TVS ਦੀਆਂ ਗੱਡੀਆਂ ਨੂੰ ਟੁੱਟ ਕੇ ਪੈ ਗਏ ਲੋਕ! ਵੇਚ ''ਤੇ 59 ਲੱਖ ਵਾਹਨ, ਤੋੜ''ਤੇ ਸਾਰੇ ਰਿਕਾਰਡ

Saturday, May 16, 2026 - 02:01 PM (IST)

TVS ਦੀਆਂ ਗੱਡੀਆਂ ਨੂੰ ਟੁੱਟ ਕੇ ਪੈ ਗਏ ਲੋਕ! ਵੇਚ ''ਤੇ 59 ਲੱਖ ਵਾਹਨ, ਤੋੜ''ਤੇ ਸਾਰੇ ਰਿਕਾਰਡ

ਗੈਜੇਟ ਡੈਸਕ: ਟੀਵੀਐਸ ਮੋਟਰ ਲਈ ਵਿੱਤੀ ਸਾਲ 2026 ਸਿਰਫ਼ ਇੱਕ ਚੰਗਾ ਸਾਲ ਹੀ ਨਹੀਂ ਰਿਹਾ, ਸਗੋਂ ਇਹ ਕੰਪਨੀ ਲਈ ਸਾਰੇ ਪੁਰਾਣੇ ਰਿਕਾਰਡ ਤੋੜਨ ਵਾਲਾ ਸਾਲ ਸਾਬਤ ਹੋਇਆ ਹੈ। ਕੰਪਨੀ ਨੇ ਟੂ-ਵ੍ਹੀਲਰ, ਥ੍ਰੀ-ਵ੍ਹੀਲਰ ਤੇ ਇਲੈਕਟ੍ਰਿਕ ਵਾਹਨਾਂ ਦੇ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 47,270 ਕਰੋੜ ਰੁਪਏ ਦਾ ਰੈਵੇਨਿਊ ਹਾਸਲ ਕੀਤਾ ਹੈ, ਜੋ ਕਿ ਕੰਪਨੀ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ।

ਬੀਤੇ ਵਿੱਤੀ ਸਾਲ ਦੌਰਾਨ ਕੰਪਨੀ ਨੇ ਕੁੱਲ 59 ਲੱਖ ਵਾਹਨਾਂ ਦੀ ਵਿਕਰੀ ਕੀਤੀ ਹੈ। ਇਸ 'ਚ 27.13 ਲੱਖ ਮੋਟਰਸਾਈਕਲ ਸ਼ਾਮਲ ਹਨ, ਜਿਸ 'ਚ ਪਿਛਲੇ ਸਾਲ ਦੇ ਮੁਕਾਬਲੇ 24 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਕੂਟਰਾਂ ਦੀ ਵਿਕਰੀ 'ਚ ਵੀ 27 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਅੰਕੜਾ 24.13 ਲੱਖ ਤੱਕ ਪਹੁੰਚ ਗਿਆ ਹੈ। ਕੰਪਨੀ ਦੇ ਰੈਵੇਨਿਊ 'ਚ ਪਿਛਲੇ ਸਾਲ (36,251 ਕਰੋੜ) ਦੇ ਮੁਕਾਬਲੇ 30 ਫੀਸਦੀ ਦਾ ਵਾਧਾ ਹੋਇਆ ਹੈ।

ਟੀਵੀਐਸ ਨੇ ਇਲੈਕਟ੍ਰਿਕ ਵਾਹਨ (EV) ਬਾਜ਼ਾਰ 'ਚ ਵੀ ਆਪਣਾ ਦਬਦਬਾ ਬਣਾਇਆ ਹੈ। ਕੰਪਨੀ ਦੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 33 ਫੀਸਦੀ ਦੇ ਵਾਧੇ ਨਾਲ 3.71 ਲੱਖ ਯੂਨਿਟਸ ਤੱਕ ਪਹੁੰਚ ਗਈ ਹੈ। ਆਈਕਿਊਬ (iQube) ਸੀਰੀਜ਼ ਇਸ ਸੈਗਮੈਂਟ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਸੀਰੀਜ਼ ਰਹੀ ਹੈ। ਇਸ ਤੋਂ ਇਲਾਵਾ ਥ੍ਰੀ-ਵ੍ਹੀਲਰ ਕਾਰੋਬਾਰ ਵਿੱਚ ਕੰਪਨੀ ਨੇ 63 ਫੀਸਦੀ ਦੀ ਰਿਕਾਰਡ ਗ੍ਰੋਥ ਹਾਸਲ ਕਰਦਿਆਂ 2.19 ਲੱਖ ਵਾਹਨ ਵੇਚੇ ਹਨ। ਕੰਪਨੀ ਦੀਆਂ ਸਫਲ ਮੋਟਰਸਾਈਕਲਾਂ ਵਿੱਚ 'ਟੀਵੀਐਸ ਰੇਡਰ 125' ਦਾ ਅਹਿਮ ਯੋਗਦਾਨ ਰਿਹਾ ਹੈ। ਲਾਂਚ ਹੋਣ ਤੋਂ ਬਾਅਦ ਹੁਣ ਤੱਕ ਇਸ ਬਾਈਕ ਦੀਆਂ 19 ਲੱਖ ਤੋਂ ਵੱਧ ਯੂਨਿਟਸ ਵਿਕ ਚੁੱਕੀਆਂ ਹਨ। ਘਰੇਲੂ ਬਾਜ਼ਾਰ ਦੇ ਨਾਲ-ਨਾਲ ਐਕਸਪੋਰਟ ਵਿੱਚ ਵੀ ਇਸ ਬਾਈਕ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਅਪਾਚੇ ਬ੍ਰਾਂਡ ਨੇ ਵੀ ਕੰਪਨੀ ਦੀ ਬਿਹਤਰੀਨ ਸੇਲ ਵਿੱਚ ਵੱਡਾ ਯੋਗਦਾਨ ਪਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News