WWDC 2018 : ਡਾਰਕ ਥੀਮ ਦੇ ਨਾਲ ਐਪਲ ਨੇ ਰੀਲੀਜ਼ ਕੀਤਾ macOS

06/05/2018 9:23:33 PM

ਜਲੰਧਰ- ਐਪਲ ਆਪਣੀ ਸਾਲਾਨਾ ਡਿਵੈੱਲਪਰ ਕਾਨਫਰੰਸ 'ਚ ਲਗਾਤਾਰ ਨਵੀਂ ਘੋਸ਼ਣਾਵਾਂ ਕੀਤੀਆਂ ਹਨ। ਸੈਨਤ ਜੋਸ ਕੈਲੀਫੋਰਨੀਆ 'ਚ ਆਯੋਜਿਤ ਹੋਏ ਇਸ ਈਵੈਂਟ ਦੇ ਦੌਰਾਨ ਐਪਲ ਨੇ ਆਪਣੇ ਪੁਰਾਣੇ ਕੰਪਿਊਟਿੰਗ ਪਲੇਟਫੋਰਮ macOS 'ਚ ਕਈ ਬਦਲਾਅ ਕਰ ਨਵੇਂ macOS Mojave ਨੂੰ ਰਿਲੀਜ਼ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ ਇਸ ਵਾਰ ਡਾਰਕ ਥੀਮ ਦੇ ਨਾਲ ਲਿਆਇਆ ਗਿਆ ਹੈ। ਇਸ ਦੀ ਜਾਣਕਾਰੀ ਸਾਫਟਵੇਅਰ ਇੰਜਨੀਅਰਿੰਗ ਦੇ ਸੀਨੀਅਰ ਵੁਆਇਸ ਪ੍ਰੈਜ਼ੀਡੈਂਟ ਕਰੇਗ ਫੈਡਿਰਗੀ (Craig Federighi) ਨੇ ਆਪਣੇ ਆਪ ਸਟੇਜ਼ 'ਤੇ ਆ ਕੇ ਦਿੱਤੀ।  

macOS Mojave 'ਚ ਮਿਲਣਗੇ ਇਹ ਕਮਾਲ ਦੇ ਫੀਚਰਸ
-  ਐਪਲ ਨੇ ਨਵੇਂ ਆਪਰੇਟਿੰਗ ਸਿਸਮਟ ਦੇ ਰਾਹੀਂ ਪਹਿਲੀ ਵਾਰ Mac 'ਚ ਨਾਈਟ ਮੋੜ ਦਿੱਤਾ ਹੈ ਅਤੇ ਇਸ ਨੂੰ ਖਾਸ ਤੌਰ 'ਤੇ ਪ੍ਰੋਫੈਸ਼ਨਲਸ ਨੂੰ ਧਿਆਨ 'ਚ ਰੱਖਦੇ ਹੋਏ ਲਿਆਇਆ ਗਿਆ ਹੈ।  
- ਇਸ ਦਾ ਦੂਜਾ ਨਵਾਂ ਫੀਚਰ ਡਾਇਨੈਮਿਕ ਡੈਸਕਟਾਪ ਹੈ ਜੋ ਦਿਨ 'ਚ ਕਈ ਵਾਰ ਵਾਲਪੇਪਰ ਨੂੰ ਬਦਲਦਾ ਹੈ ਅਤੇ ਇਕ ਸਰਕਲ 'ਚ ਇਸ ਨੂੰ ਚੇਂਜ ਕਰਦਾ ਰਹਿੰਦਾ ਹੈ।  
- ਇਸ 'ਚ ਇਕ stacks ਆਪਸ਼ਨ ਵੀ ਦਿੱਤੀ ਗਈ ਹੈ ਜੋ ਡਾਕਿਊਮੇਂਟਸ ਨਾਲ ਭਰੇ ਡੈਸਕਟਾਪ ਨੂੰ ਆਸਾਨੀ ਨਾਲ ਖਾਲੀ ਕਰਨ 'ਚ ਮਦਦ ਕਰੇਗੀ। ਇਸ ਤੋਂ ਇਲਾਵਾ ਇਹ ਪ੍ਰੈਜੈਂਨਟੇਸ਼ਨ, ਸਪ੍ਰੈਡਸ਼ੀਟਸ, PDFs ਅਤੇ ਤਸਵੀਰਾਂ ਨੂੰ ਵੀ ਸੇਵ ਕਰਨ 'ਚ ਕਾਫ਼ੀ ਕੰਮ ਆਵੇਗੀ।
- ਇਸ 'ਚ ਇਕ ਗੈਲਰੀ ਮੋਡ ਵੀ ਦਿੱਤਾ ਗਿਆ ਹੈ ਜੋ ਸਟੋਰ ਕੀਤੀ ਗਈ ਤਸਵੀਰਾਂ ਨੂੰ ਸ਼ੋਅ ਕਰ ਡੈਮੋ ਦਿਖਾਂਉਦਾ ਹੈ।  
- ਇਕ ਕੰਟੀਨਿਊਟੀ ਕੈਮਰਾ ਫੀਚਰ ਵੀ ਇਸ ਵਾਰ ਦਿੱਤਾ ਗਿਆ ਹੈ ਜੋ iPhone ਵਲੋਂ ਤਸਵੀਰ ਕਲਿਕ ਕਰਨ ਤੋਂ ਬਾਅਦ ਵਾਇਰਲੈੱਸ ਰਿਮੋਟ ਫੀਚਰ ਦੇ ਰਾਹੀਂ ਉਸ ਨੂੰ Mac ਤੱਕ ਪੁਹੰਚਾ ਦਿੰਦਾ ਹੈ। ਇਸ ਤੋਂ ਇਲਾਵਾ ਡਾਕਿਊਮੇਨਟਸ ਨੂੰ ਇਸ ਤੋਂ ਸਕੈਨ ਕਰਨ 'ਚ ਮਦਦ ਮਿਲਦੀ ਹੈ। 

