ਇਹ ਹਨ ਉਹ 5 ਮੈਸੇਜਿੰਗ ਐਪਸ ਜੋ ਸਮਾਰਟਫੋਨਜ਼ ਨਾਲ ਕੰਪਿਊਟਰ 'ਤੇ ਵੀ ਕਰਦੇ ਹਨ ਕੰਮ

06/29/2017 12:26:48 AM

ਜਲੰਧਰ— ਸਾਡੇ ਸਮਾਰਟਫੋਨ 'ਤੇ ਇਸਤੇਮਾਲ ਹੋਣ ਵਾਲੀ ਮੈਸੇਜਿੰਗ ਐਪ ਸਮੇਂ ਦੇ ਨਾਲ ਬਹੁਤ ਵਿਕਸਿਤ ਹੋ ਗਈ ਹੈ ਅਤੇ ਇਨ੍ਹਾਂ ਚੋਂ ਕਈ ਐਪਸ ਦੁਆਰਾ ਦਿੱਤੀ ਜਾਣ ਵਾਲੀ ਸਭ ਤੋਂ ਉਪਯੋਗੀ ਸੁਵਿਧਾਵਾਂ ਚੋਂ ਇਕ ਹੈ ਡੈਸਕਟਾਪ ਵਰਜਨ। ਮੈਸੇਜਿੰਗ ਐਪ ਦੇ ਡੈਕਸਟਾਪ ਜਾ ਵੈੱਬ ਵਰਜਨ ਸਮਾਰਟਫੋਨ ਦੇ ਆਨ-ਸਕਰੀਨ ਕੀਬੋਰਡ ਚੈਟ ਕਰਨ ਦੀ ਸਮੱਸਿਆ ਨੂੰ ਦੂਰ ਕਰ ਦਿੰਦਾ ਹੈ। ਇਸ ਤਰ੍ਹਾਂ ਦੀਆਂ ਕਈ ਮੈਸੇਜਿੰਗ ਐਪਸ ਹਨ ਜੋ ਫੋਨ 'ਚ ਐਂਡ੍ਰਾਇਡ ਆਪਰੇਟਿੰਗ ਸਿਸਮਟ 'ਤੇ ਚੱਲਾਉਣ ਨਾਲ ਕੰਪਿਊਟਰ 'ਤੇ ਵੀ ਇਸਤੇਮਾਲ ਹੋ ਸਕਦੀ ਹੈ। ਗੂਗਲ ਕਰੋਮ ਜ਼ਰੀਏ ਯੂਜ਼ਰਸ ਇਨ੍ਹਾਂ ਐਪਸ ਦਾ ਫਾਇਦਾ ਲੈ ਸਕਦੇ ਹਨ। 
ਵਟਸਐਪ ਨੇ ਸਾਲ 2015 'ਚ ਆਪਣਾ ਵੈੱਬ ਵਰਜਨ ਜਾਰੀ ਕੀਤਾ ਸੀ। ਉੱਥੇ, ਦੂਜੇ ਮੈਸੇਜਿੰਗ ਆਪਸ ਮੈਸੇਜੰਰ, ਟੈਲੀਗ੍ਰਾਮ ਅਤੇ ਲਾਈਨ ਵਰਗੇ ਐਪਸ ਦੀ ਵੀ ਕੰਪਿਊਟਰ 'ਤੇ ਵਰਤੋਂ ਕੀਤੀ ਜਾ ਸਕਦੀ ਹੈ।
whatsapp

