ਤੁਹਾਡੀ ਇਸ ਦੀਵਾਲੀ ਨੂੰ ਹੋਰ ਵੀ ਖ਼ਾਸ ਬਣਾ ਦੇਣਗੇ ਇਹ ਮੋਬਾਇਲ ਐਪਸ, ਜਲਦੀ ਕਰੋ ਡਾਊਨਲੋਡ

11/13/2020 1:48:53 PM

ਗੈਜੇਟ ਡੈਸਕ– ਦੀਵਾਲੀ ਦਾ ਤਿਉਹਾਰ ਹਰ ਪਾਸੇ ਖੁਸ਼ੀਆਂ ਅਤੇ ਰੋਸ਼ਨੀ ਲੈ ਕੇ ਆਏਗਾ। ਅਜਿਹੇ ’ਚ ਤੁਹਾਡੇ ਇਸ ਦਿਨ ਨੂੰ ਹੋਰ ਵੀ ਖ਼ਾਸ ਬਣਾਉਣ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਐਪਸ ਬਾਰੇ ਦੱਸਾਂਗੇ ਜੋ ਦੀਵਾਲੀ ਦੀ ਪੂਜਾ ਕਰਨ ’ਚ ਤੁਹਾਡੇ ਕਾਫੀ ਕੰਮ ਆਉਣਗੇ। ਇਸ ਤੋਂ ਇਲਾਵਾ ਤੁਸੀਂ ਮਿਠਾਈ ਬਣਾਉਣ ਦੀ ਵਿਧੀ ਤਕ ਇਨ੍ਹਾਂ ਰਾਹੀਂ ਸਿੱਖ ਸਕਦੇ ਹੋ। ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵਧਾਈਆਂ ਭੇਜਣ ਲਈ ਵੀ ਤੁਸੀਂ ਇਨ੍ਹਾਂ ਐਂਡਰਾਇਡ ਐਪਸ ਦਾ ਇਸਤੇਮਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿਹੜੇ ਐਪਸ ਹਨ ਅਤੇ ਇਨ੍ਹਾਂ ਨੂੰ ਕਿਵੇਂ ਡਾਊਨਲੋਡ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਅਨੋਖਾ ਰੋਟੇਟਿੰਗ ਟੀ.ਵੀ., ਕੀਮਤ ਜਾਣ ਹੋ ਜਾਓਗੇ ਹੈਰਾਨ

ਦੀਵਾਲੀ ਲਕਸ਼ਮੀ ਪੂਜਾ ਵਿਧੀ ਐਪ
ਇਸ ਐਪ ਰਾਹੀਂ ਤੁਹਾਨੂੰ ਦੀਵਾਲੀ ਪੂਜਾ ਦੀ ਪੂਰੀ ਵਿਧੀ ਬਾਰੇ ਜਾਣਕਾਰੀ ਮਿਲ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਇਸ ਐਪ ’ਚ ਦੀਵਾਲੀ ਲਕਸ਼ਮੀ ਪੂਜਾ ਵਿਧੀ ਦਾ ਆਡੀਓ ਟ੍ਰੈਕ ਵੀ ਮੌਜੂਦ ਹੈ। ਤੁਹਾਨੂੰ ਇਥੋਂ ਹੀ ਦੀਵਾਲੀ ਪੂਜਾ ਦਾ ਸਹੀ ਸਮਾਂ ਅਤੇ ਮਹੂਰਤ ਵੀ ਪਤਾ ਲੱਗ ਜਾਵੇਗਾ। ਇਹ ਐਪ ਹਿੰਦੀ ਭਾਸ਼ਾ ਨੂੰ ਸੁਪੋਰਟ ਕਰਦੀ ਹੈ। ਐਂਡਰਾਇਡ ਯੂਜ਼ਰਸ ਇਸ ਨੂੰ ਇਥੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ। 

ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਪਿੰਗ ਬਟਨ, ਹੁਣ ਸਿੱਧਾ ਚੈਟ ਰਾਹੀਂ ਕਰ ਸਕੋਗੇ ਖ਼ਰੀਦਦਾਰੀ

