3.2 ਕਰੋੜ ’ਚ ਵਿਕਿਆ ਐਪਲ ਦਾ ਪਹਿਲਾ ਕੰਪਿਊਟਰ, ਜਾਣੋ ਕੀ ਹੈ ਖਾਸ

05/27/2019 5:43:26 PM

ਗੈਜੇਟ ਡੈਸਕ– ਐਪਲ ਦਾ ਪਹਿਲਾ ਕੰਪਿਊਟਰ (Apple I) 3,71,00 ਪੌਂਡ (4,71,000 ਡਾਲਰ ਜਾਂ ਕਰੀਬ 3.2 ਕਰੋੜ ਰੁਪਏ) ’ਚ ਵਿਕਿਆ ਹੈ। ਇਕ ਫੈਨ ਨੇ ਇਸ ਨੂੰ ਨਿਲਾਮੀ ’ਚ ਖਰੀਦਿਆ ਹੈ। ਐਪਲ ਦੇ ਪਹਿਲੇ ਕੰਪਿਊਟਰ ਦੀ ਨਿਲਾਮੀ ਲੰਡਨ ਦੇ ਕ੍ਰਿਸਟੀ ਆਕਸ਼ਨ ਹਾਊਸ ’ਚ ਹੋਈ। Apple I ਜਦੋਂ 1976 ’ਚ ਲਾਂਚ ਹੋਇਆ ਸੀ, ਉਦੋਂ ਈਸ ਦੀ ਕੀਮਤ 525 ਪੌਂਡ (666.7 ਡਾਲਰ ਜਾਂ ਕਰੀਬ 46,500 ਰੁਪਏ) ਸੀ, ਜੋ ਅੱਜ ਦੇ 3,600 ਪੌਂਡ ਦੇ ਬਰਾਬਰ ਹੈ। ਐਪਲ ਦਾ ਇਹ ਕੰਪਿਊਟਰ ਪੂਰੀ ਤਰ੍ਹਾਂ ਚਾਲੂ ਹਾਲਤ ’ਚ ਹੈ। ਇਸ ਕੰਪਿਊਟਰ ’ਚ MOS ਟੈਕਨਾਲੋਜੀਜ਼ 6502 ਮਾਈਕ੍ਰੋਪ੍ਰੋਸੈਸਰ ਅਤੇ 8KB ਦੀ ਰੈਮ ਦਿੱਤੀ ਗਈ ਹੈ।

ਫੁੱਲੀ ਅਸੈਂਬਲਡ ਮਦਰਬੋਰਡ ਦੇ ਨਾਲ ਆਉਣ ਵਾਲਾ ਪਹਿਲਾ ਪਰਸਨਲ ਕੰਪਿਊਟਰ
Apple I ਕੰਪਿਊਟਰ 43 ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਇਹ ਫੁੱਲੀ ਅਸੈਂਬਲਡ ਮਦਰਬੋਰਡ ਦੇ ਨਾਲ ਆਉਣ ਵਾਲਾ ਪਹਿਲਾ ਪਰਸਨਲ ਕੰਪਿਊਟਰ ਸੀ। ਕਰੀਬ 200 Apple I ਕੰਪਿਊਟਰ ਬਣੇ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਵਿਚੋਂ ਕਰੀਬ 80 ਕੰਪਿਊਟਰ ਹੁਣ ਬਚੇ ਹਨ ਅਤੇ ਉਹ ਚਾਲੂ ਹਾਲਤ ’ਚ ਹਨ। ਨਿਲਾਮ ਹੋਏ Apple I ਕੰਪਿਊਟਰ ਦੇ ਨਾਲ ਮਾਨੁਅਲ ਪ੍ਰਿੰਟਰ, ਮਾਨਿਟਰ ਅਤੇ ਕੀਬੋਰਡ ਵੀ ਹਨ। ਇਸ ਨੂੰ ਪ੍ਰੋਗਰਾਮਸ ਡਿਵੈਲਪ ਕਰਨ ਤੋਂ ਲੈ ਕੇ ਗੇਮ ਖੇਡਣ ਜਾਂ ਬੇਸਿਕ ਚਲਾਉਣ ਦੇ ਮਾਮਲੇ ’ਚ ਬੇਹੱਦ ਪਾਵਰਫੁੱਲ ਸਿਸਟਮ ਮੰਨਿਆ ਗਿਆ ਹੈ। 

PunjabKesari

Apple I ਕੰਪਿਊਟਰ ਬਿਨਾਂ ਕਿਸੇ ਕੇਸਿੰਗ, ਕੀਬੋਰਡ ਜਾਂ ਮਾਨਿਟਰ ਦੇ ਕਿਟ ਦੇ ਰੂਪ ’ਚ ਆਇਆ ਸੀ। ਇਸ ਤੋਂ ਇਲਾਵਾ ਇਸ ਵਿਚ ਸਟੀਵ ਜੋਬਸ ਦਾ ਲਿਖਿਆ ਗਿਆ ਇਕ ਆਰਟਿਕਲ ਅਤੇ ਐਪਲ ਦੇ ਓਰਿਜਨਲ ਲੋਗੋ ਦਾ ਸਲਾਈਡ ਵੀ ਹੈ।

PunjabKesari

ਐਪਲ ਦੇ ਸਟੀਵ ਜੋਬਸ ਅਤੇ ਸਟੀਵ ਵਾਜਨਿਆਕ ਜਦੋਂ Apple II ਕੰਪਿਊਟਰ ਲਿਆਏ ਤਾਂ ਉਨ੍ਹਾਂ ਨੇ Apple I ਦੇ ਓਨਰਾਂ ਨੂੰ ਇਸ ਦੇ ਬਦਲੇ ਡਿਸਕਾਊਂਟ ਦਿੱਤਾ ਅਤੇ ਉਦੋਂ ਕਈ ਕੰਪਿਊਟਰ (Apple I) ਨੂੰ ਨਸ਼ਟ ਕਰ ਦਿੱਤਾ ਗਿਆ। Apple I ਦੇ 50 ਕੰਪਿਊਟਰਾਂ ਦਾ ਆਰਡਰ ਕੈਲੀਫੋਰਨੀਆ ਦੇ ਪਾਲ ਟੇਰੇਲ ਨੇ ਦਿੱਤਾ ਸੀ। ਉਨ੍ਹਾਂ ਇਕ ਕੰਪਿਊਟਰ ਨੂੰ 500 ਡਾਲਰ ’ਚ ਖਰੀਦਿਆ ਸੀ। ਇਸ ਆਰਡਰ ਨੂੰ ਪੂਰਾ ਕਰਨ ਲਈ ਸਟੀਵ ਜੋਬਸ ਨੂੰ ਆਪਣੀ ਫਾਕਸਵੈਗਨ ਕਾਰ ਅਤੇ ਵਾਜਨਿਆਕ ਨੂੰ ਆਪਣਾ HP-65 ਕੈਲਕੁਲੇਟਰ ਵੇਚਣਾ ਪਿਆ ਸੀ। ਕ੍ਰਿਸਟੀ ਦੀ ਵੈੱਬਸਾਈਟ ’ਚ Apple I ਬਾਰੇ ਦੱਸਿਆ ਗਿਆ ਹੈ, ‘Apple I ਫੁੱਲੀ ਅਸੈਂਬਲਡ ਮਦਰਬੋਰਡ ਦੇ ਨਾਲ ਵੇਚਿਆ ਜਾਣ ਵਾਲਾ ਪਹਿਲਾ ਪਰਸਨਲ ਕੰਪਿਊਟਰ ਹੈ।’


Related News