Thar Roxx ਤੇ Scorpio ਖਰੀਦਣ ਵਾਲਿਆਂ ਲਈ Good News ! ਮਿਲ ਰਿਹਾ ਭਾਰੀ ਡਿਸਕਾਊਂਟ, ਲੱਖਾਂ ਦੀ ਹੋਵੇਗੀ ਬੱਚਤ
Thursday, May 14, 2026 - 01:33 PM (IST)
ਗੈਜੇਟ ਡੈਸਕ : ਮਹਿੰਦਰਾ ਐਂਡ ਮਹਿੰਦਰਾ ਜੋ ਕਿ ਭਾਰਤ ਦੀਆਂ ਸਭ ਤੋਂ ਵੱਡੀਆਂ ਅਤੇ ਭਰੋਸੇਮੰਦ SUV ਬਣਾਉਣ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹੈ, ਜਿਸ ਨੇ ਮਈ 2026 ਦੇ ਮਹੀਨੇ ਲਈ ਆਪਣੇ ਚੋਣਵੇਂ ਮਾਡਲਾਂ 'ਤੇ ਵੱਡੀਆਂ ਛੋਟਾਂ ਦਾ ਐਲਾਨ ਕੀਤਾ ਹੈ। ਕੰਪਨੀ ਆਪਣੀ ਵਿਕਰੀ ਨੂੰ ਹੋਰ ਵਧਾਉਣ ਲਈ ਗਾਹਕਾਂ ਨੂੰ ₹2.5 ਲੱਖ ਤੱਕ ਦੀ ਬੱਚਤ ਕਰਨ ਦਾ ਸੁਨਹਿਰੀ ਮੌਕਾ ਦੇ ਰਹੀ ਹੈ।
XUV400 EV 'ਤੇ ਸਭ ਤੋਂ ਵੱਡੀ ਛੋਟ
ਇਸ ਮਹੀਨੇ ਸਭ ਤੋਂ ਵੱਧ ਫਾਇਦਾ ਮਹਿੰਦਰਾ XUV400 EV 'ਤੇ ਦਿੱਤਾ ਜਾ ਰਿਹਾ ਹੈ। ਇਸ ਦੇ EC Pro ਅਤੇ EL Pro ਵੇਰੀਐਂਟਸ 'ਤੇ ਗਾਹਕਾਂ ਨੂੰ ₹2.5 ਲੱਖ ਤੱਕ ਦੀ ਨਕਦ ਛੋਟ ਮਿਲ ਸਕਦੀ ਹੈ। ਇਸ ਦੇ ਨਾਲ ਹੀ ਕੰਪਨੀ ਆਪਣੇ MY2025 ਸਟਾਕ ਨੂੰ ਕਲੀਅਰ ਕਰਨ ਲਈ BE 6 'ਤੇ ₹2 ਲੱਖ ਅਤੇ XEV 9e 'ਤੇ ₹1.4 ਲੱਖ ਤੱਕ ਦੀ ਛੋਟ ਦੀ ਪੇਸ਼ਕਸ਼ ਕਰ ਰਹੀ ਹੈ।
ਥਾਰ ਰਾਕਸ ਤੇ ਸਕਾਰਪੀਓ 'ਤੇ ਵੀ ਆਫਰ
ਲੋਕਪ੍ਰਿਅ ਮਹਿੰਦਰਾ ਥਾਰ ਰਾਕਸ (Thar Roxx) ਖਰੀਦਣ ਵਾਲਿਆਂ ਲਈ ਵੀ ਖੁਸ਼ਖਬਰੀ ਹੈ, ਜਿਸ 'ਤੇ ਕੁੱਲ ₹1.10 ਲੱਖ ਤੱਕ ਦਾ ਫਾਇਦਾ ਮਿਲ ਰਿਹਾ ਹੈ। ਇਸ ਵਿੱਚ ₹85,000 ਦੀ ਨਕਦ ਛੋਟ ਅਤੇ ₹25,000 ਦੇ ਐਕਸੈਸਰੀਜ਼ ਲਾਭ ਸ਼ਾਮਲ ਹਨ। ਸਕਾਰਪੀਓ ਰੇਂਜ ਦੀ ਗੱਲ ਕਰੀਏ ਤਾਂ ਸਕਾਰਪੀਓ ਕਲਾਸਿਕ 'ਤੇ ₹50,000 ਤੱਕ ਦੀ ਛੋਟ ਹੈ, ਜਦੋਂ ਕਿ ਸਕਾਰਪੀਓ ਐੱਨ ਦੇ Z4 ਅਤੇ Z8 ਵੇਰੀਐਂਟਸ 'ਤੇ ਕ੍ਰਮਵਾਰ ₹30,000 ਅਤੇ ₹20,000 ਦੀ ਛੋਟ ਦਿੱਤੀ ਜਾ ਰਹੀ ਹੈ।
ਹੋਰ ਮਾਡਲਾਂ ਦੇ ਹਾਲਾਤ
•XUV 3XO: ਇਸ ਕਾਂਪੈਕਟ SUV 'ਤੇ ₹60,000 ਤੱਕ ਦੇ ਲਾਭ ਮਿਲ ਰਹੇ ਹਨ (₹40,000 ਨਕਦ + ₹20,000 ਐਕਸੈਸਰੀਜ਼)।
•ਬੋਲੇਰੋ ਨਿਓ: ਇਸ ਮਾਡਲ 'ਤੇ ਐਕਸਚੇਂਜ ਆਫਰ ਦੇ ਨਾਲ ₹25,000 ਦੀ ਨਕਦ ਛੋਟ ਉਪਲਬਧ ਹੈ।
•ਕੋਈ ਆਫਰ ਨਹੀਂ: ਸਟੈਂਡਰਡ ਬੋਲੇਰੋ, XUV 7XO ਅਤੇ ਤਿੰਨ ਦਰਵਾਜ਼ਿਆਂ ਵਾਲੀ ਥਾਰ 'ਤੇ ਇਸ ਮਹੀਨੇ ਕੋਈ ਵਿਸ਼ੇਸ਼ ਆਫਰ ਨਹੀਂ ਦਿੱਤਾ ਗਿਆ ਹੈ।
ਇਹ ਆਫਰ ਸੀਮਤ ਸਟਾਕ 'ਤੇ ਉਪਲਬਧ ਹਨ ਅਤੇ ਡੀਲਰਸ਼ਿਪ ਅਤੇ ਸ਼ਹਿਰ ਦੇ ਅਨੁਸਾਰ ਬਦਲ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
