ਇਹ ਹਨ ਟਾਪ 10 ਬੈਸਟ ਫ੍ਰੀ Music Apps

07/24/2016 11:34:47 AM

ਜਲੰਧਰ : ਅਕਸਰ ਲੋਕ ਘਰ ਵਿਚ ਫ੍ਰੀ ਬੈਠੇ, ਐਕਸਰਸਾਈਜ਼ ਕਰਦੇ ਸਮੇਂ ਜਾਂ ਬਾਹਰ ਘੁੰਮਦੇ ਸਮੇਂ ਹੈੱਡਫੋਨਸ ''ਤੇ ਗਾਣੇ ਸੁਣਨਾ ਪਸੰਦ ਕਰਦੇ ਹਨ । ਕੁਝ ਗਾਣੇ ਸੁਣਨ ਲਈ ਡਿਫਾਲਟ ਮਿਊਜ਼ਿਕ ਪਲੇਅਰ ਦਾ ਪ੍ਰਯੋਗ ਕਰਦੇ ਹਨ ਤਾਂ ਕੁਝ ਲੋਕ ਮਿਊਜ਼ਿਕ ਸਟ੍ਰੀਮਿੰਗ ਐਪਸ ਦੇ ਜ਼ਰੀਏ ਗਾਣੇ ਸੁਣਦੇ ਹਨ । ਹਾਲਾਂਕਿ ਕੁਝ ਯੂਜ਼ਰਜ਼ ਅਜਿਹੇ ਵੀ ਹਨ ਜੋ ਮਿਊਜ਼ਿਕ ਸੁਣਨ ਲਈ ਅਲੱਗ ਤੋਂ ਮਿਊਜ਼ਿਕ ਐਪਸ ਦੀ ਵਰਤੋਂ ਵੀ ਕਰਦੇ ਹਨ। ਇਹ ਐਪਸ ਮਿਊਜ਼ਿਕ ਦੀ ਕੁਆਲਿਟੀ ਵਧਾਉਣ ਦਾ ਕੰਮ ਕਰਦੇ ਹਨ । ਆਓ ਜਾਣਦੇ ਹਾਂ ਕੁਝ ਅਜਿਹੇ ਹੀ ਐਪਸ ਦੇ ਬਾਰੇ ਵਿਚ ਜੋ ਐਂਡ੍ਰਾਇਡ ਫੋਨਸ ਲਈ ਫ੍ਰੀ ਵਿਚ ਮੁਹੱਈਆ ਹਨ - 

 

AIMP-ਇਸ ਵਿਚ ape, mpga, mpx, wav, ogg, umx, mod, mox, it, sxm, mtm, xm, aac, flac, mpy, mya, myb, mpc, wv, opus, dsf, dff, tta ਦਾ ਸਪੋਰਟ ਮਿਲਦਾ ਹੈ। ਐਂਪ ਵਿਚ ਸੀ. ਯੂ. ਈ. ਸ਼ੀਪ ਸਪੋਰਟ ਅਤੇ 10 ਬੈਂਡ ਇਕਵਲਾਈਜ਼ਰ ਹੈ। ਫੋਨ ਵਿਚ ਪਏ ਗਾਣਿਆਂ ਨੂੰ ਪਲੇਅ ਕਰਨ ਦੇ ਇਲਾਵਾ ਇਸ ਵਿਚ ਇੰਟਰਨੈੱਟ ਰੇਡੀਓ ਦਾ ਸਪੋਰਟ ਵੀ ਮਿਲਦਾ ਹੈ।

 

