ਇਸ ਸਾਲ ਦੇ ਅਖੀਰ ’ਚ ਇਨ੍ਹਾਂ ਕਾਰਾਂ ’ਤੇ ਮਿਲ ਰਿਹੈ ਭਾਰੀ ਡਿਸਕਾਊਂਟ

12/28/2020 6:39:54 PM

ਆਟੋ ਡੈਸਕ– ਇਸ ਸਾਲ ਦੇ ਅਖੀਰ ’ਚ ਕਾਰ ਨਿਰਮਾਤਾ ਕੰਪਨੀਆਂ ਨੇ ਆਪਣੇ ਵਾਹਨਾਂ ’ਤੇ ਭਾਰੀ ਡਿਸਕਾਊਂਟ ਦੇ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਤਿੰਨ ਅਜਿਹੀਆਂ ਐਂਟਰੀ ਲੈਵਲ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਕੀਮਤ ਵੀ ਘੱਟ ਹੈ ਅਤੇ ਤੁਹਾਨੂੰ ਇਨ੍ਹਾਂ ’ਤੇ ਦਸੰਬਰ ਦੇ ਆਖਰੀ ਦਿਨਾਂ ’ਚ ਭਾਰੀ ਡਿਸਕਾਊਂਟ ਵੀ ਮਿਲ ਰਿਹਾ ਹੈ। ਇਨ੍ਹਾਂ ਕਾਰਾਂ ’ਚ ਮਾਰੂਤੀ ਸੁਜ਼ੂਕੀ ਅਲਟੋ, ਰੈਨੋ ਕਵਿਡ ਅਤੇ ਡੈਸਟਨ ਰੈਡੀ ਗੋ ਕਾਰ ਸ਼ਾਮਲ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਤਿੰਨਾਂ ਕਾਰਾਂ ਨਾਲ ਮਿਲਣ ਵਾਲੇ ਆਫਰਾਂ ਬਾਰੇ ਜਾਣਕਾਰੀ ਦੇਣ ਵਾਲੇ ਹਾਂ। 

ਇਹ ਵੀ ਪੜ੍ਹੋ– Jio ਦਾ ਸਭ ਤੋਂ ਕਿਫਾਇਤੀ ਪਲਾਨ, 399 ਰੁਪਏ ’ਚ ਮਿਲੇਗਾ 75GB ਡਾਟਾ ਤੇ ਮੁਫ਼ਤ ਕਾਲਿੰਗ

ਮਾਰੂਤੀ ਸੁਜ਼ੂਕੀ ਅਲਟੋ ’ਤੇ ਮਿਲ ਰਿਹਾ ਖ਼ਾਸ ਆਫਰ
ਮਾਰੂਤੀ ਸੁਜ਼ੂਕੀ ਇਨ੍ਹੀਂ ਦਿਨੀਂ ਆਪਣੀ ਐਂਟਰੀ ਲੈਵਲ ਕਾਰ ਅਲਟੋ ’ਤੇ ਕੁਲ ਮਿਲਾ ਕੇ 3600 ਰੁਪਏ ਤਕ ਦੀ ਛੋਟ ਦੇ ਰਹੀ ਹੈ। ਇਨ੍ਹਾਂ ’ਚ 15,000 ਰੁਪਏ ਦਾ ਕੈਸ਼ਬੈਕ ਡਿਸਕਾਊਂਟ ਅਤੇ 15000 ਰੁਪਏ ਦਾ ਐਕਸਚੇਂਜ ਬੋਨਸ ਸ਼ਾਮਲ ਹੈ। ਇਸ ਤੋਂ ਇਲਾਵਾ ਕੰਪਨੀ 6,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਆਫਰ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਅਲਟੋ ਦੀ ਸ਼ੁਰੂਆਤੀ ਕੀਮਤ 2.94 ਲੱਖ ਰੁਪਏ ਹੈ। 

