ਪੰਜਾਬ ਦੇ ਦਿਵਿਆਂਗ ਵਿਅਕਤੀ ਨੇ ਦੁਬਈ ’ਚ ਮਾਰੀਆਂ ਵੱਡੀਆਂ ਮੱਲਾਂ, ਸ਼ੇਖਾਂ ਨੇ ਅਹਿਮ ਐਵਾਰਡ ਨਾਲ ਕੀਤਾ ਸਨਮਾਨਿਤ
Monday, May 27, 2024 - 12:21 PM (IST)
ਬਾਬਾ ਬਕਾਲਾ ਸਾਹਿਬ (ਅਠੌਲਾ)-ਕਹਿੰਦੇ ਹਨ ਕਿ ਪੰਜਾਬੀ ਜਿੱਥੇ ਵੀ ਜਾਣ, ਆਪਣਾ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰ ਦਿੰਦੇ ਹਨ, ਅਜਿਹਾ ਹੀ ਕੁਝ ਕਰ ਵਿਖਾਇਆ ਹੈ ਪਿੰਡ ਧੂਲਕਾ ਦੇ ਦਿਵਿਆਂਗ ਵਿਅਕਤੀ ਰਣਜੀਤ ਸਿੰਘ ਪੁੱਤਰ ਚਰਨ ਸਿੰਘ ਨੇ, ਜਿਸ ਨੇ ਕਿ ਬਿਜਨੈੱਸ ’ਚ ਅਹਿਮ ਪ੍ਰਾਪਤੀਆਂ ਕੀਤੀਆਂ ਅਤੇ ਜਿਸ ਤੋਂ ਖੁਸ਼ ਹੋ ਕੇ ਓਥੋਂ ਦੇ ਸ਼ੇਖਾਂ ਨੇ ਇਸ ਨੂੰ ਸਨਮਾਨਿਤ ਕੀਤਾ । ਦੁਬਈ ਇੰਟਰਨੈਸ਼ਨਲ ਬਿਜਨੈੱਸ ਐਵਾਰਡ ਵਿਚ ਇਸ ਨੌਜਵਾਨ ਨੂੰ ਸਿੱਖਿਆ ਖੇਤਰ ਅਤੇ ਹੋਰ ਕਿੱਤਿਆਂ ਵਿਚ ਚੰਗੀ ਕਾਰਗੁਜ਼ਾਰੀ ਲਈ ਬਿਜਨੈੱਸ ਟਾਈਕਨ ਐਵਾਰਡ ਦਿੱਤਾ ਗਿਆ ਹੈ। ਬਚਪਨ ਤੋਂ ਤੁਰਨ ਫਿਰਨ ਤੋਂ ਅਸਮਰੱਥ ਰਣਜੀਤ ਸਿੰਘ ਨੂੰ ਮਿਹਨਤ ਅਤੇ ਲਗਨ ਨੇ ਇਸ ਮੁਕਾਮ ’ਤੇ ਪਹੁੰਚਾਇਆ ਅਤੇ ਭਾਰਤ ਵਿੱਚੋਂ 5 ਅਤੇ ਪੰਜਾਬ ਵਿੱਚੋਂ 2 ਵਿਅਕਤੀਆਂ ਨੇ ਇਸ ਐਵਾਰਡ ਸ਼ੋਅ ਵਿਚ ਹਿੱਸਾ ਲਿਆ ਹੈ ।
ਇਹ ਵੀ ਪੜ੍ਹੋ- 2000 ਰੁਪਏ ਪਿੱਛੇ ਛਿੜਿਆ ਵਿਵਾਦ, ਗੁਰਦੁਆਰੇ ਦੇ ਸੇਵਾਦਾਰ ਵੱਲੋਂ ਪਾਠੀ ਦਾ ਖੰਜਰ ਮਾਰ ਕਤਲ
ਵਹੀਲ ਚੇਅਰ ’ਤੇ ਬੈਠੇ ਪੰਜਾਬੀ ਦੀ ਮਿਹਨਤ ਨੂੰ ਦੇਖ ਸ਼ੇਖਾਂ ਨੇ ਸਟੇਜ ਤੋਂ ਉਤਰ ਕੇ ਕੀਤਾ ਸਨਮਾਨਿਤ ਕੀਤਾ । ਰਣਜੀਤ ਸਿੰਘ ਜੋ ਕਿ ਇਕ ਬੱਚੇ ਦਾ ਪਿਤਾ ਹੈ, ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਤੋਂ ਉਸ ਸਮੇਤ ਕੁਲ ਦੋ ਉਮੀਦਵਾਰ ਸੀ ਅਤੇ ਵੱਖ-ਵੱਖ ਦੇਸ਼ਾਂ ਕੈਨੇਡਾ, ਯੂ. ਕੇ, ਜਪਾਨ, ਪਾਕਿਸਤਾਨ ਤੇ ਹੋਰ ਦੇਸ਼ਾਂ ਤੋਂ ਉਮੀਦਵਾਰਾਂ ਨੇ ਭਾਗ ਲਿਆ ਸੀ, ਪਰ ਵਧੀਆ ਕਾਰਗੁਜ਼ਾਰੀ ਦੇਖਕੇ ਮੈਨੂੰ ਸਨਮਾਨਿਤ ਕੀਤਾ ਗਿਆ, ਰਣਜੀਤ ਸਿੰਘ ਦਾ ਆਪਣੇ ਜੱਦੀ ਪਿੰਡ ਧੂਲਕਾ ਵਿਖੇ ਪੁੱਜਣ ’ਤੇ ਉਸ ਦਾ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਸਾਬਕਾ ਸਰਪੰਚ ਵਰਿੰਦਰ ਸਿੰਘ ਮਿੱਟੂ ਧੂਲਕਾ, ਗੁਰਪ੍ਰਤਾਪ ਸਿੰਘ ਬਾਊ ਬਲਾਕ ਸੰਮਤੀ ਮੈਂਬਰ, ਅਜੀਤ ਸਿੰਘ ਪੰਚ, ਮੁਖਤਾਰ ਸਿੰਘ ਪੰਚ, ਕਵਲਜੀਤ ਕੌਰ ਪੰਚ ਤੇ ਨਗਰ ਵਾਸੀਆਂ ਨੇ ਨਿੱਘਾ ਸਵਾਗਤ ਅਤੇ ਸਨਮਾਨਿਤ ਕੀਤਾ ।
ਇਹ ਵੀ ਪੜ੍ਹੋ- ਗੁਰਦਾਸਪੁਰ ’ਚ ਵੱਡੀ ਵਾਰਦਾਤ, ਆੜ੍ਹਤੀ ਨੇ ਟਰੱਕ ਡਰਾਈਵਰ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8