ਜਲਦ ਲਾਂਚ ਹੋ ਸਕਦੈ ''ਐਕਸ'' ਦਾ ਸੁਪਰ ਐਪ, ਐਲੋਨ ਮਸਕ ਨੇ ਦਿੱਤੇ ਸੰਕੇਤ
Tuesday, Feb 06, 2024 - 02:32 PM (IST)
ਗੈਜੇਟ ਡੈਸਕ- ਪਿਛਲੇ ਸਾਲ ਇਕ ਰਿਪੋਰਟ ਆਈ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਐਲੋਨ ਮਸਕ ਇਕ ਸੁਪਰ ਐਪ 'ਤੇ ਕੰਮ ਕਰ ਰਹੇ ਹਨ ਜਿਸਦੇ ਆਉਣ ਤੋਂ ਬਾਅਦ ਇਕ ਹੀ ਐਪ ਨਾਲ ਕਈ ਤਰ੍ਹਾਂ ਦੇ ਕੰਮ ਹੋ ਸਕਣਗੇ। ਐਲੋਨ ਮਸਕ ਨੇ ਐਕਸ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਇਕ ਪ੍ਰੋਮੋ ਵੀਡੀਓ ਹੈ। ਇਸ ਪ੍ਰੋਮੋ ਵੀਡੀਓ 'ਚ ਐਕਸ ਦਾ ਲੋਗੋ ਹੈ ਅਤੇ ਉਸ ਵਿਚ THE EVERYTHING APP ਲਿਖਿਆ ਹੋਇਆ ਹੈ।
ਕੀ-ਕੀ ਹੋਵੇਗਾ ਸੁਪਰ ਐਪ 'ਚ
ਸੁਪਰ ਐਪ, ਇਕ ਤਰ੍ਹਾਂ ਦਾ ਐਪ ਹੁੰਦਾ ਹੈ ਜਿਸ ਵਿਚ ਕਈ ਸਹੂਲਤਾਂ ਮਿਲਦੀਆਂ ਹਨ। ਉਦਾਹਰਣ ਦੇ ਤੌਰ 'ਤੇ ਇਕ ਸੁਪਰ ਐਪ 'ਚ ਸੋਸ਼ਲ ਮੀਡੀਆ ਐਪਸ ਤੋਂ ਲੈ ਕੇ ਆਨਲਾਈਨ ਸ਼ਾਪਿੰਗ ਅਤੇ ਪੇਮੈਂਟ ਤੋਂ ਲੈ ਕੇ ਟ੍ਰੈਵਲ ਲਈ ਟਿਕਟ ਬੁਕਿੰਗ ਤਕ ਦੀਆਂ ਸਹੂਲਤਾਂ ਹੁੰਦੀਆਂ ਹਨ।
— Tesla Owners Silicon Valley (@teslaownersSV) February 6, 2024
ਐਕਸ ਨੂੰ ਮਿਲਿਆ ਮਨੀ ਟ੍ਰਾਂਸਫਰ ਲਾਈਸੰਸ
ਪਿਛਲੇ ਸਾਲ ਦਸੰਬਰ 'ਚ ਹੀ ਐਕਸ ਨੂੰ ਮਨੀ ਟ੍ਰਾਂਸਫਰ ਦਾ ਲਾਈਸੰਸ ਮਿਲ ਗਿਆ ਹੈ, ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਬਾਰੇ ਐਕਸ ਨੇ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਲਾਈਸੰਸ ਦੇ ਮਿਲਣ ਤੋਂ ਬਾਅਦ ਐਕਸ 'ਤੇ ਪੇਮੈਂਟ ਟ੍ਰਾਂਸਫਰ ਕਰਨ ਦੀ ਸਹੂਲਤ ਦਿੱਤੀ ਜਾ ਸਕੇਗੀ ਜਿਸਤੋਂ ਬਾਅਦ ਯੂਜ਼ਰਜ਼ ਇਕ-ਦੂਜੇ ਦੇ ਐਕਸ ਬੈਂਕ ਖਾਤੇ 'ਚ ਪੈਸੇ ਟ੍ਰਾਂਸਫਰ ਕਰ ਸਕਣਗੇ।