ਇੰਝ ਸਿੱਖੋ ਮਿਠਾਈ ਬਣਾਉਣ ਦੀ ਵਿਧੀ
ਜੇਕਰ ਤੁਸੀਂ ਕੋਰੋਨਾ ਕਾਰਨ ਬਾਹਰੋਂ ਮਿਠਾਈ ਨਹੀਂ ਖ਼ਰੀਦਣਾ ਚਾਹੁੰਦੇ ਤਾਂ ਤੁਸੀਂ Sweet Recipes in Hindi ਐਪ ਰਾਹੀਂ ਘਰ ਹੀ ਮਿਠਾਈਆਂ ਬਣਾ ਸਕਦੇ ਹੋ। ਇਸ ਐਪ ’ਚ ਤੁਹਾਨੂੰ 100 ਤੋਂ ਜ਼ਿਆਦਾ ਮਿਠਾਈਆਂ ਬਣਾਉਣ ਦੀ ਵਿਧੀ ਮਿਲੇਗੀ। ਖ਼ਾਸ ਗੱਲ ਇਹ ਹੈ ਕਿ ਤੁਸੀਂ ਮਿਠਾਈ ਦੀ ਵਿਧੀ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰ ਸਕਦੇ ਹੋ। ਇਸ ਐਪ ਨੂੰ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ।

ਇਹ ਵੀ ਪੜ੍ਹੋ– ਮਾਰੂਤੀ ਦਾ ਦੀਵਾਲੀ ਗਿਫਟ, ਲਾਂਚ ਕੀਤੇ ਅਲਟੋ, ਸੇਲੇਰੀਓ ਅਤੇ ਵੈਗਨਆਰ ਦੇ ਫੈਸਟਿਵ ਐਡੀਸ਼ਨ

ਖੁਸ਼ੀਆਂ ਦੇ ਪਲਾਂ ਦੀ ਵੀਡੀਓ ਬਣਾਉਣ ਦੇ ਕੰਮ ਆਏਗੀ ਇਹ ਐਪ
ਦੀਵਾਲੀ ਦੇ ਦਿਨ ਤੁਸੀਂ ਖੁਸ਼ੀਆਂ ਦੇ ਪਲਾਂ ਨੂੰ Diwali Video Maker ਐਪ ਰਾਹੀਂ ਰਿਕਾਰਡ ਕਰ ਸਕਦੇ ਹੋ। ਇਸ ਦੀ ਖਾਸੀਅਤ ਹੈ ਕਿ ਇਸ ਵਿਚ ਦੀਵਾਲੀ ਮਿਊਜ਼ਿਕ ਵੀ ਮਿਲੇਗਾ ਜਿਸ ਦਾ ਇਸਤੇਮਾਲ ਕਰਕੇ ਵੀਡੀਓ ਨੂੰ ਜ਼ਿਆਦਾ ਆਕਰਸ਼ਕ ਬਣਾਇਆ ਜਾ ਸਕਦਾ ਹੈ। ਨਾਲ ਹੀ ਦੀਵਾਲੀ ਨਾਲ ਜੁੜੇ ਇਫੈਕਟਸ ਵੀ ਇਸ ਵਿਚ ਦਿੱਤੇ ਗਏ ਹਨ। ਜੇਕਰ ਤੁਸੀਂ ਇਸ ਐਪ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਥੇ ਕਲਿੱਕ ਕਰੋ।

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 599 ਰੁਪਏ ’ਚ ਮਿਲੇਗਾ 3300GB ਡਾਟਾ​​​​​​​

ਇਸ ਐਪ ਨਾਲ ਚਲਾ ਸਕਦੇ ਹੋ ਵਰਚੁਅਲ ਪਟਾਕੇ
ਜੇਕਰ ਤੁਸੀਂ ਇਸ ਦੀਵਾਲੀ ਨੂੰ ਖ਼ਾਸ ਅੰਦਾਜ਼ ’ਚ ਸੈਲੀਬ੍ਰੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ Diwali Crackers & Fireworks ਐਪ ਨੂੰ ਡਾਊਨਲੋਡ ਕਰਕੇ ਉਸ ਵਿਚ ਪਟਾਕੇ ਚਲਾਉਣ ਦਾ ਮਜ਼ਾ ਲੈ ਸਕਦੇ ਹੋ। ਇਸ ਐਪ ਨੂੰ ਇਥੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ। 


Rakesh

Content Editor

Related News