OnePlus 6 ਸਮਾਰਟਫੋਨ ਦਾ ਨਵਾਂ ਐਡੀਸ਼ਨ ਭਾਰਤ ''ਚ ਹੋਇਆ ਲਾਂਚ

Monday, Jul 02, 2018 - 11:07 AM (IST)

OnePlus 6 ਸਮਾਰਟਫੋਨ ਦਾ ਨਵਾਂ ਐਡੀਸ਼ਨ ਭਾਰਤ ''ਚ ਹੋਇਆ ਲਾਂਚ

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ (OnePlus) ਨੇ ਆਪਣੇ ਲੇਟੈਸਟ ਫਲੈਗਸ਼ਿਪ ਸਮਾਰਟਫੋਨ ਵਨਪਲੱਸ 6 ਦਾ ਨਵਾਂ ਰੈੱਡ ਐਡੀਸ਼ਨ ਅਧਿਕਾਰਤ ਤੌਰ 'ਤੇ ਭਾਰਤ 'ਚ ਲਾਂਚ ਕਰ ਦਿੱਤਾ ਹੈ, ਜਿਸ ਦਾ ਨਾਂ 'ਵਨਪਲੱਸ 6 ਰੈੱਡ ਐਡੀਸ਼ਨ' (OnePlus 6 Red Edition) ਹੈ। ਇਸ ਵੇਰੀਐਂਟ ਦੇ ਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਰੈੱਡ ਕਲਰ ਵਾਲੇ ਰਿਅਰ ਦੇ ਨਾਲ ਆਉਂਦਾ ਹੈ। ਨਵੇਂ ਰੈੱਡ ਵੇਰੀਐਂਟ ਨੂੰ ਲੈ ਕੇ ਵਨਪਲੱਸ ਦਾ ਕਹਿਣਾ ਹੈ ਕਿ ਇਹ ਮਟੀਰਿਅਲ ਡਿਜ਼ਾਇਨ ਅਤੇ ਕ੍ਰਾਫਟਸਮੈਨੀਸ਼ਿਰ ਦੇ ਰਾਹੀਂ ਬਣਾਇਆ ਗਿਆ ਹੈ। 

 

ਕੀਮਤ-
ਵਨਪਲੱਸ 6 ਦੇ ਰੈੱਡ ਐਡੀਸ਼ਨ ਦੀ ਕੀਮਤ 39,999 ਰੁਪਏ ਹੈ ਅਤੇ ਇਸ ਦੀ ਵਿਕਰੀ ਭਾਰਤ 'ਚ 16 ਜੂਨ ਨੂੰ ਹੋਵੇਗੀ। 
 

PunjabKesari

 

ਆਪਟੀਕਲ ਕੋਟਿੰਗ, ਫਿਲਮ ਅਤੇ ਗਲਾਸ ਦੇ ਛੇ ਪੈਨਲ-
ਨਵੇਂ ਵਨਪਲੱਸ 6 ਦੇ ਰੈੱਡ ਐਡੀਸ਼ਨ 'ਚ ਇਕ ਅੰਬਰ ਵਰਗਾ ਪ੍ਰਭਾਵ ਹੈ। ਰੈੱਡ ਐਡੀਸ਼ਨ ਨੂੰ ਬਣਾਉਣ ਲਈ ਕੰਪਨੀ ਨੇ ਇਕ ਆਪਟੀਕਲ ਕੋਟਿੰਗ, ਫਿਲਮ ਅਤੇ ਗਲਾਸ ਦੇ ਛੇ ਪੈਨਲਾਂ ਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਇਕ ਐਂਟੀ ਰਿਫਲੈਕਟਿਵ ਲੇਅਰ ਦੀ ਵੀ ਵਰਤੋਂ ਵਨਪਲੱਸ 6 ਨੂੰ ਡਿਜ਼ਾਇਨ ਕਰਨ ਲਈ ਕੀਤੀ ਗਈ ਹੈ। 

 

