4GB ਦੀ ਰੈਮ ਨਾਲ ਮਾਰਕੀਟ ''ਚ ਉਪਲੱਬਧ ਹਨ ਇਹ ਸਮਾਰਟਫੋਨਸ, ਕੀਮਤ 15,000 ਤੋਂ ਘੱਟ

05/23/2017 10:45:29 PM

ਜਲੰਧਰ— ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੇ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਦਈਏ ਕੀ ਕੋਈ ਵੀ ਸਮਾਰਟਫੋਨ ਨੂੰ ਪਾਵਰਫੁਲ ਉਸ ਦਾ ਪ੍ਰੋਸੇਸਰ ਬਣਾਉਦਾ ਹੈ। ਪ੍ਰੋਸੇਸਰ ਦੇ ਨਾਲ-ਨਾਲ ਰੈਮ ਵੀ ਸਮਾਰਟਫੋਨ ਲਈ ਜਰੂਰੀ ਹੈ। ਹੁਣ ਸਮਾਰਟਫੋਨ ਨਿਰਮਾਤਾ ਕੰਪਨੀਆਂ ਆਪਣੇ ਹੈੱਡਸੈੱਟ ਦੀ Performance ਨੂੰ ਬਿਹਤਰ ਬਣਾਉਣ ਲਈ ਪਾਵਰਫੁਲ ਪ੍ਰੋਸੇਸਰ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਰੈਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀਆਂ ਦੀ ਰਣਨੀਤਿ ਦਾ ਅੰਦਾਜਾ ਇਸ ਤੋਂ ਲੱਗਾਇਆ ਜਾ ਸਕਦਾ ਹੈ ਕਿ ਅਜ ਦੀ ਤਰੀਕ ''ਚ ਮਾਰਕੀਟ ''ਚ ਉਪਭੋਗਤਾ ਲਈ 2GB  ਜਾਂ 3 GB ਨਹੀਂ ਬਲਕਿ 4 GB ਵਾਲੇ ਦਮਦਾਰ ਸਮਾਰਟਫੋਨ ਉਪਲੱਬਧ ਹੈ। 4gb ਰੈਮ ਦੇ ਨਾਲ ਆਉਣ ਵਾਲੇ ਸਮਾਰਟਫੋਨ ਦੀ ਲਿਸਟ ''ਚ ਸ਼ਾਓਮੀ, ਸੋਨੀ ਅਤੇ ਅੱਸੂਸ ਵਰਗੀਆਂ ਵੱਡੀਆਂ ਕੰਪਨੀਆਂ ਹਨ। 
ਸ਼ਾਓਮੀ Redmi Note 4
ਕੀਮਤ 13,650 ਰੁਪਏ
ਸ਼ਾਓਮੀ Redmi Note 4 ''ਚ 5 ਇੰਚ ਫੁਲ ਐੱਚ.ਡੀ. ਡਿਸਪਲੇ ਦਿੱਤੀ ਗਈ ਹੈ। ਇਹ ਸਮਾਰਟਫੋਨ ਕਵਾਲਕੋਮ ਸਨੈਪਡਰੈਗਨ 625 ਪ੍ਰੋਸੇਸਰ ''ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ''ਚ 4 ਜੀ.ਬੀ. ਅਤੇ 64 GB Internal Storage ਦਿੱਤੀ ਗਈ ਹੈ ਅਤੇ ਫੋਟੋਗ੍ਰਾਫੀ ਲਈ 13 ਮੈਗਾਪਿਕਸਲ ਦਾ ਰਿਅਰ ਕੈਮਰਾ ਵੀ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਰਮਾ ਵੀ ਉਪਲੱਬਧ ਹੈ। ਪਾਵਰ ਬੈਕਅਪ ਲਈ Redmi Note 4 ''ਚ 4100 mAh ਦੀ ਬੈਟਰੀ ਉਪਲੱਬਧ ਹੈ ਜੋ ਕਿ ਕੰਪਨੀ ਦੇ ਮੁਤਾਬਕ ਇਕ ਵਾਰ ਚਾਰਜ ਕਰਨ ''ਤੇ ਪੂਰਾ ਦਿਨ ਕੰਮ ਕਰਨ ''ਚ ਸਮਰੱਥ ਹੈ। ਕੁਨੇਕਟਿਵਿਟੀ ਲਈ ਆਪਸ਼ਨ ਦੇ ਤੌਰ ''ਤੇ 4 ਜੀ Volte ਸਪੋਰਟ, ਵਾਈ-ਫਾਈ ਅਤੇ Bluetooth ਦਿੱਤੇ ਗਿਆ ਹੈ।
Lenovo Vibe K4 Note 
ਕੀਮਤ 12,999 ਰੁਪਏ
