ਹੁਣ ਨਵੇਂ ਪਰਪਲ ਕਲਰ ''ਚ ਵੀ ਖਰੀਦਿਆ ਜਾ ਸਕੇਗਾ iPhone 12 ਤੇ iPhone 12 mini

Wednesday, Apr 21, 2021 - 01:55 AM (IST)

ਹੁਣ ਨਵੇਂ ਪਰਪਲ ਕਲਰ ''ਚ ਵੀ ਖਰੀਦਿਆ ਜਾ ਸਕੇਗਾ iPhone 12 ਤੇ iPhone 12 mini

ਗੈਜੇਟ ਡੈਸਕ-ਐਪਲ ਨੇ ਆਪਣੇ 'ਸਪ੍ਰਿੰਗ ਲੋਡੇਡ' 2021 ਈਵੈਂਟ 'ਚ ਆਈਫੋਨ 12 ਅਤੇ ਆਈਫੋਨ 12 ਮਿੰਨੀ ਨੂੰ ਪਰਪਲ ਕਲਰ 'ਚ ਜਲਦ ਉਪਲਬੱਧ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਇਸ ਨੂੰ ਪੰਜ ਕਲਰ ਬਲੈਕ, ਵ੍ਹਾਈਟ, ਰੈੱਡ, ਗ੍ਰੀਨ ਅਤੇ ਬਲੂ 'ਚ ਵੇਚਿਆ ਜਾ ਰਿਹਾ ਸੀ ਪਰ ਹੁਣ ਪਰਪਲ ਕਲਰ ਨਾਲ ਜੁੜਨ ਨਾਲ ਗਾਹਕਾਂ ਕੋਲ ਹੁਣ ਕੁੱਲ ਮਿਲਾ ਕੇ 6 ਕਲਰ ਆਪਸ਼ਨ ਹੋ ਜਾਣਗੇ ਜਿਨ੍ਹਾਂ 'ਚੋਂ ਉਹ ਆਪਣੀ ਪਸੰਦ ਦਾ ਆਈਫੋਨ ਲੈ ਸਕਣਗੇ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ 23 ਅਪ੍ਰੈਲ ਤੋਂ ਪ੍ਰੀ ਆਰਡਰ ਲਈ ਉਪਲਬੱਧ ਕੀਤਾ ਜਾਵੇਗਾ ਅਤੇ ਇਸ ਦੀ ਉਪਲਬੱਧਤਾ 30 ਅਪ੍ਰੈਲ ਤੋਂ ਦੱਸੀ ਗਈ ਹੈ।

PunjabKesari

ਇਹ ਵੀ ਪੜ੍ਹੋ-M1 ਚਿੱਪ ਨਾਲ ਨਵਾਂ Apple iMac ਭਾਰਤ 'ਚ ਲਾਂਚ, ਜਾਣੋਂ ਕੀਮਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News