ਰੈੱਡ ਸ਼ਿਮਰ ਦੇ ਨਾਲ ਰੈੱਡ ਕਲਰ-
ਵਨਪਲੱਸ 6 ਰੈੱਡ ਐਡੀਸ਼ਨ 'ਚ ਮੈਟੇਲਿਕ ਰੈੱਡ ਸ਼ਿਮਰ ਨਾਲ ਰੈੱਡ ਕਲਰ ਨੂੰ ਮਿਕਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਿਰਰ ਵਰਗਾ ਇਕ ਫਿੰਗਰਪ੍ਰਿੰਟ ਸੈਂਸਰ ਅਤੇ ਸਿਲਵਰ ਕੈਮਰਾ ਲੈੱਜ਼ ਵੀ ਮੌਜੂਦ ਹਨ। ਵਨਪਲੱਸ ਮੁਤਾਬਕ ਕੰਪਨੀ ਦੇ ਇਤਿਹਾਸ 'ਚ ਵਨਪਲੱਸ 6 ਹੁਣ ਤੱਕ ਸਭ ਤੋਂ ਜ਼ਿਆਦਾ ਵਿਕਣ ਵਾਲਾ ਹੈਂਡਸੈੱਟ ਬਣ ਗਿਆ ਹੈ। 

 

PunjabKesari

 

ਰੈਮ ਅਤੇ ਸਟੋਰੇਜ-
ਫੀਚਰਸ ਦੀ ਗੱਲ ਕਰੀਏ ਤਾਂ ਵਨਪਲੱਸ 6 ਦਾ ਰੈੱਡ ਐਡੀਸ਼ਨ 'ਚ 8 ਜੀ. ਬੀ. ਰੈਮ ਅਤੇ 128 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਐਡੀਸ਼ਨ 'ਚ ਕੈਮਰਾ ਪ੍ਰੋਸੈਸਰ ਅਤੇ ਸਾਫਟਵੇਅਰ ਸਮੇਤ ਬਾਕੀ ਸਾਰੇ ਫੀਚਰਸ ਅਸਲੀ ਵੇਰੀਐਂਟ ਵਾਲੇ ਹੀ ਹਨ। ਇਸ ਐਡੀਸ਼ਨ 'ਚ 6.18 ਇੰਚ ਫੁੱਲ ਐੱਚ. ਡੀ. ਪਲੱਸ (1080x2280 ਪਿਕਸਲ) ਫੁੱਲ ਆਪਟਿਕ ਐਮੋਲੇਡ ਡਿਸਪਲੇਅ ਹੈ, ਜਿਸ ਦਾ ਆਸਪੈਕਟ ਰੇਸ਼ੋ 19:9 ਹੈ। ਸਕਰੀਨ ਦੀ ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਅਤੇ ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦਿੱਤਾ ਗਿਆ ਹੈ।

 

ਵਰਟੀਕਲ ਡਿਊਲ ਰਿਅਰ ਕੈਮਰਾ ਸੈੱਟਅਪ-
ਵਨਪਲੱਸ 6 'ਚ ਇਕ ਵਰਟੀਕਲ ਡਿਊਲ ਰਿਅਰ ਕੈਮਰਾ ਸੈੱਟਅਪ ਮੌਜੂਦ ਹੈ, ਜੋ 16 ਮੈਗਾਪਿਕਸਲ ਪ੍ਰਾਇਮਰੀ ਅਤੇ 20 ਮੈਗਾਪਿਕਸਲ ਸੈਕੰਡਰੀ ਸੈਂਸਰ ਨਾਲ ਉਪਲੱਬਧ ਹੈ। ਕੈਮਰਾ ਡਿਊਲ ਐੱਲ. ਈ. ਡੀ. ਫਲੈਸ਼, ਅਪਚਰ ਐੱਫ 1.7 ਓ. ਆਈ. ਐੱਸ. (OIS) ਅਤੇ ਈ. ਆਈ. ਐੱਸ. (EIS) ਨਾਲ ਆਉਂਦਾ ਹੈ। ਫੋਨ ਦੇ ਫਰੰਟ 'ਚ ਸੈਲਫੀ ਅਤੇ ਵੀਡੀਓ ਲਈ 16 ਮੈਗਾਪਿਕਸਲ ਸੋਨੀ ਆਈ. ਐੱਮ. ਐਕਸ. 371 (Sony IMX371) ਸੈਂਸਰ ਦਿੱਤਾ ਗਿਆ ਹੈ। ਫੋਨ 'ਚ 3300 ਐੱਮ. ਏ. ਐੱਚ. ਬੈਟਰੀ ਜੋ ਡੈਸ਼ ਚਾਰਜਿੰਗ ਸਪੋਰਟ ਨਾਲ ਮੌਜੂਦ ਹੈ।
 


Related News