ਘੱਟ ਕੀਮਤ ਅਤੇ ਸ਼ਾਨਦਾਰ ਫੀਚਰਸ ਨਾਲ ਉਪਲੱਬਧ ਹਨ ਇਹ 4G ਸਮਾਰਟਫੋਨਜ਼

03/18/2018 1:13:19 PM

ਜਲੰਧਰ-ਜਿਆਦਾਤਰ ਲੋਕ ਆਪਣੇ ਮੋਬਾਇਲ 'ਤੇ ਇੰਟਰਨੈੱਟ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਹ ਦੇਖਦੇ ਹੋਏ ਜਿਆਦਾਤਰ ਕੰਪਨੀਆ ਨੇ ਘੱਟ ਕੀਮਤ ਨਾਲ 4G ਸਮਾਰਟਫੋਨਜ਼ ਨੂੰ ਪੇਸ਼ ਕੀਤਾ ਹੈ। ਇਸ ਲਿਸਟ 'ਚ ਘੱਟ ਕੀਮਤ ਨਾਲ ਸ਼ਾਨਦਾਰ ਹਾਈਟੈੱਕ ਫੀਚਰਸ ਨਾਲ ਇਹ ਸਮਾਰਟਫੋਨਜ਼ ਉਪਲੱਬਧ ਹਨ। 

 

1. ਸ਼ਿਓਮੀ ਰੈੱਡਮੀ 5A-
ਇਸ ਸਮਾਰਟਫੋਨ ਦੀ ਕੀਮਤ 4,999 ਰੁਪਏ ਹੈ। ਫੀਚਰਸ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5 ਇੰਚ ਦੀ HD ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਡਿਵਾਈਸ 'ਚ 64 ਬਿਟ ਕਵਾਡ-ਕੋਰ ਕਵਾਲਕਾਮ 425 ਸਨੈਪਡ੍ਰੈਗਨ ਪ੍ਰੋਸੈਸਰ 'ਤੇ ਰਨ ਕਰਦਾ ਹੈ। ਡਿਵਾਈਸ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਅਤੇ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦੇ 2 ਵੇਰੀਐਂਟਸ ਉਪਲੱਬਧ ਹਨ। ਇਸ ਤੋਂ ਇਲਾਵਾ ਸਮਾਰਟਫੋਨ 'ਚ 3,000mAh ਦੀ ਬੈਟਰੀ ਦਿੱਤੀ ਗਈ ਹੈ।

Image result for xiaomi redmi 5a

 

2. ਕਾਰਬਨ Aura-
ਇਸ ਸਮਾਰਟਫੋਨ ਦੇ ਬੇਸ ਵੇਰੀਐਂਟ ਦੀ ਕੀਮਤ 3,449 ਰੁਪਏ ਹੈ। ਫੋਨ 'ਚ 5 ਇੰਚ ਦੀ ਡਿਸਪਲੇਅ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 1.2GHz ਕਵਾਡ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ ਅਤੇ ਫੋਨ ਐਂਡਰਾਇਡ 5.1 ਲਾਲੀਪਾਪ ਓ. ਐੱਸ. 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਫੋਨ 'ਚ 1 ਜੀ. ਬੀ. ਰੈਮ ਦੇ ਨਾਲ 8 ਜੀ. ਬੀ. ਇੰਟਰਨਲ ਸਟੋਰੇਜ ਅਤੇ 2,000mAh ਦੀ ਬੈਟਰੀ ਦਿੱਤੀ ਗਈ ਹੈ।

Image result for karbonn aura

 

3. Swipe Elite Star-
ਇਸ ਸਮਾਰਟਫੋਨ ਦੀ ਕੀਮਤ 2,799 ਰੁਪਏ ਹੈ। ਇਸ ਸਮਾਰਟਫੋਨ 'ਚ 4 ਇੰਚ ਦੀ WVGA ਡਿਸਪਲੇਅ ਨਾਲ 5 ਮੈਗਾਪਿਕਸਲ ਦਾ ਰਿਅਰ ਅਤੇ 1.3 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 1.5GHz ਕਵਾਡ-ਕੋਰ ਪ੍ਰੋਸੈਸਰ ਨਾਲ 2,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ 'ਚ 1 ਜੀ. ਬੀ. ਰੈਮ ਨਾਲ 8 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।

Image result for Swipe Elite Star

 

4. ਕਾਰਬਨ Titanium 3D - PLEX:
ਇਸ ਸਮਾਰਟਫੋਨ ਦੀ ਕੀਮਤ 2,849 ਰੁਪਏ ਹੈ। ਇਸ ਫੋਨ ਦੀ ਵਜ਼ਨ 340 ਗ੍ਰਾਮ ਹੈ ਅਤੇ 512MB ਦੀ ਸਟੋਰੇਜ ਦਿੱਤੀ ਗਈ ਹੈ। ਫੋਨ 'ਚ 2300mAh ਦੀ ਬੈਟਰੀ ਲੱਗੀ ਹੈ।

Image result for karbonn Titanium 3D - PLEX


Related News