PunjabKesari
ਵਟਸਐਪ ਨੇ ਆਪਣੇ ਯੂਜ਼ਰਸ ਲਈ ਵੈੱਬ ਸੋਪਰਟ ਨੂੰ ਸਾਲ 2015 'ਚ ਪੇਸ਼ ਕੀਤਾ ਸੀ ਜੋ ਕਿ ਕੰਪਨੀ ਦੁਆਰਾ ਹੁਣ ਤੱਕ ਦੇ ਦਿੱਤੇ ਗਏ ਫੀਚਰਸ ਚੋਂ ਸਭ ਤੋਂ ਬਿਹਤਰੀਨ ਹੈ। ਵਟਰਐਪ ਦੇ ਡੈਕਸਟਾਪ ਵਰਜਨ ਆਉਣ ਦੇ ਬਾਅਦ ਯੂਜ਼ਰਸ ਨੂੰ ਹੁਣ ਆਫਸ 'ਚ ਕੰਮ ਕਰਦੇ ਸਮੇਂ ਆਪਣੇ ਫੋਨ ਨੂੰ ਚੈਕ ਕਰਨ ਦੀ ਜ਼ਰੂਰਤ ਨਹੀਂ ਹੈ। ਕੰਮ ਦੇ ਦੌਰਾਨ ਦੂਜੀ ਵਿੰਡੋ 'ਚ ਵਟਸਐਪ ਦੇ ਡੈਕਸਟਾਪ ਵਰਜਨ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਐਪ ਨੂੰ ਡੈਕਸਟਾਪ 'ਤੇ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ web.whatsapp.com 'ਤੇ ਜਾਣਾ ਹੋਵੇਗਾ। ਇਸ ਦੇ ਬਾਅਦ ਆਪਣੇ ਸਮਾਰਟਫੋਨ ਦੀ ਸੈਟਿੰਗ 'ਚ ਮੈਨਿਯੂ 'ਚ ਜਾ ਕੇ ਵਟਸਐਪ ਵੈੱਬ 'ਤੇ ਟੈਪ ਕਰੇ। ਇਸ ਦੇ ਬਾਅਦ qr ਸਕੈਨਿੰਗ ਜ਼ਰੀਏ ਡੈਕਸਟਾਪ 'ਤੇ ਵਟਸਐਪ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। 
Facebook Messenger

PunjabKesari
ਸੋਸ਼ਲ ਮੀਡੀਆ 'ਤੇ ਫੇਸਬੁੱਕ ਦਾ ਸਭ ਤੋਂ ਲੋਕਪ੍ਰਸਿੱਧ ਉਤਪਾਦ ਫੇਸਬੁੱਕ ਮੈਸੇਜੰਰ ਐਪ ਹੈ। ਵਟਸਐਪ ਦੇ ਵਿਪਰੀਤ ਫੇਸਬੁੱਕ ਮੈਸੇਜੰਰ ਐਪ ਨੂੰ ਵੈੱਬ ਸੰਸਕਰਨ 'ਚ ਸਵਿਚਿੰਗ ਕਰਨ ਲਈ ਅਤਿਰਿਕਤ ਸੈਟਅਪ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਮੈਸੇਜੰਰ ਪਹਿਲਾਂ ਤੋਂ ਹੀ ਫੇਸਬੁੱਕ ਵੈੱਬ 'ਚ ਇਟੈਗਰੇਟਿਡ ਹੋਇਆ ਹੈ। ਸਮਾਰਟਫੋਨ 'ਤੇ ਫੇਸਬੁੱਕ ਮੈਸੇਜੰਰ ਦਾ ਇਸਤੇਮਾਲ ਕਰਨ ਲਈ ਐਪ ਇੰਸਟਾਲ ਕਰਨਾ ਜਰੂਰੀ ਹੈ। ਇਹ ਐਪ ਆਈ.ਓ.ਐੱਸ ਅਤੇ ਐਂਡ੍ਰਾਇਡ ਦੋਵਾਂ ਲਈ ਉਪਲੱਬਧ ਹੈ ਅਤੇ ਇਸ ਨਾਲ ਸਬੰਧਿਤ ਐਪ ਸਟੋਰਸ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। 
Telegram

