ਸ਼ਿਓਮੀ ਦੇ ਇਸ ਸਮਾਰਟਫੋਨ ''ਚ ਹੋ ਸਕਦੇ ਹਨ 4 ਕੈਮਰੇ

09/17/2018 8:46:11 PM

ਜਲੰਧਰ—ਚੀਨੀ ਸਮਾਰਟਫੋਨ ਮੇਕਰ ਸ਼ਿਓਮੀ ਨੇ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ  Redmi Note 5 Pro ਲਾਂਚ ਕੀਤਾ ਹੈ। ਹੁਣ ਤਿਆਰ  Redmi Note 6 Pro ਦੀ ਹੋ ਰਹੀ ਹੈ। ਰਿਪੋਰਟਸ ਮੁਤਾਬਕ ਕੰਪਨੀ ਇਸ ਨੂੰ ਬਜਟ ਸਮਾਰਟਫੋਨ ਦੇ ਤੌਰ 'ਤੇ ਲਾਂਚ ਕਰਨ ਵਾਲੀ ਹੈ।
ਰਿਪੋਰਟਸ ਮੁਤਾਬਕ ਇਸ ਸਮਾਰਟਫੋਨ 'ਚ 6.26 ਇੰਚ ਦੀ ਫੁਲ ਸਕਰੀਨ ਡਿਸਪਲੇਅ ਦਿੱਤੀ ਜਾਵੇਗੀ ਜਿਸ ਦਾ ਐਸਪੈਕਟ ਰੇਸ਼ੀਓ 19:9 ਦਾ ਹੋਵੇਗਾ। ਇਸ ਤੋਂ ਇਲਾਵਾ ਖਬਰ ਇਹ ਹੈ ਕਿ ਕੰਪਨੀ ਇਸ 'ਚੋਂ ਨੌਚ ਡਿਸਪਲੇਅ ਹਟਾ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ Redmi Note 5 Pro 'ਚ ਡਿਸਪਲੇਅ ਨੌਚ ਦਿੱਤੀ ਗਈ ਹੈ।

ਰੈਡਿਟ 'ਤੇ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਕਥਿਤ ਤੌਰ 'ਤੇ ਲੀਕ ਹੋਏ ਹਨ। ਇਨ੍ਹਾਂ ਮੁਤਾਬਕ ਇਸ 'ਚ ਡਿਊਲ ਸੈਲਫੀ ਕੈਮਰਾ ਦਿੱਤਾ ਜਾਵੇਗਾ ਜਿਨ੍ਹਾਂ 'ਚ ਇਕ 20 ਮੈਗਾਪਿਕਸਲ ਦਾ ਸੈਂਸਰ ਹੋਵੇਗਾ, ਜਦਕਿ ਦੂਜਾ 2 ਮੈਗਾਪਿਕਸਲ ਦਾ ਸੈਂਸਰ ਹੋਵੇਗਾ। ਇਸ ਸਮਾਰਟਫੋਨ 'ਚ 1 ਹੀ ਰੀਅਰ ਕੈਮਰਾ ਹੋਵੇਗਾ ਜੋ 12 ਮੈਗਾਪਿਕਸਲ ਦਾ ਹੋਵੇਗਾ। ਦੂਜੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ 'ਚ ਡਿਊਲ ਰੀਅਰ ਕੈਮਰਾ ਹੋਵੇਗਾ। ਇਨ੍ਹਾਂ 'ਚੋਂ ਇਕ 12 ਮੈਗਾਪਿਕਸਲ ਦਾ ਹੋਵੇਗਾ, ਜਦਕਿ ਦੂਜਾ ਸੈਂਸਰ 5 ਮੈਗਾਪਿਕਸਲ ਦਾ ਹੋਵੇਗਾ।

ਗਲੋਬ ਮੋਬਾਇਲਸ ਨੇ ਰੈੱਡਮੀ ਨੋਟ 6 ਪ੍ਰੋਅ ਦਾ ਕਥਿਤ ਰਿਟੇਲ ਬਾਕਸ ਹਿੱਸਾ ਸ਼ੇਅਰ ਕੀਤਾ ਹੈ ਜਿਸ 'ਚ ਸਪੈਸੀਫਿਕੇਸ਼ਨਸ ਦੇਖੇ ਜਾ ਸਕਦੇ ਹਨ। ਇਸ ਮੁਤਾਬਕ ਇਹ ਫੋਨ ਬਲੈਕ ਕਲਰ ਵੇਰੀਐਂਟ 'ਚ ਹੈ ਅਤੇ ਇਸ 'ਚ 4ਜੀ.ਬੀ. ਰੈਮ ਨਾਲ 64ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਦੂਜੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਮਾਰਟਫੋਨ ਦੇ ਦੂਜੇ ਵੇਰੀਐਂਟ 'ਚ 3ਜੀ.ਬੀ. ਰੈਮ ਨਾਲ 32ਜੀ.ਬੀ. ਇੰਟਰਨਲ ਮੈਮਰੀ ਦਿੱਤੀ ਜਾਵੇਗੀ। ਇਸ ਸਮਾਰਟਫੋਨ 'ਚ ਹਾਈਬ੍ਰਿਡ ਡਿਊਲ ਸਿਮ ਹੋਣ ਦੀ ਰਿਪੋਰਟ ਹੈ। ਇਸ ਦਾ ਤੀਸਰਾ ਪ੍ਰੀਮੀਅਮ ਵਜ਼ਰਨ ਵੀ ਹੋ ਸਕਦਾ ਹੈ ਜਿਸ 'ਚ 6ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ ਅਤੇ ਇਸ 'ਚ ਬਲੈਕ, ਬਲੂ ਅਤੇ ਗੋਲਡ ਵੇਰੀਐਂਟ ਆ ਸਕਦਾ ਹੈ।  


Related News