ਇਹ ਹਨ Jio, Airtel ਤੇ BSNL ਦੇ ਨਵੇਂ ਪ੍ਰੀਪੇਡ ਪਲਾਨਸ

06/28/2020 9:37:49 PM

ਗੈਜੇਟ ਡੈਸਕ—ਰਿਲਾਇੰਸ ਜਿਓ, ਏਅਰਟੈੱਲ ਅਤੇ ਬੀ.ਐੱਸ.ਐੱਨ.ਐੱਲ. ਆਪਣੇ ਪ੍ਰੀਪੇਡ ਗਾਹਕਾਂ ਲਈ ਸਮੇਂ-ਸਮੇਂ 'ਤੇ ਨਵੇਂ ਪਲਾਨਸ ਆਫਰ ਕਰਦੀ ਰਹਿੰਦੀ ਹੈ। ਇਨ੍ਹਾਂ ਤਿੰਨਾਂ ਕੰਪਨੀਆਂ ਨੇ ਹਾਲ ਹੀ 'ਚ ਕੁਝ ਨਵੇਂ ਪਲਾਨਸ ਪੇਸ਼ ਕੀਤੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਪਲਾਨਸ ਦੇ ਬਾਰੇ 'ਚ ਦੱਸਾਂਗੇ।

ਜਿਓ ਦੇ ਲੇਟੈਸਟ ਪਲਾਨਸ
ਇਨ੍ਹਾਂ ਦਿਨੀਂ ਜਿਓ ਨੇ ਰੋਜ਼ਾਨਾ 2ਜੀ.ਬੀ. ਡਾਟਾ ਵਾਲੇ ਦੋ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ 'ਚੋਂ ਇਕ ਦੀ ਕੀਮਤ 2399 ਰੁਪਏ, ਉੱਥੇ ਦੂਜੇ ਦੀ ਕੀਮਤ 2599 ਰੁਪਏ ਹੈ। ਦੋਵਾਂ ਹੀ ਪਲਾਨਸ ਦੀ ਮਿਆਦ 365 ਦਿਨਾਂ ਦੀ ਹੈ। ਫਰਕ ਸਿਰਫ ਇੰਨਾਂ ਹੈ ਕਿ 259 ਰੁਪਏ ਵਾਲੇ ਪਲਾਨ 'ਚ Disney+ Hotstar ਦੀ ਵੀ.ਆਈ.ਪੀ. ਸਬਸਕਰੀਪਸ਼ਨ ਮਿਲੇਗੀ। ਇਨ੍ਹਾਂ ਦੋਵਾਂ ਹੀ ਪਲਾਨਸ 'ਚ ਜਿਓ-ਤੋਂ-ਜਿਓ ਅਨਲਿਮਟਿਗ ਕਾਲਿੰਗ ਅਤੇ ਹੋਰ ਨੈੱਟਵਰਕ 'ਤੇ ਕਾਲਿੰਗ ਲਈ 12,000 ਨਾਨ-ਜਿਓ ਮਿੰਟਸ ਮਿਲਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਜਿਓ ਐਪਸ ਦੀ ਸਬਸਕਰੀਪਸ਼ਨ ਵੀ ਮਿਲੇਗੀ।

ਏਅਰਟੈੱਲ ਦੇ ਲੇਟੈਸਟ ਪਲਾਨਸ
ਏਅਟਰੈੱਲ ਵੀ ਆਪਣੇ ਯੂਜ਼ਰਸ ਲਈ 99 ਰੁਪਏ, 129 ਰੁਪਏ ਅਤੇ 199 ਰੁਪਏ ਵਾਲੇ ਪਲਾਨਸ ਨੂੰ ਲੈ ਕੇ ਆਈ ਹੈ। 99 ਰੁਪਏ ਵਾਲੇ ਪਲਾਨ ਦੀ ਮਿਆਦ 18 ਦਿਨਾਂ ਦੀ ਹੈ। ਇਸ 'ਚ 1ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ ਅਤੇ ਨਾਲ ਹੀ 100 ਐੱਸ.ਐੱਮ.ਐੱਸ. ਵੀ ਵਰਤੋਂ ਲਈ ਮਿਲਣਗੇ। ਉੱਥੇ ਜੇਕਰ ਗੱਲ ਕਰੀਏ 129 ਰੁਪਏ ਵਾਲੇ ਪਲਾਨ ਦੀ ਤਾਂ ਇਸ ਨੂੰ 24 ਦਿਨਾਂ ਦੀ ਮਿਆਦ ਨਾਲ ਲਿਆਇਆ ਜਾ ਰਿਹਾ ਹੈ। ਇਸ 'ਚ ਵੀ 1ਜੀ.ਬੀ. ਡਾਟਾ/ਅਨਲਿਮਟਿਡ ਕਾਲਿੰਗ ਅਤੇ 300 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲਦੀ ਹੈ। ਇਸ ਤਰ੍ਹਾਂ ਕੰਪਨੀ ਨੇ 199 ਰੁਪਏ ਵਾਲੇ ਪਲਾਨ 'ਚ 24 ਲਈ ਰੋਜ਼ਾਨਾ 1ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਹੈ। ਏਅਟਰੈੱਲ ਦੇ ਇਸ ਪਲਾਨਸ 'ਚ Zee5, ਵਿੰਕ ਮਿਊਜ਼ਿਕ ਅਤੇ ਏਅਰਟੈੱਲ ਐਕਸਟ੍ਰੀਮ ਦੀ ਮੁਫਤ ਸਬਸਕਰੀਪਸ਼ਨ ਵੀ ਮਿਲੇਗੀ।

ਬੀ.ਐੱਸ.ਐੱਨ.ਐੱਲ. ਦੇ ਲੇਟੈਸਟ ਪਲਾਨਸ
ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਦੋ ਪਲਾਨਸ ਪੇਸ਼ ਕੀਤੇ ਹਨ ਜਿਨ੍ਹਾਂ ਦੀ ਕੀਮਤ 365 ਰੁਪਏ ਅਤੇ 2,399 ਰੁਪਏ ਹੈ। 365 ਰੁਪਏ ਵਾਲੇ ਪਲਾਨ 'ਚ 365 ਦਿਨਾਂ ਦੀ ਹੀ ਮਿਆਦ ਮਿਲਦੀ ਹੈ। ਇਸ 'ਚ ਅਨਲਿਮਟਿਡ ਕਾਲਿੰਗ, ਰੋਜ਼ਾਨਾ 2ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਦਿੱਤੇ ਜਾਂਦੇ ਹਨ। ਹਾਲਾਂਕਿ ਇਨ੍ਹਾਂ ਸੁਵਿਧਾਵਾਂ ਦਾ ਲਾਭ ਸਿਰਫ 60 ਦਿਨਾਂ ਲਈ ਹੀ ਮਿਲਦਾ ਹੈ। ਇਸ ਤੋਂ ਇਲਾਵਾ ਕੰਪਨੀ ਦੇ 2399 ਰੁਪਏ ਵਾਲੇ ਪਲਾਨ 'ਚ 600 ਦਿਨਾਂ ਲਈ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਹੈ।


Karan Kumar

Content Editor

Related News