ਇਹ ਹਨ ਟਾਪ 7 Bluetooth Speakers, ਧਮਾਕੇਦਾਰ ਸਾਊਂਡ ਕਵਾਲਿਟੀ ਨਾਲ ਕੀਮਤ ਹਨ 2000 ਰੁਪਏ ਤੋਂ ਵੀ ਘੱਟ

Saturday, Mar 18, 2017 - 02:49 PM (IST)

ਇਹ ਹਨ ਟਾਪ 7 Bluetooth Speakers, ਧਮਾਕੇਦਾਰ ਸਾਊਂਡ ਕਵਾਲਿਟੀ ਨਾਲ ਕੀਮਤ ਹਨ 2000 ਰੁਪਏ ਤੋਂ ਵੀ ਘੱਟ

ਜਲੰਧਰ- ਕੀ ਤੁਹਾਨੂੰ ਗਾਣੇ ਸੁਣਨਾ ਪਸੰਦ ਹੈ? ਬਲੂਟੁਥ ਸਪੀਕਰਸ ਕਦੀ ਵੀ ਅਤੇ ਕਿਤੇ ਵੀ ਗਾਣੇ ਸੁਣਨ ਦਾ ਸਭ ਤੋਂ ਆਸਾਨ ਸਾਧਨ ਹੈ ਪਰ ਇਨ੍ਹਾਂ ਨੂੰ ਖਰੀਦਣਾ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਮਾਰਕੀਟ ''ਚ ਕਈ ਸ਼ਾਨਦਾਰ ਬਲੂਟੁਥ ਸਪੀਕਰਸ ਉਪਲੱਬਧ ਹਨ। ਅਜਿਹੇ ''ਚ ਜੇਕਰ ਤੁਸੀਂ ਵਾਇਰਲੈੱਸ ਸਪੀਕਰਸ ਖਰੀਦਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹੈ। ਅਸੀਂ ਤੁਹਾਡੇ ਲਈ ਕੁਝ ਅਜਿਹੇ ਬਲੂਟੁਥ ਸਪੀਕਰਸ ਦੀ ਲਿਸਟ ਲਿਆਏ ਹੈ, ਜਿੰਨ੍ਹਾਂ ਦੀ ਕੀਮਤ 2.000 ਰੁਪਏ ਤੋਂ ਘੱਟ ਹੈ।