ਵਧਾਈ ਗਈ ਸਕਿਓਰਿਟੀ
macOS Mojave 'ਚ ਸੁਰੱਖਿਆ ਨੂੰ ਵੀ ਵਧਾਇਆ ਗਿਆ ਹੈ। ਜੇਕਰ ਕੋਈ ਐਪ ਕੈਮਰੇ, ਮਾਈਕ ਅਤੇ ਪਰਸਨਲ ਜਾਟਾ ਜਿਵੇਂ ਕਿ ਮੇਲ ਨੂੰ ਐਕਸੈਸ ਕਰੇਗੀ ਤਾਂ ਇਹ ਤੁਹਾਨੂੰ ਪਹਿਲਾਂ ਹੀ ਅਲਰਟ ਕਰ ਦੇਵੇਗਾ। 

Mac App Store ਵਿੱਚ ਕੀਤਾ ਗਿਆ ਬਦਲਾਵ
ਮੈਕ ਐਪ ਸਟੋਰ ਨੂੰ ਦੁਬਾਰਾ ਨਾਲ ਡਿਜ਼ਾਇਨ ਕੀਤਾ ਗਿਆ ਹੈ ਅਤੇ ਪਹਿਲੀ ਵਾਰ ਦੇਖਣ 'ਤੇ ਤਾਂ ਇਹ iOS ਦੀ ਤਰ੍ਹਾਂ ਹੀ ਲੱਗ ਰਿਹਾ ਹੈ। ਇਸ 'ਚ ਇਸ ਵਾਰ ਵੱਡੇ ਅੱਖਰਾਂ 'ਚ ਐਪਸ ਦੀ ਡਿਟੇਲ ਸ਼ੋਅ ਹੋਵੇਗੀ ਤਾਂ ਕਿ ਤੁਹਾਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਉਸ ਦੇ ਬਾਰੇ 'ਚ ਜਾਣਕਾਰੀ ਦਿੱਤੀ ਜਾਵੇਗੀ। PunjabKesari 

ਇਸ 'ਚ ਇਕ ਡਿਸਕਵਰ ਟੈਬ ਦਿੱਤੀ ਗਈ ਹੈ ਜੋ ਐਪਸ ਨੂੰ ਅਸਾਨੀ ਨਾਲ ਲੱਭਣ 'ਚ ਮਦਦ ਕਰੇਗੀ। ਇਸ ਤੋਂ ਇਲਾਵਾ ਮੈਕ ਐਪ ਸਟੋਰ 'ਚ ਪਹਿਲੀ ਵਾਰ ਵੀਡੀਓ ਪ੍ਰੀਵਿਊਜ਼ ਵੀ ਵੇਖੋ ਜਾ ਸਕਣਗੇ।  ਅਜਿਹੇ ਫੀਚਰ ਨੂੰ iOS 'ਚ ਸਾਲ 2014 ਨੂੰ ਲਾਂਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੰਪਨੀ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਇਸ 'ਚ ਮਾਇਕ੍ਰੋਸਾਫਟ ਦੀ Office 365, ਅਡੋਬ ਦਾ ਲਾਇਟਰਮ 33 ਵਰਗੀਆਂ ਐਪਸ ਉਪਲੱਬਧ ਕਰਵਾਈ ਜਾਣਗੀਆਂ।PunjabKesari

ਐਪਲ ਕਾਰਪਲੇਅ 'ਚ ਸ਼ਾਮਿਲ ਹੋਈ ਥਰਡ ਪਾਰਟੀ ਦੀ ਸਪੋਰਟ
ਐਪਲ ਨੇ CarPlay ਇਨਫੋਟੇਂਨਮੈਂਟ 'ਚ ਥਰਡ ਪਾਰਟੀ ਨੈਵੀਗੇਸ਼ਨ ਐਪਸ ਦੀ ਸਪੋਰਟ ਦਿੱਤੀ ਹੈ 'ਤੇ ਇਸ ਨੂੰ iOS 12 ਦੇ ਨਾਲ ਹੀ ਉਪਲੱਬਧ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਇਸ ਅਪਡੇਟ ਨਾਲ ਡਰਾਇਵਰ ਆਪਣੀ ਫੇਵਰੇਟ ਟਰਨ ਬਾਏ ਟਰਨ ਐਪ ਨੂੰ ਇਸ 'ਚ ਵਰਤੋਂ ਕਰ ਸਕਣਗੇ ਜਿਸ ਦੇ ਨਾਲ ਰਸਤੇ ਦਾ ਪਤਾ ਲਗਾਉਣ 'ਚ ਹੋਰ ਵੀ ਅਸਾਨੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਕਈ ਸਾਲਾਂ ਤੋਂ ਇਸ 'ਚ ਛੋਟੇ ਮੋਟੇ ਅਪਡੇਟਸ ਦਿੱਤੇ ਜਾ ਰਹੇ ਸਨ ਪਰ ਹੁਣ ਸਮਾਂ ਤੋਂ ਬਾਅਦ ਇਸ 'ਚ ਬਹੁਤ ਬਦਲਾਅ ਕੀਤਾ ਗਿਆ ਹੈ।


Related News