BlackPlayer- ਇਹ ਇਕ ਐਡ ਫ੍ਰੀ ਲੋਕਲ ਮਿਊਜ਼ਿਕ ਪਲੇਅਰ ਅਤੇ ਇਸਤੇਮਾਲ ਵਿਚ ਆਸਾਨ ਹੈ। ਇਹ ਸਟੈਂਡਰਡ ਲੋਕਲ ਮਿਊਜ਼ਿਕ ਫਾਈਲ ਫਾਰਮੈਟ ਜਿਵੇਂ MPx, W1V, O77 ਫਾਈਲਜ਼ ਨੂੰ ਸਪੋਰਟ ਕਰਦਾ ਹੈ। ਇਕਵਲਾਈਜ਼ਰ ਦੇ ਜ਼ਰੀਏ ਬਾਸਬੂਸਟ ਅਤੇ 3ਡੀ ਸਾਊਂਡ ਦਾ ਮਜ਼ਾ ਵੀ ਲੈ ਸਕਦੇ ਹਾਂ । ਇਸ ਦੇ ਇਲਾਵਾ ਐਕਸਟਰਨਲ ਇਕਵਲਾਈਜ਼ਰ ਦਾ ਵੀ ਇਸਤੇਮਾਲ ਕਰ ਸਕਦੇ ਹਾਂ । ਮਿਊਜ਼ਿਕ ਵਿਚ ਐਂਬੇਡੇਡ ਲਿਰਿਕਸ ਵੇਖੇ ਅਤੇ ਐਡਿਟ ਵੀ ਕੀਤੇ ਜਾ ਸਕਦੇ ਹਨ । ਇਸ ਦੇ ਇਲਾਵਾ ਸਲੀਪ ਟਾਈਮਰ ਦੀ ਸੁਵਿਧਾ ਵੀ ਮਿਲ ਸਕਦੀ ਹੈ । 

 

Stellio-ਇਸ ਵਿਚ 12 ਬੈਂਡਸ ਇਕਵਲਾਈਜ਼ਰ ਅਤੇ 14 ਇਫੈਕਟਸ ਦਾ ਪ੍ਰਯੋਗ ਕਰ ਸਕਦੇ ਹਾਂ। ਇਹ ਹਾਈ ਰੈਜੋਲਿਊਸ਼ਨ ਆਡੀਓ ਨੂੰ ਸਪੋਰਟ ਕਰਦਾ ਹੈ ਅਤੇ ਇਸ ਵਿਚ ਪੱਲਗ-ਇਨ ਸਿਸਟਮ ਹੈ। ਫੋਨ ਨੂੰ ਸ਼ੇਕ ਕਰਕੇ ਵੀ ਗਾਣੇ ਨੂੰ ਬਦਲਿਆ ਜਾ ਸਕਦਾ ਹੈ। ਇਸ ਵਿਚ ਐਂਡ੍ਰਾਇਡ ਵਿਅਰ ਡਿਵਾਈਸਿਸ ਲਈ ਵੀ ਫੁਲ ਸਪੋਰਟ ਮਿਲਦਾ ਹੈ।

 

Phonograph-ਇਸ ਨੂੰ ਬੈਸਟ ਲੁਕਿੰਗ ਮਿਊਜ਼ਿਕ ਪਲੇਅਰ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਦਾ ਮੈਟੀਰੀਅਲ ਡਿਜ਼ਾਈਨ ਦਿਖਣ ਵਿਚ ਵਧੀਆ ਲਗਦਾ ਹੈ ਜੇਕਰ ਤੁਹਾਡੀ ਡਿਵਾਈਸ ਐਂਡ੍ਰਾਇਡ ਲਾਲੀਪਾਪ ਜਾਂ ਉਸ ਤੋਂ ਉੱਪਰ ਵਾਲੇ ਵਰਜ਼ਨ ਉੱਤੇ ਚੱਲਦੀ ਹੈ ਤਾਂ ਇਸ ਨੂੰ ਚਲਾਉਣ ਦਾ ਐਕਸਪੀਰੀਅੰਸ ਹੋਰ ਵੀ ਵਧੀਆ ਮਿਲੇਗਾ। ਇਸ ਦਾ ਇੰਟਰਫੇਸ ਸਰਲ ਅਤੇ ਥੀਮ ਇੰਜਣ ਦਿੱਤਾ ਗਿਆ ਹੈ, ਜਿਸ ਦੇ ਨਾਲ ਰੰਗਾਂ ਦੀ ਕੁਲੈਕਸ਼ਨ ਵੀ ਕੀਤੀ ਜਾ ਸਕਦੀ ਹੈ।


