ਹੁਣ ਫੇਸਬੁੱਕ ''ਤੇ ਹੋਣ ਜਾ ਰਹੇ ਹਨ ਇਹ 7 ਵੱਡੇ ਬਦਲਾਅ
Wednesday, Apr 11, 2018 - 01:39 PM (IST)
ਜਲੰਧਰ- ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ 'ਚੋਂ ਇਕ ਫੇਸਬੁੱਕ ਨੂੰ ਇੰਨੀਂ ਦਿਨੀਂ ਯੂਜ਼ਰਸ ਦੀਆਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2016 ਅਮੀਰੀਕਾ ਦੇ ਰਾਸ਼ਟਰਪਤੀ ਚੋਣ 'ਚ 8 ਕਰੋੜ 70 ਲੱਖ ਯੂਜ਼ਰਸ ਦੀ ਜਾਣਕਾਰੀ ਦੇ ਨਾਲ ਹੋਈ ਛੋੜ-ਛਾੜ ਦੇ ਕਾਰਨ ਫੇਸਬੁੱਕ ਦੀ ਕਾਫੀ ਕਿਰਕਿਰੀ ਹੋਈ ਹੈ, ਇਸ ਦੇ ਚਲਦੇ ਫੇਸਬੁੱਕ ਆਪਣੇ ਪਲੇਟਫਾਰਮ 'ਤੇ ਕੁਝ ਵੱਡੇ ਬਦਲਾਅ ਕਰਨ ਜਾ ਰਾਹੀ ਹੈ। ਰਿਪੋਰਟਸ ਦੀ ਮੰਨੀਏ ਤਾਂ ਅਗਲੇ 15 ਦਿਨਾਂ 'ਚ ਫੇਸਬੁੱਕ 'ਤੇ ਕਈ ਵੱਡੇ ਬਦਲਾਅ ਦੇਖੇ ਜਾ ਸਕਦੇ ਹਨ। ਇਹ ਬਦਲਾਅ ਯੂਜ਼ਰਸ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੀਤੇ ਜਾ ਰਹੇ ਹਨ। ਆਓ ਜਾਣਦੇ ਹਾਂ ਇੰਨ੍ਹਾਂ ਬਦਲਾਅ ਦੇ ਬਾਰੇ 'ਚ...
ਬਦਲੇਗਾ ਪ੍ਰਾਇਵੇਸੀ ਸੈਟਿੰਗਸ -
ਯੂਜ਼ਰਸ ਹੁਣ ਆਪਣੀ ਜਾਣਕਾਰੀ 'ਤੇ ਜ਼ਿਆਦਾ ਨਿਯੰਤਰਣ ਰੱਖਦੇ ਹੋਏ ਕਈ ਬਦਲਾਅ ਕਰ ਸਕਣਗੇ। ਫੇਸਬੁੱਕ ਦੀ ਪ੍ਰਾਈਵੇਸੀ ਸੈਟਿੰਗਸ ਅਤੇ ਮੈਨਿਊ ਨੂੰ ਜ਼ਿਆਦਾ ਆਸਾਨ ਬਣਾਇਆ ਜਾਵੇਗਾ। ਰਿਪੋਰਟਸ ਦੇ ਮੁਤਾਬਕ ਪ੍ਰਾਇਵੇਸੀ ਸੈਟਿੰਗਸ ਦੇ ਸ਼ਾਰਟਕਟ ਮੈਨਿਊ ਵੀ ਬਣਾਏ ਜਾ ਰਹੇ ਹਨ।
ਫੇਸਬੁੱਕ ਦੱਸੇਗਾ ਤੁਹਾਡੀ ਜਾਣਕਾਰੀ ਦੇ ਬਾਰੇ 'ਚ -
ਫੇਸਬੁੱਕ ਹੁਣ ਯੂਜ਼ਰਸ ਨੂੰ ਦੱਸੇਗਾ ਕਿ ਉਸ ਤੋਂ ਮੰਗੀ ਜਾਣਕਾਰੀ ਨੂੰ ਕਿਸ ਜਗ੍ਹਾ ਇਸਤੇਮਾਲ ਕੀਤਾ ਜਾਵੇਗਾ। ਫੇਸਬੁੱਕ ਆਪਣੇ ਡਾਟਾ ਪਾਲਿਸੀ ਨੂੰ ਯੂਜ਼ਰਸ ਦੇ ਸਾਹਮਣੇ ਪੇਸ਼ ਕਰੇਗਾ।
