ਇਕ ਹੀ ਸਮੇਂ ''ਚ ਕਈ ਹੈੱਡਫੋਨਸ ''ਤੇ ਸਾਊਂਡ ਸਟ੍ਰੀਮਿੰਗ ਦਵੇਗੀ ਇਹ ਨਵੀਂ ਡਿਵਾਇਸ (ਵੀਡੀਓ)
Wednesday, Feb 17, 2016 - 03:41 PM (IST)
Ekko Hi-Fi, Wi-Fi audio
ਜਲੰਧਰ— Ekko audio ਨੇ ਨਵੀਂ ਤਕਨੀਕ ਨਾਲ ਇਕ ਅਜਿਹੀ ਡਿਵਾਇਸ ਡਿਵੈੱਲਪ ਕੀਤੀ ਹੈ ਜੋ ਆਡੀਓ ਸਰੋਤ ਨਾਲ ਅਟੈਚ ਹੋ ਕੇ ਕਈ ਹੈੱਡਫੋਨਸ ''ਤੇ ਇਕ ਹੀ ਸਮੇਂ ਸਾਊਂਡ ਸਟ੍ਰੀਮਿੰਗ ਦਵੇਗੀ। ਇਸ ਡਿਵਾਇਸ ''ਚ ਚਾਰ ਸਾਊਂਡ ਪੋਰਡਸ ਦਿੱਤੇ ਗਏ ਹਨ ਜਿਸ ''ਚ ਹਰ ਇਕ ਪੋਰਡ ਹੈੱਡਫੋਨਸ ਦੀ ਇਕ ਜੋੜੀ ''ਤੇ ਸਾਊਂਡ ਨੂੰ ਭੇਜਦਾ ਹੈ ਜਿਸ ਨਾਲ ਤੁਸੀਂ ਟੀ ਵੀ ਅਤੇ ਆਡੀਓ ਦਾ ਮਜ਼ਾ ਨਾਲ-ਨਾਲ ਆਪਣੇ ਹੈੱਡਫੋਨਸ ''ਤੇ ਚੁੱਕ ਸਕਦੇ ਹੋ।
ਇਸ ਡਿਵਾਇਸ ਨੂੰ ਖਾਸ ਤੌਰ ''ਤੇ ਲੋ-ਕੁਆਲਿਟੀ ਟੀ. ਵੀ ਸਪੀਕਰਸ ਲਈ ਬਣਾਇਆ ਗਿਆ ਹੈ ਜਿਸ ਨੂੰ ਤੁਸੀਂ TV ਦੇ ਨਾਲ ਅਟੈਚ ਕਰ ਕੇ ਐੱਡਫੋਨਸ ਦੀ ਮਦਦ ਨਾਲ ਹਾਈ ਕੁਆਲਿਟੀ ਸਾਊਂਡ ਨੂੰ ਪ੍ਰਾਪਤ ਕਰ ਸਕੋ ਇਸ ਡਿਵਾਇਸ ''ਚ ਲਗੇ ਹਰ ਇਕ ਰਸਿਵਰ ''ਚ wi-fi ਚਿਪਸੈੱਟ ਅਤੇ hi-fi ਆਡੀਓ ਪ੍ਰੋਸੈਸਰ/DAC ਸ਼ਾਮਿਲ ਹੈ ਜੋ 100ft ਰੇਂਜ਼ ''ਚ ਹੈੱਡਫੋਨਸ ਦੇ ਨਾਲ ਕੰਮ ਕਰੇਗਾ। ਇਸ ਨੂੰ ਸਾਧਾਰਨ 3.5 ਆਡੀਓ ਕੁਨੈੱਕਟਰਸ ਨਾਲ ਅਟੈਚ ਕੀਤਾ ਜਾਵੇਗਾ। ਇਸ ''ਚ ਰੀਚਾਰਜ਼ਬਲ ਲੀ-ਆਇਨ (li-ion) ਬੈਟਰੀ ਅਟੈਚ ਹੈ ਜੋ ਲਗਾਤਾਰ 4.5 ਘੰਟੇ ਤੱਕ ਦਾ ਬੈਕਅਪ ਦਵੇਗੀ।