Rocket Player-ਇਸ ਵਿਚ 5 ਬੈਂਡ ਇਕਵਲਾਈਜ਼ਰ, 30 ਥੀਮਸ, ਬਿਲਟ-ਇਨ ਟੈਗ ਐਡਿਟਰ, ਕਰੋਮਕਾਸਟ ਸਬਪੋਰਟ, ਸਲੀਪ ਟਾਈਮਰ, ਨੋਟੀਫਾਈ ਪਲੇਅ ਲਿਸਟ ਮੈਨੇਜਰ ਅਤੇ ਪੋਡਕਾਸਟਸ ਨੂੰ ਵੀ ਸਪੋਰਟ ਕਰਦਾ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਨਵਾਂ ਮਿਊਜ਼ਿਕ ਪਲੇਅਰ ਨਹੀਂ ਹੈ ਅਤੇ ਇਸ ਵਿਚ ਬਹੁਤ ਸਾਰੇ ਬਗਜ਼ ਸਨ, ਜਿਨ੍ਹਾਂ ਨੂੰ ਠੀਕ ਕਰ ਦਿੱਤਾ ਗਿਆ ਹੈ । 

 

Pulsar- ਇਹ ਇਕ ਲਾਈਟਵੇਟ ਅਤੇ ਫੁੱਲ-ਫੀਚਰ ਵਾਲਾ ਮਿਊਜ਼ਿਕ ਪਲੇਅਰ ਹੈ, ਜੋ ਮਟੀਰੀਅਲ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਵਿਚ ਵਧੀਆ ਯੂਜ਼ਰ ਇੰਟਰਫੇਸ ਦੇ ਨਾਲ ਐਨੀਮੇਸ਼ਨ ਦਾ ਵੀ ਪ੍ਰਯੋਗ ਕੀਤਾ ਗਿਆ ਹੈ। ਮਿਊਜ਼ਿਕ ਨੂੰ ਐਲਬਮ, ਅਰਟਿਸਟ, ਫੋਲਡਰ ਅਤੇ ਜੋਨਰ ਦੇ ਜ਼ਰੀਏ ਮੈਨੇਜ ਅਤੇ ਪਲੇਅ ਕਰ ਸਕਦੇ ਹਾਂ । ਇਸ ਵਿਚ ਫਾਸਟ ਸਰਚ ਦਾ ਆਪਸ਼ਨ ਵੀ ਮੁਹੱਈਆ ਹੈ ਅਤੇ ਟੈਗ ਆਡਿਟਰ ਦਾ ਵੀ ਪ੍ਰਯੋਗ ਕਰ ਸਕਦੇ ਹਾਂ । 

 

DoubleTwist-ਇਕ ਮਿਊਜ਼ਿਕ ਐਪ ਦੇ ਤੌਰ ''ਤੇ ਇਹ ਐਪ ਵਧੀਆ ਕੰਮ ਕਰਦਾ ਹੈ ਅਤੇ ਇਸ ਦੇ ਫ੍ਰੀ ਵਰਜ਼ਨ ਵਿਚ ਐਡਸ ਨਹੀਂ ਦੇਖਣ ਨੂੰ ਮਿਲਦੀ। ਇਸ ਦਾ ਇੰਟਰਫੇਸ ਤਾਂ ਵਧੀਆ ਹੈ ਪਰ ਇਸ ਵਿਚ ਕੋਈ ਅਤੇ ਖਾਸ ਗੱਲ ਨਹੀਂ ਹੈ। ਹਾਲਾਂਕਿ ਹੋਰ ਐਪਸ ਦੇ ਮੁਕਾਬਲੇ ਜ਼ਿਆਦਾ ਬਿਹਤਰ ਨਹੀਂ ਹੈ।

 

