2,000 ਰੁਪਏ ਤੋਂ ਵੀ ਘੱਟ ਕੀਮਤ ’ਚ ਉਪਲੱਬਧ ਹਨ ਇਹ ਸ਼ਾਨਦਾਰ ਵਾਇਰਲੈੱਸ ਸਪੀਕਰ

10/17/2020 6:37:08 PM

ਗੈਜੇਟ ਡੈਸਕ—ਅੱਜ ਕੱਲ ਨੌਜਵਾਨਾਂ ਵਿਚਾਲੇ ਵਾਇਰਲੈੱਸ ਬਲੂਟੁੱਥ ਸਪੀਕਰ ਦਾ ਕਾਫੀ ¬ਕ੍ਰੇਜ਼ ਹੈ ਅਤੇ ਜੇਕਰ ਤੁਸੀਂ ਵੀ ਅਜਿਹੇ ਸਪੀਕਰ ਲੈਣਾ ਚਾਹੁੰਦੇ ਹੋ ਤਾਂ ਉਸ ’ਚ ਅਸੀਂ ਕਾਫੀ ਮਦਦ ਕਰ ਸਕਦੇ ਹਾਂ। ਇਸ ਖਬਰ ’ਚ ਅਸੀਂ ਤੁਹਾਨੂੰ ਅਜਿਹੇ ਬਲੂਟੁੱਥ ਸਪੀਕਰਸ ਦੇ ਬਾਰੇ ’ਚ ਦੱਸਾਂਗੇ ਜਿਨ੍ਹਾਂ ਦੀ ਕੀਮਤ 2,000 ਰੁਪਏ ਤੋਂ ਵੀ ਘੱਟ ਹੈ। ਖਾਸ ਗੱਲ ਇਹ ਹੈ ਕਿ ਘੱਟ ਕੀਮਤ ਹੋਣ ਦੇ ਬਾਵਜੂਦ ਤੁਹਾਨੂੰ ਇਨ੍ਹਾਂ ਬਲੂਟੁੱਥ ਸਪੀਕਰਸ ’ਚ ਸ਼ਾਨਦਾਰ ਆਡੀਓ ਕੁਆਲਿਟੀ ਸਮੇਤ ਕਈ ਖਾਸ ਫੀਚਰਸ ਦੀ ਸੁਵਿਧਾ ਮਿਲੇਗੀ।

VingaJoy SP- 6560 ਵਾਇਰਲੈੱਸ ਸਪੀਕਰ
ਕੀਮਤ-1599

PunjabKesari

VingaJoy SP- 6560 ਵਾਇਰਲੈੱਸ ਸਪੀਕਰ ਨੂੰ ਯੂਜ਼ਰਸ ਈ-ਕਾਮਰਸ ਪਲੇਟਫਾਰਮ ਤੋਂ ਖਰੀਦ ਸਕਦੇ ਹਨ। ਇਸ ਦੀ ਖਾਸੀਅਤ ਇਸ ਦਾ ਡਿਜ਼ਾਈਨ ਹੈ ਜੋ ਕਿ ਪਾਕੇਟ ਫ੍ਰੈਂਡਲੀ ਹੈ ਭਾਵ ਤੁਸੀਂ ਇਸ ਨੂੰ ਆਰਾਮ ਨਾਲ ਆਪਣੀ ਜੇਬ ’ਚ ਰੱਖ ਕੇ ਕਿਤੇ ਵੀ ਲੈ ਕੇ ਜਾ ਸਕਦੇ ਹੋ। ਇਸ ’ਚ ਕਿਸੇ ਤਰ੍ਹਾਂ ਦੇ ਕੇਬਲ ਦੀ ਜ਼ਰੂਤ ਨਹੀਂ ਹੈ। ਜੇਕਰ ਤੁਸੀਂ ਦੋਸਤਾਂ ਨਾਲ ਛੱਤ ’ਤੇ ਪਾਰਟੀ ਕਰ ਰਹੇ ਹੋ ਤਾਂ ਇਸ ਨੂੰ ਨਾਲ ਰੱਖ ਸਕਦੇ ਹੋ। ਇਹ ਵਾਇਰਲੈੱਸ ਸਪੀਕਰ ਸਿੰਗਲ ਚਾਰਜ ’ਚ 8 ਘੰਟੇ ਦਾ ਪਲੇਅਬੈਕ ਟਾਈਮ ਦੇ ਸਕਦਾ ਹੈ। ਇਸ ਨੂੰ ਐਂਡ੍ਰਾਇਡ, ਆਈਫੋਨ ਅਤੇ ਲੈਪਟਾਪ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ।

