ਇਹ ਹਨ 2017 ''ਚ ਦੁਨੀਆਂ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫੋਨਜ਼

05/11/2017 3:25:41 PM

ਜਲੰਧਰ- ਐਪਲ ਕੰਪਨੀ ਨੇ ਇਕ ਹੋਰ ਰਿਕਾਰਡ ਤੋੜ ਦਿੱਤਾ ਹੈ। ਸਾਲ 2017 ਦੀ ਪਹਿਲੀ ਤਿਮਾਹੀ ''ਚ ਐਪਲ ਆਈਫੋਨ 7 ਨੇ ਬੈਸਟ ਸੇਲਿੰਗ ਸਮਾਰਟਫੋਨ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਰਿਪੋਰਟ ਦੇ ਮੁਤਾਬਕ ਪਹਿਲੀ ਤਿਮਾਹੀ ''ਚ ਦੁਨੀਆਂ ਭਰ ''ਚ ਆਈਫੋਨ 7 ਦੇ 21.5 ਮਿਲੀਅਨ ਵਿਕਰੀ ਹੋਈ ਹੈ। ਦੁਨੀਆਂ ਭਰ ਦੇ ਮਾਰਕੀਟ ਸ਼ੇਅਰ ਦਾ 6 ਫੀਸਦੀ ਹਿੱਸਾ ਐਪਲ ਦਾ ਹੈ।

ਨਵੀਂ ਰਿਪੋਰਟ ਦੇ ਦਾਅਵੇ ਮੁਤਾਬਕ ਹਰ ਇਕ ਸੈਕਿੰਡ ''ਚ ਐਪਲ ਸੈਕਿੰਡ ''ਚ ਐਪਲ ਆਈਫੋਨ 7 ਦੇ 17.4 ਮਿਲੀਅਨ ਫੋਨ ਬੁੱਕ ਹੋਏ ਹਨ। ਇਹ ਰਿਪੋਰਟ ਮਾਰਕੀਟ ਰਿਸਰਚ ਫਰਮ ਸਟੈਟਰਜੀ ਐਨਾਲਿਟਿਕਸ ਨੇ ਜਾਰੀ ਕੀਤੀ ਹੈ। ਸਟੈਟਰਜੀ ਐਨਾਲਿਟਿਕਸ ਦੇ ਐਕਜੀਕਿਊਵ ਡਾਇਰੈਕਟ ਨੇਲ ਮਾਊਸਟਾਨ ਨੇ ਦੱਸਿਆ ਹੈ ਕਿ ਸਾਲ 2017 ਦੀ ਪਹਿਲੀ ਤਿਮਾਹੀ ''ਚ ਦੁਨੀਆਂ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ 6 ਸਮਾਰਟਫੋਨਜ਼ ''ਚ ਐਪਲ ਦੇ ਆਈਫੋਨ 5 ਐੱਸ ਅਤੇ ਆਈਫੋਨ 7 ਸ਼ਾਮਿਲ ਹਨ।
ਅੋਪੋ R9s ਦੁਨੀਆਂ ਦਾ ਤੀਜਾ ਪ੍ਰਸਿੱਧ ਸਮਾਰਟਫੋਨ ਬਣ ਕੇ ਨਿਕਲਿਆ ਹੈ। R9s ਵਿਕਰੀ ਦੇ ਮਾਮਲੇ ''ਚ ਵੀ ਤੀਜੇ ਨੰਬਰ ''ਤੇ ਰਿਹਾ ਹੈ। R9s ਦੀ ਪਹਿਲੀ ਤਿਮਾਹੀ ''ਚ 8.9 ਮਿਲੀਅਨ ਯੂਨੀਟਸ ਦੀ ਵਿਕਰੀ ਹੋਈ ਹੈ। ਸੈਮਸੰਗ ਦੀ ਗੱਲ ਕਰੀਏ ਤਾਂ ਇਸ ਦੇ ਦੋ ਮਾਡਲ ਟਾਪ 5 ''ਚ ਹਨ। ਪਹਿਲਾ ਸੈਮਸੰਗ ਗਲੈਕਸੀ ਜੇ3 ਅਤੇ ਗਲੈਕਸੀ ਜੇ5 ਹੈ। ਸੈਮਸੰਗ ਗਲੈਕਸੀ ਜੇ5 ਸਭ ਤੋਂ ਪ੍ਰਸਿੱਧ ਸਮਾਰਟਫੋਨ ਦੀ ਲਿਸਟ ''ਚ 5ਵੇਂ ਨੰਬਰ ''ਤੇ ਹੈ।

Related News