NRI ਦੇ ਜਾਅਲੀ ਹਸਤਾਖ਼ਰ ਕਰ 2 ਵਿਅਕਤੀਆ ਨੇ ਠੱਗੇ 15 ਲੱਖ ਰੁਪਏ

Monday, May 25, 2026 - 12:41 PM (IST)

NRI ਦੇ ਜਾਅਲੀ ਹਸਤਾਖ਼ਰ ਕਰ 2 ਵਿਅਕਤੀਆ ਨੇ ਠੱਗੇ 15 ਲੱਖ ਰੁਪਏ

ਚੰਡੀਗੜ੍ਹ (ਸੁਸ਼ੀਲ) : ਯੂਨਾਈਟਿਡ ਕਿੰਗਡਮ ਵਿਚ ਰਹਿਣ ਵਾਲੇ ਵਿਅਕਤੀ ਨਾਲ ਜਾਇਦਾਦ ਦੇ ਸਮਝੌਤੇ ’ਤੇ ਜਾਅਲੀ ਦਸਤਖ਼ਤ ਕਰਕੇ 15 ਲੱਖ ਦੀ ਠੱਗੀ ਕਰ ਲਈ। ਮਾਮਲੇ ਦੀ ਸ਼ਿਕਾਇਤ ਲਾਭ ਸਿੰਘ ਨੇ ਪੁਲਸ ਨੂੰ ਦਿੱਤੀ। ਸੈਕਟਰ-36 ਪੁਲਸ ਨੇ ਮਾਮਲੇ ਦੀ ਜਾਂਚ ਕਰ ਯੂਨਾਈਟਿਡ ਕਿੰਗਡਮ ਵਾਸੀ ਲਾਭ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਹਰਿਆਣਾ ਦੇ ਭਿਵਾਨੀ ਨਿਵਾਸੀ ਮੁਕੇਸ਼ ਤੇ ਸੈਕਟਰ-30 ਦੇ ਨਿਵਾਸੀ ਸੁਖਮੀਤ ਬਰਾੜ ਧੋਖਾਧੜੀ ਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।

ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ 23 ਅਪ੍ਰੈਲ 2024 ਨੂੰ ਜਾਇਦਾਦ ਸਮਝੌਤੇ ਦੇ ਦਸਤਖ਼ਤ ਜਾਅਲੀ ਕੀਤੇ ਸਨ। ਸੈਕਟਰ-36 ਪੁਲਸ 15 ਲੱਖ ਦੀ ਠੱਗੀ ਕਰਨ ਵਾਲੇ ਮੁਕੇਸ਼ ਤੇ ਸੁਖਮੀਤ ਬਰਾੜ ਦੀ ਭਾਲ ਕਰ ਰਿਹਾ ਹੈ।


author

Babita

Content Editor

Related News