ਗੂਗਲ ’ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ

Tuesday, Dec 21, 2021 - 05:41 PM (IST)

ਗੂਗਲ ’ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ

ਗੈਜੇਟ ਡੈਸਕ– ਸਰਚ ਇੰਜਣ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ’ਚ ਸਭ ਤੋਂ ਉਪਰ ਨਾਮ ਗੂਗਲ ਦਾ ਹੀ ਆਉਂਦਾ ਹੈ। ਗੂਗਲ ਇਕ ਅਜਿਹਾ ਪਲੇਟਫਾਰਮ ਹੈ ਜੋ ਤੁਹਾਨੂੰ ਸਭ ਕੁਝ ਸਰਚ ਕਰਨ ਦੀ ਸਹੂਲਤ ਦਿੰਦਾ ਹੈ। ਗੂਗਲ ਜਿਸ ਵੀ ਦੇਸ ’ਚ ਆਪਰੇਟ ਹੁੰਦਾ ਹੈ ਉਸ ਨੂੰ ਉਥੋਂ ਦੇ ਸਥਾਨਕ ਯਾਨੀ ਲੋਕਲ ਨਿਯਮਾਂ ਦਾ ਵੀ ਪਾਲਣ ਕਰਨਾ ਪੈਂਦਾ ਹੈ। ਗੂਗਲ ਦੀ ਸਕਿਓਰਿਟੀ ਨੂੰ ਲੈ ਕੇ ਵੀ ਇਕ ਪਾਲਿਸੀ ਹੈ। ਅਜਿਹੇ ’ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਚੀਜ਼ਾਂ ਨੂੰ ਗੂਗਲ ’ਤੇ ਭੁੱਲ ਕੇ ਵੀ ਸਰਚ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਤੁਸੀਂ ਮੁਸੀਬਤ ’ਚ ਪੈ ਸਕਦੇ ਹੋ। 

ਇਹ ਵੀ ਪੜ੍ਹੋ– WhatsApp ਦੇ ਇਸ ਨਵੇਂ ਫੀਚਰ ਨਾਲ ਬਦਲ ਜਾਵੇਗਾ ਵੌਇਸ ਚੈਟ ਦਾ ਅੰਦਾਜ਼, ਇੰਝ ਕਰੋ ਇਸਤੇਮਾਲ

ਸਰਚ ਨਾ ਕਰੋ ਚਾਈਲਡ ਪੋਰਨ
ਗੂਗਲ ’ਤੇ ਚਾਈਲਡ ਪੋਰਨ ਸਰਚ ਕਰਨ ’ਤੇ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਕਿਉਂਕਿ ਇਸ ਨੂੰ ਗੂਗਲ ਪਲੇਟਫਾਰਮ ਗੈਰ-ਕਾਨੂੰਨੀ ਮੰਨਦਾ ਹੈ. ਪਾਸਕੋ ਐਕਟ 2012 ਦੇ ਸੈਕਸ਼ਨ 14 ਤਹਿਤ ਚਾਈਲਡ ਪੋਰਨ ਵੇਖਣਾ ਜਾਂ ਉਸ ਨੂੰ ਬਣਾਉਣਾ ਕਾਨੂੰਨੀ ਅਪਰਾਧ ਹੈ। ਅਜਿਹਾ ਕਰਨ ਵਾਲੇ ਵਿਅਕਤੀ ਨੂੰ 5 ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ 7 ਸਾਲ ਤਕ ਦੀ ਸਜਾ ਹੋ ਸਕਦੀ ਹੈ। 

ਅਜਿਹੀ ਕੋਈ ਵੀ ਫੋਟੋ ਨਾ ਕਰੋ ਸ਼ੇਅਰ
ਕਿਸੇ ਵੀ ਤਰ੍ਹਾਂ ਦੀ ਛੇੜਛਾੜ ਜਾਂ ਦੁਰਵਿਵਹਾਰ ਪੀੜਤਾ ਦੇ ਨਾਂ ਅਤੇ ਉਸਦੀ ਫੋਟੋ ਨੂੰ ਸ਼ੇਅਰ ਕਰਨਾ ਵੀ ਗੈਰ-ਕਾਨੂੰਨੀ ਹੈ। ਸੁਪਰੀਮ ਕੋਰਟ ਨੇ ਇਸਨੂੰ ਗੈਰ-ਕਾਨੂੰਨੀ ਕਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਜੱਜਮੈਂਟ ਮੁਤਾਬਕ, ਕੋਈ ਵੀ ਵਿਅਕਤੀ ਪ੍ਰਿੰਟ, ਇਲੈਕਟ੍ਰੋਨਿਕ ਜਾਂ ਸੋਸ਼ਲ ਮੀਡੀਆ ’ਤੇ ਕਿਸੇ ਛੇੜਛਾੜ ਜਾਂ ਦੁਰਵਿਵਹਾਰ ਪੀੜਤਾ ਦੀ ਪਛਾਣ ਜ਼ਾਹਿਰ ਨਹੀਂ ਕਰ ਸਕਦਾ। ਅਜਿਹਾ ਹੋਣ ’ਤੇ ਉਸ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। 

