Whatsapp ''ਚ ਸ਼ਾਮਲ ਹੋਏ ਇਹ ਨਵੇਂ ਫੀਚਰਜ਼

04/19/2017 6:51:41 PM

ਜਲੰਧਰ- ਦੁਨੀਆ ਦੀ ਦਿੱਗਜ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਲਗਾਤਾਰ ਆਪਣੇ ਗਾਹਕਾਂ ਲਈ ਨਵੇਂ-ਨਵੇਂ ਫੀਚਰ ਲੈ ਕੇ ਆਉਂਦੀ ਰਹਿੰਦੀ ਹੈ ਜੋ ਗਾਹਕਾਂ ਦੁਆਰਾ ਕਾਫੀ ਪਸੰਦ ਕੀਤੇ ਜਾਂਦੇ ਹਨ। ਅਜਿਹੇ ''ਚ ਵਟਸਐਪ ਤਿੰਨ ਅਜਿਹੇ ਨਵੇਂ ਫੀਚਰ ਲੈ ਕੇ ਆਈ ਹੈ ਜੋ ਯੂਜ਼ਰਸ ਲਈ ਬਹੁਤ ਕੰਮ ਦੇ ਹਨ। ਫਿਲਹਾਲ ਇਹ ਫੀਚਰਜ਼ ਬੀਟਾ ਵਰਜ਼ਨ ''ਤੇ ਉਪਲੱਬਧ ਹਨ ਪਰ ਜਲਦੀ ਹੀ ਸਾਰੇ ਯੂਜ਼ਰਸ ਇਨ੍ਹਾਂ ਨੂੰ ਇਸਤੇਮਾਲ ਕਰ ਸਕਦੇ ਹਨ। 
 
''Unsend'' Message-
ਇਸ ਫੀਚਰ ''ਚ ਤੁਸੀਂ ਆਪਣੇ ਵਟਸਐਪ ਤੋਂ ਭੇਜੇ ਗਏ ਮੈਸੇਜ ਨੂੰ ਅਨਸੈਂਡ ਕਰ ਸਕਦੇ ਹਨ। ਜਿਵੇਂ- ਵੌਇਸ ਮੈਸੇਜ ਭੇਜਦੇ ਸਮੇਂ ਹੀ ਉਸ ਨੂੰ ਰੋਕਣ ਦਾ ਮੈਸੇਜ ਆ ਰਿਹਾ ਹੈ। ਮਤਲਬ ਕਿ ਵੌਇਸ ਮੈਸੇਜ ਭੇਜਣ ਦੇ ਕੁਝ ਸੈਕਿੰਡ ਦੇ ਅੰਦਰ ਤੁਸੀਂ ਉਸ ਨੂੰ ਰੋਕ ਸਕਦੇ ਹੋ। ਰਿਪੋਰਟ ਮੁਤਾਬਕ ਵਟਸਐਪ ਅਜਿਹਾ ਤਰੀਕਾ ਵੀ ਲੱਭ ਰਿਹਾ ਹੈਬ ਜਿਸ ਨਾਲ ਮੈਸੇਜ ਭੇਜਣ ਲਈ 5 ਮਿੰਟ ਦੇ ਅੰਦਰ ਅਨਸੈਂਡ ਜਾਂ ਐਡਿਟ ਕੀਤਾ ਜਾ ਸਕੇ। 
 
New Font Update-
ਉਂਝ ਤਾਂ ਵਟਸਐਪ ''ਤੇ ਅਜੇ ਫਾਰਮੇਟਿੰਗ ਦਾ ਆਪਸ਼ਨ ਉਪਲੱਬਧ ਹੈ ਪਰ ਨਵੇਂ ਅਪਡੇਟ ਦੀ ਮਦਦ ਨਾਲ ਇਹ ਹੋਰ ਵੀ ਆਸਾਨ ਹੋ ਜਾਵੇਗਾ। ਬਸ ਤੁਹਾਨੂੰ ਟੈਕਸਟ ਨੂੰ ਬੋਲਡ ਜਾਂ ਇਲੈਲਿਕ ਕਰਨ ਲਈ ਕੰਪੋਜ਼ ਬਾਕਸ ''ਚ ਫਾਰਮੇਟਿੰਗ ਦਾ ਆਪਸ਼ਨ ਚੁਣਨਾ ਹੋਵੇਗਾ। 
 
Change number-
ਇਸ ਫੀਚਰ ਦੀ ਮਦਦ ਨਾਲ ਤੁਸੀਂ ਨੰਬਰ ਬਦਲਣ ਦੀ ਜਾਣਕਾਰੀ ਆਪਣੇ ਸਾਰੇ ਕੰਟੈੱਕਟ ਨੂੰ ਆਸਾਨੀ ਨਾਲ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵਟਸਐਪ ਦਾ ਨੰਬਰ ਵੀ ਬਦਲਦੇ ਹੋ ਤਾਂ ਤੁਸੀਂ ਪੁਰਾਣੇ ਨੰਬਰ ਵਾਲੇ ਚੈਟ ਅਤੇ ਗਰੁੱਪ ਡਾਟਾ ਨੂੰ ਨਹੀਂ ਗੁਆਓਗੇ।

Related News