ਦੁਨੀਆ ਭਰ ''ਚ ਸਮਾਰਟਫੋਨ ਦੀ ਵਿਕਰੀ ''ਚ ਹੋਇਆ ਵਾਧਾ

Thursday, May 04, 2017 - 10:07 AM (IST)

ਦੁਨੀਆ ਭਰ ''ਚ ਸਮਾਰਟਫੋਨ ਦੀ ਵਿਕਰੀ ''ਚ ਹੋਇਆ ਵਾਧਾ

ਜਲੰਧਰ-ਪਿਛਲੇ ਸਾਲ ਦੇ ਨਤੀਜਿਆਂ ਤੋਂ ਇਸ ਸਾਲ 2017 ਦੀ ਪਹਿਲੀ ਤਿਮਾਹੀ ਦੌਰਾਨ ਵਿਸ਼ਵ ਪੱਧਰ ''ਤੇ ਸਮਾਰਟਫੋਨ ਦੀ ਵਿਕਰੀ ''ਚ 11 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ''ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਸਾਲ 2016 ਦੀ ਪਹਿਲੀ ਤਿਮਾਹੀਂ ਦੌਰਾਨ ਸਮਾਰਟਫੋਨ ਦੀ ਗੋਲਬਲ ਵਿਕਰੀ ''ਚ 2 ਫੀਸਦੀ ਦੀ ਗਿਰਾਵਟ ਦਰਜ਼ ਕੀਤੀ ਗਈ ਸੀ। ਮਾਰਕੀਟ ਰਿਸਰਚ ਫਰਮ ਕਾਊਟਰਪੁਇੰਟ ਰਿਸਰਚ ਦੇ ਮੁਤਾਬਿਕ ਇਸ ਸਾਲ ਮੋਬਾਇਲ ਫੋਨ ਦੀ ਵਿਕਰੀ ''ਚ ਵਾਧੇ ਦਾ ਪ੍ਰਮੁੱਖ ਕਾਰਣ ਉਭਰਦੇ ਬਾਜ਼ਾਰਾਂ ''ਚ ਐੱਲ. ਟੀ. ਈ. ਨੈੱਟਵਰਕ ਅਤੇ ਸਥਾਪਿਤ ਬਜ਼ਾਰਾਂ ''ਚ ਗੀਗਾਬਿਟ ਐੱਲ. ਟੀ. ਈ. ਨੈੱਟਵਰਕ ਦਾ ਪ੍ਰਸਾਰ ਹੈ।

ਕਾਊਟਰਪੁਇੰਟ ਰਿਸਰਚ ਦੇ ਖੋਜ ਡਾਇਰੈਕਟਰ Jeff FieldHack ਨੇ ਇਕ ਬਿਆਨ ''ਚ ਕਿਹਾ, '''' 2016 ''ਚ ਸਮੈਰਟਫੋਨ ਦੀ ਵਿਕਾਸ ਦਰ ''ਚ ਸਭ ਤੋਂ ਤੇਜ਼ ਗਿਰਾਵਟ ਦਰਜ਼ ਕੀਤੀ ਸੀ। ਹਾਲਾਂਕਿ ਸਾਡਾ ਅਨੁਮਾਨ ਹੈ ਕਿ ਸਮਾਰਟਫੋਨ ਦੇ ਸੈਕਸ਼ਨ 2017 ਦੇ ਦੌਰਾਨ ਦੁਬਾਰਾ 6-8 ਫੀਸਦੀ ਵਿਕਾਸ ਦਰ ਹਾਸਿਲ ਹੋਵੇਗੀ।''''

ਪਹਿਲੀ ਤਿਮਾਹੀਂ ''ਚ ਸਮਾਰਟਫੋਨ ਦੀ ਕੁਲ ਵਿਕਰੀ ''ਚ 73 ਫੀਸਦੀ ਵਿਕਰੀ Top10 ਬ੍ਰਾਂਡਸ ਹੀ ਰਹੇ ਹਨ। ਪਹਿਲੀ ਤਿਮਾਹੀਂ ''ਚ ਸਭ ਤੋਂ ਜਿਆਦਾ ਸਮਾਰਟਫੋਨ ਦੀ ਵਿਕਰੀ ''ਸਸਤੇ ਪ੍ਰੀਮਿਅਮ'' ਸਮਾਰਟਫੋਨਸ ਦੀ ਹੋਈ ਜਿਸ ''ਚ ਓਪੋ, ਵੀਵੋ ਅਤੋ ਸੈਮਸੰਗ ਦੇ A-Series ਸਮਾਰਟਫੋਨ ਦੀ ਸਭ ਤੋਂ ਜਿਆਦਾ ਵਿਕਰੀ ਹੋਈ ਹੈ। ਰਿਸਰਚ ਮਾਹਿਰ Shobhit Shrivastav ਦੁਆਰਾ ਦੱਸਿਆ ਗਿਆ ,''''Top 10 ਬ੍ਰਾਂਡਸ ''ਚ 3 ਬ੍ਰਾਂਡ ਦੀ ਵਿਕਰੀ ਬਜ਼ਾਰ ਦੀ ਵਿਕਰੀ ਦਰ ਤੋਂ ਅਧਿਕ ਰਹੀ ਜਿਸ ''ਚ ਹੁਵਾਵੇ, ਓਪੋ ਅਤੇ ਵੀਵੋ ਸ਼ਾਮਿਲ ਹੈ ਇਹ ਬ੍ਰਾਂਡਸ ਆਪਣੇ ਬਾਜ਼ਾਰ ''ਚ ਪ੍ਰਮੁੱਖ ਸਥਾਨ ''ਤੇ ਹੈ। ਸੈਮਸੰਗ ਅਤੇ ਐਪਲ ''ਤੇ ਭਾਰੀ ਦਬਾਅ ਪਾ ਰਹੇ ਹਨ।''''


Related News