ਇਸ ਕਾਰਨ ਗੂਗਲ ਦਾ Daydream VR ਹੈ ਸਭ ਤੋਂ ਬੈਸਟ
Saturday, Nov 12, 2016 - 03:57 PM (IST)
ਜਲੰਧਰ : ਗੂਗਲ ਵੱਲੋਂ ਲਾਂਚ ਕੀਤੇ ਗਏ ਵਰਚੁਅਲ ਰਿਐਲਿਟੀ ਹੈੱਡਸੈੱਟ ਡੇਅ ਡ੍ਰੀਮ ''ਚ ਸਿਰਫ ਹੈੱਡ ਸੈੱਟ ਨਹੀਂ ਜੋ ਲੋਕਾਂ ਨੂੰ ਪਸੰਦ ਆ ਰਹੇ ਹਨ। ਇਸ ਦੇ ਨਾਲ ਆਉਣ ਵਾਲਾ ਕੰਟ੍ਰੋਲਰ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਵੈਸੇ ਮਾਰਕੀਟ ''ਚ ਹੁਣ ਪ੍ਰੋਫੈਸ਼ਨਲ ਗੇਮ ਕੰਸੋਲਜ਼ ਦੇ ਨਾਲ ਵੀਆਰ ਕੰਟ੍ਰੋਲਰ ਆਉਣ ਲੱਗ ਗਏ ਹਨ ਪਰ ਸਿਰਫ 80 ਡਾਲਰ ''ਚ ਇਕ ਬਿਹਤਰੀਨ ਵੀ. ਆਰ. ਐਕਸਪੀਰੀਅੰਸ ਦੇ ਸਕਦਾ ਹੈ। ਖਾਸ ਗੱਲ ਇਹ ਹੈ ਕਿ ਡੇਅ ਡ੍ਰੀਮ ਵੀਆਰ ਦਾ ਕੰਟ੍ਰੋਲਰ ਤੁਹਾਨੂੰ ਨੈਂਟੈਂਡੋ Wii ਸਿਸਟਮ ਦੀ ਯਾਦ ਦਿਵਾਉਂਦਾ ਹੈ। ਜਿਨ੍ਹਾਂ ਨੇ ਨੈਂਟੈਂਡੋ Wii ਦੀ ਵਰਤੋਂ ਕੀਤੀ ਹੈ, ਉਹ ਉਸ ਦੇ ਕੰਟ੍ਰੋਲਰ ਦੇ ਨਾਲ ਗੇਮਿੰਗ ਐਕਸਪੀਰੀਅੰਸ ਨੂੰ ਤਾਂ ਜਾਣਦੇ ਹੀ ਹੋਣਗੇ।
ਕੰਟ੍ਰੋਲਰ ''ਚ ਲੱਗਾ ਟੱਚ ਪੈਡ, ਜਾਇਰੋਮੀਟਰ ਤੇ ਬਟਨ ਤੁਹਾਨੂੰ ਵਰਚੁਅਲ ਰਿਐਲਿਟੀ ''ਚ ਮੈਨਿਊ ਆਪ੍ਰੇਟ ਕਰਨ ਤੇ ਗੇਮਸ ਖੇਡਣ ''ਤ ਬਹੁਤ ਸੁਵਿਧਾ ਪ੍ਰਦਾਨ ਕਰਦੇ ਹਨ। ਬਲੂਟੁਥ ਦੀ ਮਦਦ ਨਾਲ ਕੁਨੈਕਟ ਹੋ ਕੇ ਇਹ ਤੁਹਾਨੂੰ ਬਹੁਤ ਵਧੀਆ ਐਕਸਪੀਰੀਅੰਸ ਦਵੇਗਾ। ਡੇਅ ਡ੍ਰੀਮ. ਵੀ. ਆਰ ਅਜੇ ਸਿਰਫ ਗੂਗਲ ਦੀ ਨਵੀਂ ਫਲੈਗਸ਼ਿਪ ਪਿਕਸਲ ਸਮਾਰਟਫੋਂਸ ਨਾਲ ਕੰਪੈਟੀਬਿਲਟੀ ਰੱਖਦਾ ਹੈ। ਪਰ ਗੂਗਲ ਦੇ ਮੁਤਾਬਿਕ ਬਹੁਤ ਜਲਦ ਇਹ ਵੀਆਰ ਬਾਰੇ ਵੱਡੇ ਬ੍ਰੈਂਡਸ ਦੇ ਫੋਂਸ ਨਾਲ ਵੀ ਕੰਮ ਕਰੇਗਾ।
