ਕਰੈਸ਼ ਟੈਸਟ ''ਚ ਖਰੀਆਂ ਉਤਰੀਆਂ ਇਹ ਲਗਜ਼ਰੀ ਕਾਰਾਂ, ਮਿਲੀ 5 ਸਟਾਰ ਰੇਟਿੰਗ

03/25/2017 1:33:12 PM

ਜਲੰਧਰ- ਇਸ ਵਾਰ ਯੂਰੋ ਐੱਨਕੈਪ ਨੇ ਆਡੀ ਦੀ ਕਿਯੂ5 ਅਤੇ ਲੈਂਡ ਰੋਵਰ ਡਿਸਕਵਰੀ ਨੂੰ ਕਰੈਸ਼ ਟੈਸਟ ''ਚ ਉਤਾਰਿਆ ਅਤੇ ਇਨ੍ਹਾਂ ਦੋਨਾਂ ਹੀ ਕਾਰਾਂ ਨੇ ਸੈਫਟੀ ਦੇ ਮਾਮਲੇ ''ਚ ਉਮੀਦ ਦੇ ਮੁਤਾਬਕ ਪ੍ਰਦਸ਼ਨ ਕੀਤਾ ਹੈ। ਗੱਲ ਕਰੀਏ ਆਡੀ ਕਿਯੂ 5 ਦੀ ਤਾਂ ਯੂਰੋ ਐਨਕੈਪ ਕਰੈਸ਼ ਟੈਸਟ ''ਚ ਆਡੀ ਕਿਊ5 ਨੂੰ 5-ਸਟਾਰ ਰੇਟਿੰਗ ਮਿਲੀ ਹੈ। ਇਸ ''ਚ ਅਗੇ ਵਾਲੇ ਪੈਸੇਂਜਰ ਲਈ ਫ੍ਰੰਟ, ਸਾਇਡ-ਹੈੱਡ, ਸਾਈਡ-ਚੈਸਟ ਅਤੇ ਸਾਇਡ-ਪੇਲਵਿਸ ਏਅਰਬੈਗ, ਸੀਟ- ਬੈਲਟ ਪ੍ਰੀਟੇਂਸ਼ਨਰਸ ਅਤੇ ਲੋਡ ਲਿਮਿਟਰਸ ਦਿੱਤੇ ਗਏ ਹਨ। ਪਿਛੇ ਦੀ ਵੱਲ ਚਾਇਲਡ ਪੈਸੇਂਜਰ ਲਈ ਸਾਈਡ-ਹੈੱਡ ਏਅਰਬੈਗ, ਸੀਟ ਬੈਲਟ ਪ੍ਰੀਟੇਂਸ਼ਨਰਸ ਅਤੇ ਲੋਡ ਲਿਮਟਰਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਲਾਵਾ ਇਸ ''ਚ ਚਾਇਲਡ ਸੀਟ ਅਂੈਕਰ, ਅੱਗੇ ਵਾਲੇ ਪੈਸੇਂਜਰ ਲਈ ਏਅਰਬੈਗ ਕੱਟ-ਆਫ ਸਵਿੱਚ ਅਤੇ ਸਾਰੇ ਪੈਸੇਂਜਰ ਲਈ ਸੀਟ-ਬੈਲਟ ਰਿਮਾਇੰਡਰ ਦਿੱਤਾ ਗਿਆ ਹੈ। ਯੂਰੋ ਐੱਨ. ਸੀ. ਏ. ਪੀ ਦੀ ਰਿਪੋਰਟ ''ਚ ਦੱਸਿਆ ਗਿਆ ਹੈ ਕਿ ਇਸ ''ਚ ਆਡੀ ਦੀ ਪ੍ਰੀਸੇਂਸ ਸਿੱਟੀ ਟੈਕਨਾਲੋਜੀ ਦਿੱਤੀ ਗਈ ਹੈ ਜੋ ਅਚਾਨਕ ਤੋਂ ਬ੍ਰੇਕ ਲਗਾਉਣ ''ਤੇ ਕਾਰ ਨੂੰ ਬਿਨਾਂ ਸੰਤੁਲਨ ਵਿਗੜੇ ਰੋਕ ਦਿੰਦੀ ਹੈ।

ਲੈਂਡ ਰੋਵਰ ਡਿਸਕਵਰੀ
ਨੂੰ ਵੀ 5-ਸਟਾਰ ਸੇਫਟੀ ਰੇਟਿੰਗ ਮਿਲੀ ਹੈ। ਆਡੀ ਕਿਯੂ5 ''ਚ ਜੋ ਸੇਫਟੀ ਫੀਚਰ ਮਿਲਦੇ ਹਨ ਉਹ ਸਾਰੇ ਲੈਂਡ ਰੋਵਰ ਡਿਸਕਵਰੀ ''ਚ ਸਟੈਂਡਰਡ ਤੌਰ ''ਤੇ ਮਿਲਦੇ ਹਨ। ਹਾਲਾਂਕਿ ਇਸ ''ਚ ਆਡੀ ਕਿਊ5 ਦੀ ਤਰ੍ਹਾਂ ਐਕਟਿੱਵ ਬੋਨਟ ਨਹੀਂ ਮਿਲੇਗਾ, ਇਹ ਦੁਰਘਟਨਾ ਦੀ ਹਾਲਤ ''ਚ ਪੈਦਲ ਚੱਲ ਰਹੇ ਲੋਕਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ। ਓਵਰਆਲ ਸੇਫਟੀ ਤੋਂ ਇਲਾਵਾ ਕੁੱਝ ਸ਼੍ਰੇਣੀਆਂ ''ਚ ਆਡੀ ਕਿਯੂ5, ਡਿਸਕਵਰੀ ਤੋਂ ਅੱਗੇ ਹੈ।


Related News