PunjabKesari
ਮੈਸੇਜਿੰਗ ਐਪ ਟੈਲੀਗ੍ਰਾਮ ਦਾ ਡੈਕਸਟਾਪ ਵਰਜਨ 2013 ਤੋਂ ਹੀ ਯੂਜ਼ਰਸ ਲਈ ਉਪਲੱਬਧ ਹੈ। ਇਸ ਦੇ ਨਾਲ ਹੀ ਟੈਲੀਗ੍ਰਾਮ ਡੈਕਸਟਾਪ ਐਪ 'ਚ ਫੋਨ ਦੇ ਸਾਰੇ ਕਾਨਟੈਕਟ ਆਪਣੇ ਆਪ ਹੀ ਟੈਲੀਗ੍ਰਾਮ ਇਨਕਰੀਪਟੇਡ ਕਲਾਉਦ ਦੀ ਮਦਦ ਨਾਲ ਡੈਕਸਟਾਪ 'ਚ ਸਿੰਕ ਹੋ ਜਾਵੇਗਾ। ਡੈਕਸਟਾਪ 'ਤੇ ਇਸ ਐਪ ਦਾ ਯੂਜ਼ ਕਰਨ ਲਈ ਯੂਜ਼ਰ ਨੂੰ web.telegram.org. 'ਤੇ ਜਾਣਾ ਹੋਵੇਗਾ। ਇਕ ਵਾਰ ਵੈੱਬ ਪੇਜ 'ਤੇ ਲਾਗ ਈਨ ਕਰਨ ਦੇ ਬਾਅਦ ਤੁਹਾਨੂੰ ਆਪਣਾ ਰਜਿਸਟਰ ਮੋਬਾਇਲ ਨੰਬਰ ਲਿਖਣਾ ਹੋਵੇਗਾ, ਇਸ ਦੇ ਬਾਅਦ ਵਨ ਟਾਇਮ ਪਾਸਵਰਡ otp ਆਵੇਗਾ , ਉਸ ਨੂੰ ਲਿਖਣ ਦੇ ਬਾਅਦ ਯੂਜ਼ਰਸ ਡੈਕਸਟਾਪ 'ਤੇ ਇਸ ਨੂੰ ਇਸਤੇਮਾਲ ਕਰ ਸਕਦੇ ਹਾਂ। Windows, Linux, Mac ਲਈ ਵਰਜਨ 1.0 ਦੇ ਅਪਡੇਟ ਬਾਅਦ ਐਪ 'ਚ ਮਟੇਰਿਅਲ ਡਿਜਾਈਨ ਲੁਕ, ਸਮੂਥ ਏਨਿਮੇਸ਼ਨ ਅਤੇ ਕਸਟਮ ਥੀਮ ਸਪੋਰਟ ਕਰਦਾ ਹੈ।
Wechat

PunjabKesari
ਮੈਸੇਜਿੰਗ ਐਪ ਦੇ ਸਮਾਨ Wechat ਆਪਣੇ ਵੈੱਬ ਕਲਾਇੰਟ ਨਾਲ ਆਉਂਦਾ ਹੈ। ਆਪਣੇ ਡੈਕਸਟਾਪ 'ਤੇ Wechat ਦੀ ਵਰਤੋਂ ਕਰਨ ਲਈ ,web.wechat.com 'ਤੇ ਲਾਗ ਆਨ ਕਰੇ। ਵੈੱਬ ਪੇਜ 'ਤੇ ਇਕ QR ਕੋਡ ਪਾਪ ਆਵੇਗਾ, ਜਿਸ ਨੂੰ ਤੁਸੀਂ ਆਪਣੇ ਸਮਾਰਟਫੋਨ 'ਤੇ ਵੀਚੈਟ ਐਪ ਤੋਂ ਸਕੈਨ ਕਰ ਸਕਦੇ ਹੋ। ਡਿਸਕਵਰ> ਸਕੈਨ QR ਕੋਡ 'ਤੇ ਜਾਏ ਅਤੇ ਕਲਾਇੰਟ 'ਚ ਕੁਨੇਕਸ਼ਨ ਦੀ ਸਫਲ ਸਥਾਪਨਾ ਬਾਅਦ ਇਸ ਨੂੰ ਡੈਕਸਟਾਪ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। 
Line

PunjabKesari
ਲਾਈਨ ਦੇ ਵੈੱਬ ਕਲਾਇੰਟ ਦੂਜੇ ਮੈਸੇਜਿੰਗ ਐਪ ਤੋਂ ਥੋੜਾ ਵੱਖ ਕੰਮ ਕਰਦਾ ਹੈ। ਵੈੱਬ ਦੀ ਲਾਈਨ ਚੱਲਾਉਣ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਕੰਪਿਊਟਰ 'ਤੇ ਗੂਗਲ ਕਰੋਮ ਇੰਸਟਾਲ ਹੋਣਾ ਚਾਹੀਦਾ ਹੈ। ਜਾਪਾਨ ਸਥਿਤ ਮੈਸੇਜਿੰਗ ਐਪ ਨੇ ਬ੍ਰਾਊਜ਼ਰ 'ਚ ਐਪਲੀਕੇਸ਼ਨ ਨੂੰ ਚੱਲਾਉਣ ਲਈ Users ਲਈ ਕਰੋਮ Extension ਜਾਰੀ ਕੀਤਾ ਹੈ। ਲਾਈਨ ਐਪ ਤੋਂ ਕਰੋਮ Extension ਗੂਗਲ ਕਰੋਮ ਵੈੱਬ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। 


Related News