Lenovo Vibe K4 Note  ''ਚ 5.5 ਇੰਚ ਫੁਲ HD ਡਿਸਪਲੇ ਦਿੱਤੀ ਗਈ ਹੈ। ਨਾਲ ਹੀ ਇਸ ਸਮਾਰਟਫੋਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ lLenovo Vibe K4 Note ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਵੀ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਉਪਲੱਬਧ ਹੈ। Lenovo Vibe K4 Note  ''ਚ 4 GB ਰੈਮ ਅਤੇ 64 GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਪਾਵਰ ਬੈਕਅਪ ਲਈ Lenovo Vibe K4 Note  ''ਚ 3500 mAh ਦੀ ਬੈਟਰੀ ਉਪਲੱਬਧ ਹੈ।
Vivo V5 
ਕੀਮਤ 14,799 ਰੁਪਏ
Vivo V5  '' ਚ 5.5 ਇੰਚ ਫੁਲ HD ਡਿਸਪਲੇ ਦਿੱਤੀ ਗਈ ਹੈ। ਨਾਲ ਹੀ ਇਸ ਸਮਾਰਟਫੋਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ Vivo V5 ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਵੀ ਦਿੱਤਾ ਗਿਆ ਹੈ। ਉੱਥੇ , ਵੀਡੀਓ ਕਾਲਿੰਗ ਅਤੇ ਸੈਲਫੀ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਉਪਲੱਬਧ ਹੈ। Vivo V5  ''ਚ 4 ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਪਾਵਰ ਬੈਕਅਪ ਲਈ Vivo V5  ''ਚ 3000 mAh ਬੈਟਰੀ ਉਪਲੱਬਧ ਹੈ। 
Huawei Honor 6X
ਕੀਮਤ 14,899 ਰੁਪਏ 
Huawei Honor 6X ''ਚ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ''ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਉਪਲੱਬਧ ਹੈ। ਉੱਥੇ, ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ ''ਚ 4 ਜੀ.ਬੀ ਰੈਮ ਅਤੇ 64 ਜੀ.ਬੀ. ਇੰਟਰਨਲ ਸਟੋਰੇਡ ਉਪਲੱਬਧ ਹੈ। Andriod 6.0 ਮਾਰਸ਼ਮੈਲੋ ਦੇ ਆਧਾਰ ''ਤੇ ਇਸ ਸਮਾਰਟਫੋਨ ''ਚ ਪਾਵਰ ਬੈਕਅਪ ਲਈ 3340 mAh ਦੀ ਬੈਟਰੀ ਉਪਲੱਬਧ ਹੈ।
ZTE Nubia M2 Lite
ਕੀਮਤ 13,999 ਰੁਪਏ
ZTE Nubia M2 Lite ''ਚ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ZTE Nubia M2 Lite ''ਚ 4 ਜੀ.ਬੀ. ਰੈਮ ਅਤੇ 32 ਰੈਮ ਇੰਟਰਨਲ ਮੈਮਰੀ ਦਿੱਤੀ ਗਈ ਹੈ। Andriod 7.0 ਮਾਰਸ਼ਮੈਲੋ ''ਤੇ ਆਧਾਰਿਤ ਇਸ ਸਮਾਰਟਫੋਨ ਪਾਵਰ ਬੈਕਅਪ ਲਈ 3000 mAh ਦੀ ਬੈਟਰੀ ਦਿੱਤੀ ਉਪਲੱਬਧ ਹੈ।


Related News