ਮੈਮਰੀ ਕਾਰਡ ਤੋਂ ਡਿਲੀਟ ਫੋਟੋ ਨੂੰ ਰਿਕਵਰ ਕਰਨ ਦਾ ਆਸਾਨ ਤਰੀਕਾ

Friday, May 06, 2016 - 06:14 PM (IST)

ਮੈਮਰੀ ਕਾਰਡ ਤੋਂ ਡਿਲੀਟ ਫੋਟੋ ਨੂੰ ਰਿਕਵਰ ਕਰਨ ਦਾ ਆਸਾਨ ਤਰੀਕਾ

ਜਲੰਧਰ :  ਜੇਕਰ ਤੁਹਾਡੇ ਸਮਾਰਟਫੋਨ ਦੇ ਮੈਮਰੀ ਕਾਰਡ ''ਚੋਂ ਕੋਈ ਫੋਟੋ ਗਲਤੀ ਨਾਲ ਡਿਲੀਟ ਹੋ ਜਾਂਦੀ ਹੈ ਤਾਂ ਤੁਸੀਂ ਸੋਚ ''ਚ ਪੈ ਜਾਂਦੇ ਹੋ ਕਿ ਇਸ ਨੂੰ ਕਿਵੇਂ ਰਿਕਵਰ ਕੀਤਾ ਜਾਵੇ। ਇਸੇ ਗੱਲ ''ਤੇ ਧਿਆਨ ਦਿੰਦੇ ਹੋਏ ਅੱਜ ਅਸੀਂ ਤੁਹਾਡੇ ਲਈ ਅਜਿਹੇ ਟਿਪਸ ਲੈ ਕੇ ਦਸ ਰਹੇ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਆਪਣੀ ਡਿਲੀਟ ਹੋਈਆਂ ਤਸਵੀਰਾਂ ਨੂੰ ਰਿਕਵਰ ਕਰ ਸਕੋਗੇ। ਮੈਮਰੀ ਕਾਰਡ ''ਚੋ ਡਿਲੀਟ ਤਸਵੀਰਾਂ ਨੂੰ ਵਾਪਸ ਪਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਨਣਾ ਜਰੂਰੀ ਹੈ ਕਿ ਮੈਮਰੀ ਕਾਰਡ ਨੂੰ ਫਾਰਮੇਟ ਨਾ ਕੀਤਾ ਹੋਵੇ। ਜੇਕਰ ਤੁਸੀਂ ਮੈਮੋਰੀ ਕਾਰਡ ਨੂੰ ਫਾਰਮੇਟ ਕਰ ਦਿੱਤਾ ਹੈ ਤਾਂ ਫਿਰ ਇਹ ਟਰਿਕ ਕੰਮ ਨਹੀਂ ਕਰੇਗੀ।

