ਇਹ ਕੰਪਨੀ ਸਿਰਫ 699 ਰੁਪਏ ''ਚ ਦੇ ਰਹੀਂ ਹੈ 4G ਸਮਾਰਟਫੋਨ

Sunday, Feb 18, 2018 - 11:18 AM (IST)

ਇਹ ਕੰਪਨੀ ਸਿਰਫ 699 ਰੁਪਏ ''ਚ ਦੇ ਰਹੀਂ ਹੈ 4G ਸਮਾਰਟਫੋਨ

ਜਲੰਧਰ-ਘਰੇਲੂ ਮੋਬਾਇਲ ਫੋਨ ਨਿਰਮਾਤਾ ਕੰਪਨੀ Jivi ਨੇ ਰਿਲਾਇੰਸ ਜਿਓ ਨਾਲ ਪਾਰਟਰਨਰਸ਼ਿਪ ਕਰ ਲਈ ਹੈ, ਜਿਸ ਦੇ ਤਹਿਤ ਯੂਜ਼ਰਸ ਨੂੰ ਸਿਰਫ 699 ਰੁਪਏ 'ਚ 4G VoLTE ਸਮਾਰਟਫੋਨ ਦਿੱਤਾ ਜਾਵੇਗਾ। ਇਸ ਆਫਰ 'ਚ Jivi ਦੇ Prime P444(8 ਜੀ. ਬੀ.) , Jivi Prime P300 , Jivi  Prime P30 , Jivi Revolution TnT3, Jivi Energy E12 ਅਤੇ Jivi Energy E3 ਸਮਾਰਟਫੋਨਜ਼ ਖਰੀਦੇ ਜਾ ਸਕਣਗੇ।

 

Jivi Energy E3 ਸਮਾਰਟਫੋਨ ਦੀ ਅਸਲੀ ਕੀਮਤ 3,999 ਰੁਪਏ ਹੈ। ਇਸ ਆਫਰ ਦੇ ਤਹਿਤ ਕੰਪਨੀ ਇਸ ਫੋਨ ਨੂੰ 2,899 ਰੁਪਏ 'ਚ ਮਿਲੇਗਾ ਅਤੇ ਇਸ ਦੇ ਨਾਲ ਜਿਓ ਵੱਲੋਂ 2200 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਫੋਨ ਦੀ ਕੀਮਤ 699 ਰੁਪਏ ਰਹਿ ਜਾਵੇਗੀ। 

 

ਇਹ ਹੈ ਸਮਾਰਟਫੋਨ 'ਤੇ ਮਿਲ ਵਾਲਾ ਆਫਰ-
ਇਸ ਦੇ ਲਈ ਨਵੇਂ ਫੋਨ 'ਚ ਜਿਓ ਸਿਮ 'ਚ ਪਹਿਲਾਂ ਰਿਚਾਰਜ 198 ਰੁਪਏ ਜਾਂ 299 ਰੁਪਏ ਦਾ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ 50 ਰੁਪਏ ਦਾ 44 ਰਿਚਾਰਜ ਵਾਊਚਰ ਮਿਲਣਗੇ, ਜੋ ਕਿ ਤੁਹਾਨੂੰ ਮਾਈ ਜਿਓ ਐਪ 'ਚ ਜਮਾ ਹੋ ਜਾਣਗੇ।


Related News