PunjabKesari

ਰੈਨੋ ਕਵਿਡ ਦੇ ਦੋਵਾਂ ਮਾਡਲਾਂ ’ਤੇ ਮਿਲ ਰਿਹਾ ਵੱਖ-ਵੱਖ ਆਫਰ
ਰੈਨੋ ਕਵਿਡ ਦੇ AMT ਮਾਡਲ ’ਤੇ ਇਨ੍ਹੀਂ ਦਿਨੀਂ 45,000 ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਵਿਚ 20,000 ਰੁਪਏ ਦਾ ਕੈਸ਼ ਡਿਸਕਾਊਂਟ 15,000 ਰੁਪਏ ਤਕ ਦਾ ਐਕਸਚੇਂਜ ਬੋਨਸ ਅਤੇ 10,000 ਰੁਪਏ ਤਕ ਦਾ ਕਾਰਪੋਰੇਟ ਬੋਨਸ ਸ਼ਾਮਲ ਹੈ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਰੈਨੋ ਕਵਿਡ ਦੇ ਹੋਰ ਮਾਡਲਾਂ ਦੀ ਤਾਂ ਇਨ੍ਹਾਂ ’ਤੇ ਕੁਲ 30,000 ਰੁਪਏ ਤਕ ਦਾ ਡਿਸਕਾਊਂਟ ਮਿਲ ਰਿਹਾ ਹੈ, ਜਿਨ੍ਹਾਂ ’ਚ 15,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 15,000 ਰੁਪਏ ਦਾ ਐਕਸਚੇਂਜ ਬੋਨਸ ਸ਼ਾਮਲ ਹੈ। 

ਇਹ ਵੀ ਪੜ੍ਹੋ– WhatsApp: ਸਾਲ 2020 ’ਚ ਐਪ ’ਚ ਜੁੜੇ ਇਹ ਬੇਹੱਦ ਕੰਮ ਦੇ ਫੀਚਰਜ਼

PunjabKesari

ਡੈਸਟਨ ਰੈਡੀ-ਗੋ
ਡੈਸਟਨ ਦੀ ਰੈਡੀ-ਗੋ ਕਾਰ ’ਤੇ ਗਾਹਕਾਂ ਨੂੰ ਕੁਲ 45,000 ਰੁਪਏ ਤਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਵਿਚ 9,000 ਰੁਪਏ ਦਾ ਕੈਸ਼ ਡਿਸਕਾਊਂਟ, 20,000 ਰੁਪਏ ਦਾ ਐਕਸਚੇਂਜ ਬੋਨਸ, 5000 ਰੁਪਏ ਦਾ ਕਾਰਪੋਰੇਟ ਆਫਰ ਅਤੇ 11,000 ਰੁਪਏ ਦਾ ਏਅਰ ਐਂਡ ਬੋਨਸ ਸ਼ਾਮਲ ਹੈ। ਡੈਸਟਨ ਰੈਡੀ-ਗੋ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 2.83 ਲੱਖ ਰੁਪਏ ਹੈ, ਜੋ ਇਸ ਦੇ ਟਾਪ ਮਾਡਲ 4.77 ਲੱਖ ਰੁਪਏ ਤਕ ਜਾਂਦੀ ਹੈ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

PunjabKesari

ਧਿਆਨ ਰਹੇ ਕਿ ਇਹ ਆਫਰ 31 ਦਸੰਬਰ 2020 ਤਕ ਲਈ ਹੀ ਯੋਗ ਹਨ। ਡੀਲਰ ਆਫਰ ਨੂੰ ਆਪਣੇ ਹਿਸਾਬ ਨਾਲ ਬਦਲ ਸਕਦੇ ਹਨ। ਕਾਰ ਨੂੰ ਖ਼ਰੀਦਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਅਧਿਕਾਰਤ ਡੀਲਰਸ਼ਿਪ ’ਤੇ ਜਾ ਕੇ ਇਸ ਆਫਰ ਬਾਰੇ ਚੰਗੀ ਤਰ੍ਹਾਂ ਪਤਾ ਜ਼ਰੂਰ ਕਰ ਲਓ।


Rakesh

Content Editor

Related News