ਐਪ 'ਤੇ ਫੇਸਬੁੱਕ ਰੱਖੇਗਾ ਨਜ਼ਰ -
ਫੇਸਬੁੱਕ ਹੁਣ ਅਜਿਹੇ ਐਪਸ ਨੂੰ ਆਪ ਮਨਜ਼ੂਰੀ ਦੇਵੇਗਾ, ਜੋ ਯੂਜ਼ਰਸ ਦੀ ਜਾਣਕਾਰੀ ਨੂੰ ਇਕੱਠਾ ਕਰਦੇ ਹਨ। ਉਦਾਹਰਣ ਦੇ ਰੂਪ 'ਚ ਫੇਸਬੁੱਕ ਕੈਲੰਡਰ 'ਚ ਈਵੈਂਟਸ ਅਤੇ ਲੋਕਾਂ ਦੇ ਆਉਣ ਦੀ ਜਾਣਕਾਰੀ ਸ਼ਾਮਿਲ ਹੁੰਦੀ ਹੈ। ਅਜਿਹੇ 'ਚ ਹੁਣ ਫੇਸਬੁੱਕ ਇਸ ਗੱਲ ਦਾ ਆਪ ਧਿਆਨ ਰੱਖੇਗੀ ਕਿ ਉਸ ਦੇ ਪਲੇਟਫਾਰਮ ਤੋਂ ਕਿਸੇ ਵੀ ਜਾਣਕਾਰੀ ਦੀ ਦੁਰਵਰਤੋਂ ਨਾ ਹੋਵੇ।
ਐਪ ਨੂੰ ਲੈਣੀ ਹੋਵੇਗੀ ਫੇਸਬੁੱਕ ਤੋਂ ਇਜਾਜ਼ਤ -
ਫੇਸਬੁੱਕ ਹੁਣ ਉਨ੍ਹਾਂ ਐਪਸ ਦੇ ਹੋਰ ਜ਼ਿਆਦਾ ਨਜ਼ਰ ਰੱਖੇਗੀ, ਜਿੰਨ੍ਹਾਂ 'ਚ ਲੋਕ ਫੇਸਬੁੱਕ ਦੀ ਮਦਦ ਨਾਲ ਲਾਗ ਇਨ ਕਰਦੇ ਹਨ। ਅਜਿਹੇ ਐਪਸ ਜੋ ਯੂਜ਼ਰ ਦੀ ਫੋਟੋ, ਕਨਟੈਕਟ, ਵੀਡੀਓ ਅਤੇ ਆਡਿਓ ਦੀ ਐਕਸੈਸ ਮੰਗਦੇ ਹਨ, ਉਨ੍ਹਾਂ ਨੂੰ ਹੁਣ ਫੇਸਬੁੱਕ ਦੀ ਇਜਾਜ਼ਤ ਲੈਣੀ ਹੋਵੇਗੀ।
ਇੰਨ੍ਹਾਂ ਜਾਣਕਾਰੀਆਂ ਨੂੰ ਨਹੀਂ ਸ਼ੇਅਰ ਕਰੇਗਾ ਫੇਸਬੁੱਕ -
ਹੁਣ ਫੇਸਬੁੱਕ 'ਤੇ ਕੋਈ ਵੀ ਐਪ ਤੁਹਾਡੀ ਨਿੱਜ਼ੀ ਜਾਣਕਾਰੀ ਨਹੀਂ ਮੰਗ ਸਕਦੀ। ਜਿਵੇਂ ਧਾਰਮਿਕ, ਰਾਜਨੀਤਿਕ ਅਦਿ। ਇਸ ਤੋਂ ਇਲਾਵਾ ਹੁਣ ਤੁਹਾਡੇ ਫਰੈਂਡ ਲਿਸਟ, ਸਿੱਖਿਆ ਅਤੇ ਕੰਮਕਾਰਜ ਸੰਬੰਧਿਤ ਜਾਣਕਾਰੀ ਵੀ ਸ਼ੇਅਰ ਨਹੀਂ ਹੋਵੇਗੀ।
ਇਹ ਫੀਚਰ ਹੋਵੇਗਾ ਬੰਦ -
ਹੁਣ ਫੇਸਬੁੱਕ 'ਤੇ ਨਾਮ ਅਤੇ ਈਮੇਲ ਆਈ. ਡੀ. ਨਾਲ ਕਿਸੇ ਵੀ ਵਿਅਕਤੀ ਨੂੰ ਸਰਚ ਕਰਨ ਦਾ ਫੀਚਰ ਖਤਮ ਹੋ ਜਾਵੇਗਾ।
ਤੁਹਾਡੀ ਪਸੰਦ ਦਾ ਹੋਵੇਗਾ ਵਿਗਿਆਪਨ -
ਹੁਣ ਕਿਸੇ ਵੀ ਯੂਜ਼ਰਸ ਦੇ ਫੇਸਬੁੱਕ ਅਕਾਊਂਟ 'ਤੇ ਕਿਹੜਾ ਵਿਗਿਆਪਨ ਚੱਲੇਗਾ ਇਹ ਯੂਜ਼ਰ ਤਹਿ ਕੇਰਗਾ।
