ਤੁਹਾਡੀ ਸਿਹਤ ਦਾ ਖਿਆਲ ਰੱਖੇਗੀ ਸ਼ਿਓਮੀ ਦੀ ਇਹ ਡਿਵਾਇਸ

Wednesday, May 11, 2016 - 12:29 PM (IST)

ਤੁਹਾਡੀ ਸਿਹਤ ਦਾ ਖਿਆਲ ਰੱਖੇਗੀ ਸ਼ਿਓਮੀ ਦੀ ਇਹ ਡਿਵਾਇਸ

ਜਲੰਧਰ: ਸ਼ਿਓਮੀ ਨੇ ਬੀਤੇ ਦਿਨ ਚੀਨ ''ਚ ਇਕ ਈਵੈਂਟ ਆਯੋਜਿਤ ਕੀਤਾ ਅਤੇ ਕੰਪਨੀ ਨੇ ਇਸ ਈਵੈਂਟ ''ਚ ਹੋਰ ਕਾਫੀ ਪ੍ਰੋਡਕਟਸ ਨੂੰ ਪੇਸ਼ ਕਰਨ ਦੇ ਨਾਲ ਨਾਲ ਨਵੇਂ ਸ਼ਿਓਮੀ ਆਈਹੈੱਲਥ ਬਾਕਸ ਨੂੰ ਵੀ ਲਾਂਚ ਕੀਤਾ। ਇਹ ਸਿਹਤ ਨਾਲ ਸਬੰਧਿਤ ਡਿਵਾਇਸ ਹੈ। ਕੰਪਨੀ ਦੇ ਨਵੇਂ ਸ਼ਿਓਮੀ ਆਈ- ਹੈਲਥ ਬਾਕਸ ਨੂੰ ਵੀ ਪੇਸ਼ ਕੀਤਾ। ਇਸ ਦੇ ਜ਼ਰੀਏ ਯੂਜ਼ਰ ਬਲਡ ਪ੍ਰੈਸ਼ਰ ਅਤੇ ਦਿਲ ਦੀ ਧੜਕਨ ਦੀ ਜਾਂਚ ਸਕਣਗੇ। ਇਸ ਦੀ ਡਿਸਪਲੇ 4.3 ਇੰਚ ਦੀ ਹੈ ਅਤੇ ਇਹ ਵਾਈ-ਫਾਈ ਕੁਨੈੱਕਟੀਵਿਟੀ ਲੈਸ ਹੈ। ਸ਼ਿਓਮੀ ਦੇ ਇਸ ਆਈ-ਹੈਲਥ ਬਾਕਸ ਦੀ ਕੀਮਤ 399 ਚੀਨੀ ਯੁਆਨ (ਕਰੀਬ 4,000 ਰੁਪਏ) ਹੈ।

ਸ਼ਿਓਮੀ  ਦੇ ਸੀ. ਈ. ਓ ਜੂਨ ਲਈ ਨੇ ਇਸ ਈਵੈਂਟ ''ਚ ਅਗਲੇ ਐੱਮ. ਆਈ ਬੈਂਡ ਦੀ ਝਲਕ ਵੀ ਵਿਖਾਈ। ਅਗਲੀ ਜਨਰੇਸ਼ਨ ਵਾਲਾ ਐੱਮ. ਆਈ ਬੈਂਡ ''ਚ ਡਿਸਪਲੇ ਹੈ ਜੋ ਇਸ ਡਿਵਾਇਸ ਦੀ ਸਭ ਤੋਂ ਅਹਿਮ ਖਾਸਿਅਤ ਹੈ। ਨਵਾਂ ਐੱਮ. ਆਈ ਬੈਂਡ ਕਨੈੱਕਟ ਕੀਤੇ ਹੋਏ ਸਮਾਰਟਫੋਨ ''ਤੇ ਵਿਅਰੇਬਲ ਦੀ ਨਿਰਭਰਤਾ ਘੱਟ ਕਰੇਗਾ। ਇਸ ਤੋਂ ਇਲਾਵਾ ਨਵੇਂ 10000 mAh ਐੱਮ. ਆਈ ਪਾਵਰ ਬੈਂਕ ਨੂੰ ਵੀ ਪੇਸ਼ ਕੀਤਾ ਗਿਆ। ਨਵੇਂ 10000 mAh ਐੱਮ. ਆਈ ਪਾਵਰ ਬੈਂਕ ਦਾ ਮੁੱਲ 149 ਚੀਨੀ ਯੁਆਨ (ਕਰੀਬ 1, 500 ਰੁਪਏ) ਹੈ ਅਤੇ ਇਹ ਯੂ. ਐੱਸ. ਬੀ-ਟਾਈਪ ਸੀ ਸਪੋਰਟ ਨਾਲ ਆਵੇਗਾ।


Related News