5,000 ਰੁਪਏ ਤੋਂ ਵੀ ਘੱਟ ਕੀਮਤ ''ਚ ਮਿਲ ਰਹੇ ਹਨ ਇਹ ਵੱਡੀ ਸਕਰੀਨ ਵਾਲੇ ਸਮਾਰਟਫੋਨਜ਼

07/23/2017 10:49:41 PM

ਜਲੰਧਰ— ਅੱਜਕੱਲ ਕਈ ਕੰਪਨੀਆਂ ਬੈਕ-ਟੂ-ਬੈਕ 4ਜੀ ਸਮਾਰਟਫੋਨ ਲਾਂਚ ਕਰ ਰਹੀ ਹੈ, ਜਿਨ੍ਹਾਂ ਦੀ ਕੀਮਤ 5,000 ਰੁਪਏ ਤੋਂ ਵੀ ਘੱਟ ਹੈ। ਯੂਜ਼ਰਸ ਨੂੰ ਇਸ ਤਰ੍ਹਾਂ ਦੇ ਸਮਾਰਟਫੋਨ ਪੰਸਦ ਆਉਂਦੇ ਹਨ, ਜਿਨ੍ਹਾਂ ਦੀ ਕੀਮਤ ਘੱਟ ਹੋਵੇ ਅਤੇ ਚੱਲਣ 'ਚ ਬਿਹਤਰੀਨ ਹੋਵੇ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਕੁਝ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ 'ਚ ਬਿਹਤਰੀਨ ਰਿਅਰ ਅਤੇ ਫਰੰਟ ਕੈਮਰਾ, ਇੰਟਰਨਲ ਸਟੋਰੇਜ ਸਮਰੱਥਾ ਵਰਗੇ ਫੀਚਰਜ਼ ਮਿਲ ਜਾਣਗੇ।
ਮਾਈਕ੍ਰੋਮੈਕਸ ਕੈਨਵਸ ਸਪਾਰਕ 2 
ਇਹ ਫੋਨ 'ਚ 5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਫੋਨ 1.3 Ghz ਕਾਵਡ-ਕੋਰ ਪ੍ਰੋਸੈਸਰ ਅਤੇ 768 ਐੱਮ.ਬੀ, 4 ਜੀ.ਬੀ ਇੰਟਰਨਲ ਸਟੋਰੇਜ, ਜਿਸ ਨੂੰ Microsd ਜਰੀਏ 32 ਜੀ.ਬੀ ਤੱਕ ਵਧਾਇਆ ਜਾ ਸਕਦਾ ਹੈ। ਇਸ 'ਚ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 1800 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਨਾਲ ਲੈਸ ਹੈ। ਇਸ ਦੀ ਕੀਮਤ 3,999 ਰੁਪਏ ਹੈ।
2. Lava P7
ਇਹ ਡਿਊਲ ਸਿਮ ਫੋਨ ਐਂਡ੍ਰਾਇਡ 5.1 ਲਾਲੀਪਾਪ 'ਤੇ ਚੱਲਦਾ ਹੈ, ਇਸ 'ਚ 5 ਇੰਚ (480*854 ਪਿਕਸਲ) ਦੀ ਗੋਰਿੱਲਾ ਡਿਸਪਲੇ ਅਤੇ 1.2 Ghz ਕੋਰ ਮੀਡੀਆਟੇਕ ਪ੍ਰੋਸੈਸਰ 1 ਜੀ.ਬੀ ਰੈਮ ਨਾਲ ਮੌਜੂਦ ਹੈ। ਇਸ ਫੋਨ 'ਚ ਫਲੈਸ਼ ਨਾਲ 5 ਮੈਗਾਪਿਸਕਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਇੰਟਰਨਲ ਸਟੋਰੇਜ  8 ਜੀ.ਬੀ ਹੈ, ਜਿਸ ਨੂੰ Microsd ਕਾਰਡ ਜਰੀਏ 32 ਜੀ.ਬੀ ਤਕ ਵਧਾਇਆ ਜਾ ਸਕਦਾ ਹੈ। ਇਸ ਦੀ ਕੀਮਤ 5,499 ਰੁਪਏ ਹੈ।
3. Intex Aqua Star
ਇੰਟੈਕਸ ਐਕਵਾ ਸਟਾਰ ਸਮਾਰਟਫੋਨ 'ਚ 5 ਇੰਚ ਦੀ 480*854 ਪਿਕਸਲ ਡਿਸਪਲੇ ਦਿੱਤੀ ਗਈ ਹੈ।
ਫੋਨ 'ਚ 1.3Ghz ਕਵਾਡ-ਕੋਰ ਪ੍ਰੋਸੈਸਰ ਅਤੇ 1 ਜੀ.ਬੀ ਰੈਮ ਮੌਜੂਦ ਹੈ। ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ, ਜਿਸ ਦੀ ਕੀਮਤ 3,861 ਰੁਪਏ ਹੈ। 


Related News