1. Portronics Posh -
ਇਸ ''ਚ ਬਿਲਟ-ਟਨ 6W ਸਪੀਕਰਸ ਦਿੱਤੇ ਗਏ ਹਨ। ਨਾਲ ਹੀ ਇਸ ''ਚ ਕਾਲ ਰਿਸੀਵ ਕਰਨ ਲਈ ਮਾਈਕ੍ਰੋਫੋਨ ਵੀ ਦਿੱਤੇ ਗਏ ਹਨ। ਇਸ ਦੀ ਕੀਮਤ 1,599 ਰੁਪਏ ਹੈ। ਇਸ ''ਚ ਐੱਲ. ਈ. ਡੀ. ਇੰਡੀਕੈਟਰ ਦਿੱਤਾ ਗਿਆ ਹੈ। ਇਹ ਗ੍ਰੇ ਅਤੇ ਬਲੈਕ ਕਲਰ ਵੇਰਿਅੰਟ ''ਚ ਆਉਂਦਾ ਹੈ। 
2. Philips BT64B/94 -
ਇਸ ਨੂੰ ਕਿਸੇ ਵੀ ਡਿਵਾਈਸ ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਇਸ ''ਚ ਵੀ ਬਿਲਟ-ਇਨ ਮਾਈਕ੍ਰੋਫੋਨ ਦਿੱਤਾ ਗਿਆ ਹੈ। ਜਿਸ ਦੇ ਰਾਹੀ ਕਾਲ ਰਿਸੀਵ ਕੀਤੀ ਜਾ ਸਕਦੀ ਹੈ। ਬਲੂਟੁਥ ਕਨੈਕਟੀਵਿਟੀ ਨਾਲ ਇਸ ''ਚ ਮਾਈਕ੍ਰੋ ਐੱਸ. ਡੀ. ਸਲਾਟ ਦਿੱਤਾ ਗਿਆ ਹੈ।
3. Logitech X50 -
ਇਸ ਦੀ ਕੀਮਤ 1,542 ਰੁਪਏ ਹੈ। ਇਕ ਵਾਰ ਚਾਰਜ ਕਰਨ ''ਤੇ ਇਹ ਸਪੀਕਰ 5 ਘੰਟੇ ਤੱਕ ਦਾ ਪਲੇ ਬੈਕ ਟਾਈਮ ਦਿੰਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਤੇਜ਼ ਅਤੇ ਕਲੀਅਰ ਆਡੀਓ ਆਉਂਦੀ ਹੈ।
4. Portronics POR-280 Sound Pot -
ਇਸ ਦੀ ਕੀਮਤ 1,220 ਰੁਪਏ ਹੈ। ਇਹ ਐਂਡਰਾਇਡ ਅਤੇ ਆਈ. ਓ. ਐੱਸ. ਸਮਾਰਟਫੋਨਜ਼ ਨਾਲ ਕੰਮ ਕਰਦਾ ਹੈ। ਯੂਜ਼ਰ ਇਕ ਵਾਰ ''ਚ ਇਸ ਨਾਲ ਦੋ ਡਿਵਾਈਸ ਕਨੈਕਟ ਕਰ ਸਕਦੇ ਹਨ। ਇਹ 7 ਘੰਟੇ ਤੱਕ ਦੀ ਬੈਟਰੀ ਬੈਕਅੱਪ ਦੇ ਸਕਦੀ ਹੈ। 
5. LeTv Bluetooth Speaker -
ਇਹ ਸਪੀਕਰ 270 ਡਿਗਰੀ ਸਾਊਂਡ ਐਕਸਪੀਰੀਅੰਸ ਦਿੰਦੀ ਹੈ। ਇਸ ਦੀ ਕੀਮਤ 1,999 ਰੁਪਏ ਹੈ। ਇਸ ''ਚ 1200 ਐੱਮ. ਏ. ਐੇੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ''ਚ one-button controls ਫੀਚਰ ਹੈ। ਇਸ ਨੂੰ ਆਸਾਨੀ ਨਾਲ ਸਮਾਰਟਫੋਨ, ਲੈਪਟਾਪ ਅਤੇ ਟੈਬਲੇਟਸ ਨਾਲ ਕਨੈਕਟ ਕੀਤਾ ਜਾ ਸਕਦਾ ਹੈ। 
6. Altec Lansing Mini 820 -
ਇਸ ਦੀ ਕੀਮਤ 1,499 ਰੁਪਏ ਹੈ। ਇਹ ਸਪੀਕਰ ਵਾਟਰਪਰੂਫ, ਸੈਂਡਪਰੂਫ, ਸਨੋਪਰੂਫ, ਡਸਟਪਰੂਫ ਅਤੇ ਸ਼ਾਕਪਰੂਫ ਹੈ। ਇਸ ''ਚ ਵੀ ਕਾਲਸ ਰਿਸੀਵ ਕਰਨ ਲਈ ਮਾਈਕ੍ਰੋਫੋਨ ਦਿੱਤਾ ਗਿਆ ਹੈ। ਇਸ ਦੀ ਬੈਟਰੀ ਇਕ ਵਾਰ ਚਾਰਜ ਕਰਨ ''ਤੇ 6 ਘੰਟੇ ਤੱਕ ਚੱਲ ਸਕਦੀ ਹੈ। 
7. Xiaomi Mi Bluetooth speaker -
ਇਸ ਦੀ ਕੀਮਤ 1,999 ਰੁਪਏ ਹੈ। ਇਹ ਬਲੂਟੁਥ 4.0 ਨੂੰ ਸਪੋਰਟ ਕਰਦਾ ਹੈ। ਇਸ ''ਚ ਮਾਈਕ੍ਰੋਫੋਨ ਦਿੱਤਾ ਗਿਆ ਹੈ। ਇਸ ''ਚ 1500 ਐੱਮ. ਏ. ਐੱਚ. ਦੀ ਬਟੈਰੀ ਦਿੱਤੀ ਗਈ ਹੈ। ਇਸ ਦੀ ਬੈਟਰੀ ਇਕ ਵਾਰ ਚਾਰਜ ''ਚ 8 ਘੰਟੇ ਤੱਕ ਚੱਲ ਸਕਦੀ ਹੈ।

Related News