 
ਡਿਲੀਟ ਫੋਟੋ ਨੂੰ ਰਿਕਵਰ ਕਰਨ ਦੇ ਸਟੈਪਸ : 
ਸਟੇਪ 1 . ਡਿਲੀਟ ਫੋਟੋ ਨੂੰ ਰਿਕਵਰ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਸਮਾਰਟਫੋਨ ਦੇ ਕਾਰਡ ਨੂੰ ਕੰਪਿਊਟਰ ਨਾਲ ਕਨੈੱਕਟ ਕਰ ਕੇ ਬੈਕਅਪ ਲੈਣਾ ਹੋਵੇਗਾ।
ਸਟੇਪ 2 . ਡਿਲੀਟ ਫੋਟੋਜ਼ ਨੂੰ ਵਾਪਸ ਲਿਆਉਣ ਲਈ ਇਕ ਰਿਕਵਰੀ ਸਾਫਟਵੇਅਰ ਦਾ ਯੂਜ਼ ਕੀਤਾ ਜਾਵੇਗਾ।  ਇਸ ਲਈ ਵਿੰਡੋਜ਼ ਯੂਜਰ ਰਿਕੂਵਾ ਅਤੇ ਮੈਕ ਦੇ ਯੂਜ਼ਰ ਫੋਟੋਰੇਕ ਸਾਫਟਵੇਅਰ ਡਾਊਨਲੋਡ ਕਰੋ। 
ਸਟੇਪ 3 . ਹੁਣ ਸਭ ਤੋਂ ਪਹਿਲਾਂ ਇਸ ਸਾਫਟਵੇਅਰ ਨੂੰ ਆਪਣੇ ਕੰਪਿਊਟਰ ''ਚ ਡਾਊਨਲੋਡ ਕਰਕੇ ਇੰਸਟਾਲ ਕਰ ਲਵੋਂ। ਫਿਰ ਕੰਪਿਊਟਰ ਨਾਲ ਆਪਣੇ ਮੈਮੋਰੀ ਕਾਰਡ ਨੂੰ ਕਾਰਡ ਰੀਡਰ ਦੁਆਰਾ ਕਨੈੱਕਟ ਕਰੋ । 
ਸਟੇਪ 4 . ਜੇਕਰ ਡਿਲੀਟ ਫੋਟੋਜ ਫੋਨ ਮੈਮੋਰੀ ''ਚ ਸੇਵ ਸੀ,  ਤਾਂ ਫੋਨ ਨੂੰ ਕੰਪਿਊਟਰ ਨਾਲ ਯੂ.ਐੈੱਸ. ਬੀ ਕੇਬਲ ਦੀ ਮਦਦ ਨਾਲ ਕਨੈੱਕਟ ਕਰੋ।
ਸਟੇਪ 5 . ਫਿਰ ਸਾਫਟਵੇਅਰ ਨੂੰ ਓਪਨ ਕਰ ਕੇ ਮੈਮਰੀ ਕਾਰਡ ਜਿਸ ਵੀ ਡ੍ਰਾਈਵ ਦੇ ਨਾਂ ਨਾਲ ਕੰਪਿਊਟਰ ''ਚ ਵਿਖੇ, ਉਸ ਦੀ ਚੋਣ ਕਰੋ। ਅਜਿਹਾ ਕਰਨ ਨਾਲ ਫੋਨ ਦੀ ਸਕੈਨਿੰਗ ਆਪਣੇ ਆਪ ਸ਼ੁਰੂ ਹੋ ਜਾਵੇਗੀ ।
ਸਟੇਪ 6 . ਸਕੈਨਿੰਗ ਪੂਰੀ ਹੁੰਦੇ ਹੀ ਸਾਫਟਵੇਅਰ ਉਨ੍ਹਾਂ ਸਾਰੇ ਫੋਟੋਜ਼ ਦੀ ਲਿਸਟ ਯੂਜ਼ਰ ਨੂੰ ਦਿਖਾਏਗਾ ਜੋ ਰਿਕਵਰ ਕੀਤੀ ਜਾ ਸਕਦੀਆਂ ਹਨ।
ਸਟੇਪ 7 . ਦਿੱਤੀ ਗਈ ਲਿਸਟ ''ਚੋਂ ਤੁਸੀਂ ਜੋ ਫੋਟੋ ਰਿਕਵਰ ਕਰਨਾ ਚਾਹੁੰਦੇ ਹੋ ਉਨ੍ਹਾਂ ਨੂੰ ਸਲੈਕਟ ਕਰੋ ਜਿਸ ਤੋਂ ਬਾਅਦ ਤੁਹਾਨੂੰ ਰਿਕਵਰ ਵਿਕਲਪ ਦਾ ਆਪਸ਼ਨ ਵਿਖੇਗਾ, ਇਸ ''ਤੇ ਕਲਿੱਕ ਕਰਨਨਾਲ ਡਿਲੀਟ ਹੋਈ ਫੋਟੋਜ਼ ਤੁਹਾਡੇ ਪੀ.ਸੀ ''ਚ ਸੇਵ ਹੋ ਜਾਣਗੀਆਂ।

Related News