ਦੇਸ਼ ’ਚ ਇੰਟਰਨੈੱਟ ਯੂਜ਼ਰਜ਼ ਦੀ ਗਿਣਤੀ ਵਧ ਕੇ ਹੋਈ 74.3 ਕਰੋੜ ਹੋਈ

09/20/2020 11:59:09 PM

ਗੈਜੇਟ ਡੈਸਕ—ਦੇਸ਼ ’ਚ ਇੰਟਰਨੈੱਟ ਉਪਭੋਗਤਾਵਾਂ ਦੀ ਗਿਣਤੀ ਮਾਰਚ 2020 ਨੂੰ ਖਤਮ ਤਿਮਾਹੀ ’ਚ 3.4 ਫੀਸਦੀ ਵਧ ਕੇ 74. ਕਰੋੜ ਪਹੁੰਚ ਗਈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੇ ਖੇਤਰ ਦੇ ਤਿਮਾਹੀ ਪ੍ਰਦਰਸ਼ਨ ’ਤੇ ਜਾਰੀ ਰਿਪੋਰਟ ਮੁਤਾਬਕ ਮਾਰਚ 2020 ਨੂੰ ਖਤਮ ਤਿਮਾਹੀ ’ਚ 52.3 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਰਿਲਾਇੰਸ ਜਿਓ ਪਹਿਲੇ ਸਥਾਨ ’ਤੇ ਜਦਕਿ 23.6 ਫੀਸਦੀ ਹਿੱਸੇਦਾਰੀ ਨਾਲ ਭਾਰਤੀ ਏਅਰਟੈੱਲ ਦੂਜੇ ਸਥਾਨ ’ਤੇ ਰਹੀ।

ਇਸ ਮਿਆਦ ’ਚ ਵੋਡਾਫੋਨ ਆਈਡੀਆ ਤੀਸਰੇ ਸਥਾਨ ’ਤੇ ਰਹੀ। ਉਸ ਦੇ ਇੰਟਰਨੈੱਟ ਗਾਹਕਾਂ ਦੀ ਗਿਣਤੀ ਦੇ ਆਧਾਰ ’ਤੇ ਬਾਜ਼ਾਰ ਹਿੱਸੇਦਾਰੀ 18.7 ਫੀਸਦੀ ਰਹੀ। ਟਰਾਈ ਦੀ ਰਿਪੋਰਟ ਮੁਤਾਬਕ ਦਸੰਬਰ 2019 ਨੂੰ ਖਤਮ ਤਿਮਾਹੀ ’ਚ ਇੰਟਰਨੈੱਟ ਉਪਭੋਗਤਾਵਾਂ ਦੀ ਗਿਣਤੀ 71.8 ਕਰੋੜ ਸੀ ਜੋ ਮਾਰਚ ’ਚ 2020 ’ਚ 3.40 ਫੀਸਦੀ ਵਧ ਕੇ 74.3 ਕਰੋੜ ਪਹੁੰਚ ਗਈ। ਇਸ ’ਚ ਵਾਇਰਲੈਸ ਇੰਟਰਨੈੱਟ ਗਾਹਕਾਂ ਦੀ ਗਿਣਤੀ 72.07 ਕਰੋੜ ਰਹੀ ਜੋ ਕੁੱਲ ਇੰਟਰਨੈੱਟ ਗਾਹਕਾਂ ਦੀ ਗਿਣਤੀ ਦਾ 97 ਫੀਸਦੀ ਹੈ। ਉੱਥੇ ਇਸ ਦੇ ਨਾਲ ਹੀ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ 2.24 ਕਰੋੜ ਸੀ।

ਰਿਪੋਰਟ ਮੁਤਾਬਕ ਕੁੱਲ ਇੰਟਰਨੈੱਟ ਗਾਹਕਾਂ ’ਚ 92.5 ਫੀਸਦੀ ਇੰਟਰਨੈੱਟ ਲਈ ਬ੍ਰਾਡਬੈਂਢ ਦੀ ਵਰਤੋਂ ਕਰਦੇ ਹਨ। ਬ੍ਰਾਡਬੈਂਡ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ 68.74 ਕਰੋੜ ਰਹੀ। ਟਰਾਈ ਦੀ ਰਿਪੋਰਟ ਮੁਤਾਬਕ ਭਾਰਤੀ ਦੂਰਸੰਚਾਰ ਸੇਵਾਵਾਂ ਦੇ ਪ੍ਰਦਰਸ਼ਨ ਦੌਰਾਨ ਜਨਵਰੀ-ਮਾਰਚ, 2020 ਮੁਤਾਬਕ ਬ੍ਰਾਡਬੈਂਡ ਇੰਟਰਨੈੱਟ ਗਾਹਕਾਂ ਦੀ ਗਿਣਤੀ ਮਾਰਚ 2020 ’ਚ 3.85 ਫੀਸਦੀ ਵਧ ਕੇ 68.744 ਕਰੋੜ ਰਹੀ ਜੋ ਦਸੰਬਰ 2019 ’ਚ 66.194 ਕਰੋੜ ਸੀ।

ਟਰਾਈ ਮੁਤਾਬਕ ਕੁੱਲ ਇੰਟਰਨੈੱਟ ਗਾਹਕਾਂ ’ਚ 96.90 ਫੀਸਦੀ ਗਾਹਕ ਇੰਟਰਨੈੱਟ ਲਈ ਮੋਬਾਇਲ ਦੀ ਵਰਤੋਂ ਕਰਦੇ ਹਨ ਜਦਕਿ ਤਾਰ ਰਾਹੀਂ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ ਮਾਰਚ 2020 ਦੇ ਅੰਤ ’ਚ ਸਿਰਫ 3.02 ਫੀਸਦੀ ਸੀ। ਤਾਰ ਰੀਹਂ ਇੰਟਰਨੈੱਟ ਵਰਤੋਂ ਕਰਨ ਵਾਲੇ 2.242 ਕਰੋੜ ਗਾਹਕਾਂ ’ਚ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐÎਲ.) ਦੀ ਹਿੱਸੇਦਾਰੀ 1.127 ਕਰੋੜ ਗਾਹਕਾਂ ਨਾਲ 50.3 ਫੀਸਦੀ ਸੀ। ਉੱਥੇ ਭਾਰਤੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ 24.7 ਲੱਖ ਸੀ।


Karan Kumar

Content Editor

Related News