ਇਹ ਵੀ ਪੜ੍ਹੋ– ਤੁਰੰਤ ਅਪਡੇਟ ਕਰੋ ਆਪਣਾ ਐਂਡਰਾਇਡ ਫੋਨ! ਸਰਕਾਰੀ ਸਕਿਓਰਿਟੀ ਏਜੰਸੀ ਨੇ ਦਿੱਤੀ ਚਿਤਾਵਨੀ

ਰਿਲੀਜ਼ ਤੋਂ ਪਹਿਲਾਂ ਫਿਲਮ ਲੀਕ ਕਰਨਾ ਗੈਰ-ਕਾਨੂੰਨੀ
ਕਿਸੇ ਵੀ ਆਨਲਾਈਨ ਪਲੇਟਫਾਰਮ ’ਤੇ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਲੀਕ ਕਰਨਾ ਜਾਂ ਫਿਰ ਪਾਈਰੇਸੀ ਫਿਲਮ ਨੂੰ ਡਾਊਨਲੋਡ ਕਰਨਾ ਵੀ ਇਕ ਅਪਰਾਧ ਹੈ। ਅਜਿਹਾ ਕਰਨ ’ਤੇ ਘੱਟੋ-ਘੱਟ 3 ਸਾਲ ਦੀ ਸਜਾ ਅਤੇ 10 ਲੱਖ ਰੁਪਏ ਤਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਵਿਚ ਉਹ ਲੋਕ ਵੀ ਆਉਂਦੇ ਹਨ ਜੋ ਸਿਨੇਮਾਘਰਾਂ ’ਚ ਫਿਲਮ ਦੀ ਰਿਕਾਰਡਿੰਗ ਕਰਦੇ ਹਨ ਅਤੇ ਉਸ ਨੂੰ ਲੀਕ ਕਰਦੇ ਹਨ। 

ਗੂਗਲ ’ਤੇ ਗਰਭਪਾਤ ਨੂੰ ਲੈ ਕੇ ਕਦੇ ਵੀ ਨਾ ਕਰੋ ਸਰਚ
ਗੂਗਲ ’ਤੇ ਜੇਕਰ ਤੁਸੀਂ ਗਰਭਪਾਤ ਬਾਰੇ ਸਰਚ ਕਰੋਗੇ ਤਾਂ ਗੂਗਲ ਪਲੇਟਫਾਰਮ ਅਜਿਹੇ ਕੀਵਰਡ ਨੂੰ ਤੁਰੰਤ ਹੀ ਟ੍ਰੈਕ ਕਰ ਲੈਂਦਾ ਹੈ। ਅਜਿਹੇ ’ਚ ਆਨਲਾਈਨ ਸਰਚ ਕਰਕੇ ਗਰਭਪਾਤ ਦੀ ਵਿਧੀ ਨਾ ਲੱਭੋ, ਨਹੀਂ ਤਾਂ ਜੇਲ੍ਹ ਜਾਣਾ ਪੈ ਸਕਦਾ ਹੈ। 

ਬੰਬ ਬਣਾਉਣ ਦਾ ਤਰੀਕਾ
ਗੂਗਲ ’ਤੇ ਬੰਬ ਸ਼ਬਦ ਸਰਚ ਕਰਨ ’ਤੇ ਹੋ ਸਕਦਾ ਹੈ ਕਿ ਤੁਹਾਨੂੰ ਜੇਲ੍ਹ ਜਾਣਾ ਪੈ ਜਾਵੇ। ਇਸ ਤਰ੍ਹਾਂ ਦੀ ਸਰਚ ਕਰਨ ’ਤੇ ਤੁਹਾਡੇ ਕੰਪਿਊਟਰ ਜਾਂ ਲੈਪਟਾਪ ਦਾ ਆਈ.ਪੀ. ਐਡਰੈੱਸ ਸਿੱਧਾ ਸੁਰੱਖਿਆ ਏਜੰਸੀਆਂ ਤਕ ਪਹੁੰਚ ਜਾਵੇਗਾ। ਸੰਭਵ ਹੈ ਕਿ ਇਸਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਣ। 

ਇਹ ਵੀ ਪੜ੍ਹੋ– ਭਾਰਤ ਵਿਰੋਧੀ ਏਜੰਡੇ ’ਤੇ ਸਰਕਾਰ ਸਖ਼ਤ, ਰਾਤੋ-ਰਾਤ ਬੈਨ ਕੀਤੇ ਪਾਕਿਸਤਾਨ ਦੇ 20 ‘ਯੂਟਿਊਬ ਚੈਨਲ’


author

Rakesh

Content Editor

Related News