UBON SP-43 ਵਾਇਰਲੈੱਸ ਸਪੀਕਰ
ਕੀਮਤ-1999 ਰੁਪਏ

PunjabKesari
UBON SP-43 ਵਾਇਰਲੈੱਸ ਸਪੀਕਰ ’ਚ ਕੁਨੈਕਟੀਵਿਟੀ ਲਈ ਬਲੂਟੁੱਥ 5.0 ਸਪੋਰਟ ਦਿੱਤਾ ਗਿਆ ਹੈ। ਇਸ ’ਚ ਵਰਤੋਂ ਕੀਤੀ ਗਈ ਬੈਟਰੀ 10 ਘੰਟੇ ਦਾ ਬੈਕਅਪ ਦੇਣ ’ਚ ਸਮਰੱਥ ਹੈ। ਇਹ ਮੇਡ ਇਨ ਇੰਡੀਆ ਪ੍ਰੋਡਕਟ ਹੈ ਤਾਂ ਅਜਿਹੇ ’ਚ ਤੁਸੀਂ ਚੀਨੀ ਡਿਵਾਈਸ ਨਹੀਂ ਲੈਣਾ ਚਾਹੁੰਦੇ ਤਾਂ UBON SP-43 ਤੁਹਾਡੇ ਲਈ ਬੇਹਦ ਵਿਕਲਪ ਹੋ ਸਕਦਾ ਹੈ। ਇਸ ਪੋਰਟੇਬਲ ਡਿਵਾਈਸ ’ਚ ਸ਼ਾਨਦਾਰ ਐੱਚ.ਡੀ. ਸਾਊਂਡ ਕੁਆਲਿਟੀ ਮਿਲੇਗੀ।

JBL Go PLUS Portable
ਕੀਮਤ-1,899 ਰੁਪਏ

PunjabKesari
ਇਹ ਵੀ ਵਾਇਰਲੈੱਸ ਸਪੀਕਰ ਦੀ ਦੌੜ ’ਚ ਇਕ ਵਧੀਆ ਵਿਕਲਪ ਹੋ ਸਕਦਾ ਹੈ। ਇਸ ’ਚ ਸਿੰਗਲ ਚਾਰਜ ਤੋਂ ਬਾਅਦ ਤੁਸੀਂ ਲਗਭਗ 5 ਘੰਟੇ ਦਾ ਪਲੇਅਬੈਕ ਟਾਈਮ ਹਾਸਲ ਕਰ ਸਕਦੇ ਹੋ। ਭਾਵ ਤੁਸੀਂ 5 ਘੰਟੇ ਤੱਕ ਬਿਨਾਂ ਰੂਕੇ ਮਿਊਜ਼ਿਕ ਦਾ ਮਜ਼ਾ ਲੈ ਸਕਦੇ ਹੋ। ਇਸ ਡਿਵਾਈਸ ਨੂੰ ਲੈਪਟਾਪ ਅਤੇ ਸਮਾਰਟਫੋਨ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ।

Infinity (JBL) Fuze 100
ਕੀਮਤ-1099 ਰੁਪਏ

PunjabKesari
Infinity (JBL) Fuze 100 ਵਾਇਰਲੈੱਸ ਸਪੀਕਰ ’ਚ ਤੁਹਾਨੂੰ ਡਿਊਲ ਸਪੀਕਰ ਕੁਨੈਕਟ ਤਕਨੀਕ ਦੀ ਸੁਵਿਧਾ ਮਿਲੇਗੀ। ਇਕ ਵਾਰ ਚਾਰਜ ਕਰਨ ’ਤੇ ਇਹ 9 ਘੰਟੇ ਦਾ ਪਲੇਅਬੈਕ ਟਾਈਮ ਦੇਣ ’ਚ ਸਮਰੱਥ ਹੈ। ਇਹ  IPX7 ਵਾਟਰਪਰੂਫ ਡਿਜ਼ਾਈਨ ਨਾਲ ਆਉਂਦਾ ਹੈ ਭਾਵ ਤੁਸੀਂ ਇਸ ਡਿਵਾਈਸ ਨੂੰ ਪਾਣੀ ’ਚ ਆਲੇ-ਦੁਆਲੇ ਵੀ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ। ਇਹ ਬਲੈਕ, ਬਲੂ ਅਤੇ ਰੈੱਡ ਕਲਰ ਵੈਰੀਐਂਟ ’ਚ ਉਪਲੱਬਧ ਹੈ।


Karan Kumar

Content Editor Karan Kumar