JetAudio-ਇਸ ਦਾ ਪੇਡ ਵਰਜ਼ਨ ਵੀ ਉਪਲਬਧ ਹੈ ਲੇਕਿਨ ਫ੍ਰੀ ਵਰਜ਼ਨ ਵਿਚ ਬਹੁਤ ਸਾਰੇ ਫੀਚਰਜ਼ ਦਿੱਤੇ ਗਏ ਹਨ। ਹਾਲਾਂਕਿ ਫ੍ਰੀ ਵਰਜ਼ਨ ਵਿਚ ਐਡਸ ਪ੍ਰੇਸ਼ਾਨ ਕਰ ਸਕਦੀਆਂ ਹਨ । ਇਸ ਵਿਚ ਐਕਸ-ਬਾਸ, ਪਲੇਅਬੈਕ ਸਪੀਡ ਕੰਟ੍ਰੋਲ, ਆਟੋਮੈਟਿਕ ਗੇਨ ਕੰਟ੍ਰੋਲ ਅਤੇ ਹੋਰ ਫੀਚਰਸ ਮਿਲਦੇ ਹਨ । ਇਸ ਦੇ ਇਲਾਵਾ ਇਹ ਲਗਭਗ ਹਰ ਟਾਈਪ ਦੀ ਮਿਊਜ਼ਿਕ ਫਾਈਲ ਨੂੰ ਰਨ ਕਰ ਸਕਦਾ ਹੈ ।  

 

Shuttle-ਇਹ ਇਕ ਲਾਈਟਵੇਟ ਅਤੇ ਪਾਵਰਫੁੱਲ ਮਿਊਜ਼ਿਕ ਪਲੇਅਰ ਹੈ। ਇਹ ਐਪ ਪੁਰਾਣੇ ਵਰਜ਼ਨ ਵਾਲੇ ਸਮਾਰਟਫੋਂਸ ਵਿਚ ਵੀ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ । ਇਹ ਇਸਤੇਮਾਲ ਵਿਚ ਆਸਾਨ ਹੈ। ਫ੍ਰੀ ਫੀਚਰਸ ਵਿਚ ਇਸ ਵਿਚ 6 ਬੈਂਡ ਇਕਵਲਾਈਜ਼ਰ ਦੇ ਨਾਲ ਬੇਸ ਬੂਸਟ, ਗੈਪਲੈੱਸ ਪਲੇਅਬੈਕ, ਕਈ ਸਾਰੇ ਥੀਮ ਆਪਸ਼ੰਜ਼, ਸਲੀਪ ਟਾਈਮਰ ਅਤੇ ਹੋਰ ਕਸਟਮਾਈਜ਼ ਵਿਜਿਟਸ ਮੁਹੱਈਆ ਹਨ। 

 

Pixel Player-ਜੇਕਰ ਤੁਸੀਂ ਉਪਰ ਦਿੱਤੇ ਗਏ ਆਪਸ਼ੰਜ਼ ਨਾਲ ਸੰਤੁਸ਼ਟ ਨਹੀਂ ਹੋ ਤਾਂ ਤੁਹਾਨੂੰ ਪਿਕਸਲ ਪਲੇਅਰ ਨੂੰ ਟ੍ਰਾਈ ਕਰਨਾ ਚਾਹੀਦਾ ਹੈ । ਇਹ ਬੇਸਿਕ ਮਿਊਜ਼ਿਕ ਫਾਈਲਸ ਨੂੰ ਸਪੋਰਟ ਕਰਦਾ ਹੈ ਪਰ ਇਸ ਵਿਚ 5 ਬੈਂਡ ਇਕਵਲਾਈਜ਼ਰ ਦੇ ਨਾਲ ਬੇਸ ਬੂਸਟ, ਗੈਪਲੈੱਸ ਪਲੇਅਬੈਕ, ਬਿਲਟ-ਇਨ ਟੈਗ ਆਡਿਟਰ ਅਤੇ ਕਸਟਮਾਈਜ਼ੇਸ਼ਨ ਲਈ ਕੁਝ ਹੋਰ ਆਪਸ਼ੰਜ਼ ਮਿਲਦੇ ਹਨ । ਪਿਕਸਲ ਪਲੇਅਰ ਐਨਾਲਾਈਜ਼ ਕਰਦਾ ਹੈ ਕਿ ਤੁਸੀਂ ਕਿਹੜਾ ਗਾਣਾ ਸੁਣ ਰਹੇ ਹੋ, ਉਸ ਦੇ ਆਧਾਰ ''ਤੇ ਤੁਹਾਨੂੰ ਨਵੇਂ ਗਾਣਿਆਂ ਦੇ ਬਾਰੇ ਵਿਚ ਵੀ ਦੱਸਦਾ ਹੈ।


Related News