ਸਾਲ 2017 ਦੇ ਇਹ ਹਨ ਬੈਸਟ ਲੈਪਟਾਪਸ
Friday, Dec 29, 2017 - 02:24 PM (IST)

ਜਲੰਧਰ- ਲੈਪਟਾਪ ਨਿਰਮਾਤਾਵਾਂ ਲਈ ਸਾਲ 2017 ਕਾਫੀ ਖਾਸ ਰਿਹਾ। ਇਸ ਸਾਲ ਕਈ ਦਿੱਗਜ਼ ਕੰਪਨੀਆਂ ਨੇ ਆਪਣੇ ਲੇਟੈਸਟ ਲੈਪਟਾਪ ਲਾਂਚ ਕੀਤੇ ਜਿੰਨ੍ਹਾਂ ਨੂੰ ਲੋਕਾਂ ਨੇ ਹੱਥੋ-ਹੱਥ ਖਰੀਦਿਆ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ 2017 ਦੇ ਉਨ੍ਹਾਂ ਲੈਪਟਾਪਸ ਦੇ ਬਾਰੇ 'ਚ ਜਿੰਨ੍ਹਾਂ ਨੂੰ ਯੂਜ਼ਰਸ ਨੇ ਕਾਫੀ ਪਸੰਦ ਕੀਤਾ।
MSI GV62VR 7RF ਲੈਪਟਾਪ -
ਆਪਣੇ ਗੇਮਿੰਗ ਲੈਪਟਾਪ ਨੂੰ ਲੈ ਕੇ ਦੁਨੀਆਭਰ 'ਚ ਮਸ਼ਹੂਰ ਹੋਈ ਕੰਪਨੀ MSI ਨੇ ਭਾਰਤ 'ਚ ਆਪਣੇ GV62 ਸੀਰੀਜ਼ ਦੇ ਨਵੇਂ ਲੈਪਟਾਪ ਨੂੰ ਹਾਲ ਹੀ 'ਚ ਲਾਂਚ ਕੀਤਾ ਹੈ। ਇਸ ਲੈਪਟਾਪ GV62VR 7RF ਦੀ ਕੀਮਤ 1,19,990 ਰੁਪਏ ਰੱਖੀ ਗਈ ਹੈ। ਇਸ ਲੈਪਟਾਪ ਨੂੰ 2 ਸਾਲ ਦੀ ਵਾਰੰਟੀ ਆਨਾਲਈਨ ਵਿਕਰੀ ਲਈ ਉਪਲੱਬਧ ਕਰ ਦਿੱਤਾ ਗਿਆ ਹੈ।
ਲੇਟੈਸਟ ਵਿੰਡੋਜ਼ 10 'ਤੇ ਅਧਾਰਿਤ 15.6 ਇੰਚ (full HD anti-glare) ਇਸ ਲੈਪਟਾਪ 'ਚ ਕੰਪਨੀ ਨੇ ਇੰਟੇਲ ਕੋਰ i7 7th ਜਨਰੇਸ਼ਨ ਪ੍ਰੋਸੈਸਰ ਦਿੱਤਾ ਹੈ, ਜੋ ਜ਼ਿਆਦਾ ਮੈਮਰੀ ਵਾਲੀਆਂ ਐਪਸ ਨੂੰ ਆਸਾਨੀ ਨਾਲ ਪ੍ਰੋਸੈਸ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇੰਨ੍ਹਾਂ 'ਚ GV62VR 7RF 1060 GPU ਅਤੇ 67 GDDR5 VRAM ਦਿੱਤਾ ਗਿਆ ਹੈ, ਜੋ ਸਾਰੇ ਤਰ੍ਹਾਂ ਦੀ ਹਾਈ ਐਂਡ ਗੇਮਸ ਨੂੰ ਪਲੇਅ ਕਰਨ 'ਚ ਮਦਦ ਕਰੇਗਾ। ਇਸ ਨੂੰ ਮਨਾਈਕ੍ਰੋ ਐੱਸ. ਡੀ. ਕਾਰਡ ਰਾਹੀਂ 128 ਐੱਸ. ਐੱਸ. ਡੀ. ਨਾਲ 1 ਟੀ. ਬੀ. ਕ੍ਰੈਡਿਟ ਵਧਾਇਆ ਜਾ ਸਕਦਾ ਹੈ। ਇਸ 'ਚ ਤੁਹਾਨੂੰ ਡਾਟਾ, ਸਾਗੰਸ ਅਤੇ ਮੂਵੀਜ਼ ਨੂੰ ਸਟੋਰ ਕਰਨ 'ਚ ਮਦਦ ਕਰੇਗੀ। ਇਸ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਸ 'ਚ ਰੇਡ ਵੈਕਲਾਈਟ ਨਾਲ ਲੈਸ ਕੀਬੋਰਡ ਲੱਗਾ ਹੈ, ਜੋ ਕਾਫੀ ਆਕਰਸ਼ਿਤ ਕਰਦਾ ਹੈ।
Inspiron 15 7000 ਗੇਮਿੰਗ ਲੈਪਟਾਪ -
ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਡੈਲ ਨੇ ਵੀ ਇਸ ਸਾਲ ਆਪਣੇ Dell Inspiron 15 700 ਨੂੰ ਲਾਂਚ ਕੀਤਾ ਹੈ। ਕੰਪਨੀ ਦੇ ਆਪਣੇ ਨਵੇਂ ਲੈਪਟਾਪ ਦੀ ਸ਼ੁਰੂਆਤੀ ਕੀਮਤ 1,27,390 ਰੁਪਏ ਨਾਲ ਪੇਸ਼ ਕੀਤਾ। ਡੈਲ Inspiron 15 7000 ਲੈਪਟਾਪ 'ਚ 15.6 ਇੰਚ ਦੀ ਡਿਸਪੇਲਅ ਦਿੱਤੀ ਗਈ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਲੈਪਟਾਪ 'ਚ ਇੰਟੇਲ ਕੋਰ i7-7700HQ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ DDR4 2400 MHz 'ਤੇ ਕੰਮ ਕਰਨ ਵਾਲੀ 16 ਜੀ. ਬੀ. ਰੈਮ ਦਿੱਤੀ ਗਈ ਹੈ, ਜਿਸ ਨੂੰ 32 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਗੇਮਿੰਗ ਦੇ ਸ਼ੌਕੀਨਾਂ ਲਈ ਇਸ 'ਚ Nvidia Max-Q Design ਟੈਕਨਾਲੋਜੀ ਨਾਲ ਲੈਸ Nvidia GeForce GTX 1060 ਦਿੱਤਾ ਗਿਆ ਹੈ, ਜੋ 6 ਜੀ. ਬੀ. ਰੈਮ ਨੂੰ ਸਪੋਰਟ ਕਰਦਾ ਹੈ। Dell Inspiron 15 700 ਲੈਪਟਾਪ ਲੇਟੈਸਟ ਵਿੰਡੋ 10 'ਤੇ ਅਧਾਰਿਤ ਹੈ ਅਤੇ ਇਹ ਫਾਸਟ ਚਾਰਜਿੰਗ ਦੀ ਸਹੂਲਤ ਨਾਲ ਆਉਂਦੀ ਹੈ।
Microsoft Surface Book 2 (13.5) ਲੈਪਟਾਪ -
Microsoft Surface ਬੁੱਕ 2 ਨੂੰ ਕੰਪਨੀ ਨੇ ਦੋ ਡਿਸਪੇਲਅ ਸਾਈਜ਼ 'ਚ ਪੇਸ਼ ਕੀਤਾ ਹੈ, ਜਿਸ 'ਚ 13.5 ਇੰਚ ਡਿਸਪਲੇਅ ਵਾਲੇ ਨੋਟਬੁੱਕ ਦੀ ਕੀਮਤ 97,517 ਰੁਪਏ ਹੈ। 15 ਇੰਚ ਡਿਸਪਲੇਅ ਵਾਲੇ ਨੋਟਬੁੱਕ ਦੀ ਕੀਮਤ 1,62,572 ਰੁਪਏ ਹੈ।
ਮਾਈਕ੍ਰੋਸਾਫਟ Surface ਬੁੱਕ 'ਚ 13.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 3000x2000 ਪਿਕਸਲ ਹੈ। ਨੋਟਬੁੱਕ ਇੰਟੇਲ ਅਤੇ i5-7300U ਅਤੇ Core i7-8650U ਪ੍ਰੋਸੈਸਰ ਨਾਲ ਲੈਸ ਹੈ। ਲੈਪਟਾਪ 'ਚ ਫਾਸਟ ਚਾਰਜਿੰਗ ਸਪਰੋਟ ਦੀ ਸਹੂਲਤ ਦਿੱਤੀ ਗਈ ਹੈ। ੰਕਪਨੀ ਦਾ ਦਾਅਵਾ ਹੈ ਕਿ ਇਸ ਲੈਪਟਾਪ ਦੀ ਬੈਟਰੀ 127 ਘੰਟੇ ਦਾ ਬੈਕਅਪ ਦੇਣ 'ਚ ਸਮਰੱਥ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਨੋਟਬੁੱਕ 'ਚ ਯੂ. ਐੱਸ. ਬੀ. ਟਾਈਪ ਸੀ ਪੋਰਟ, ਦੋ ਯੂ. ਐੱਸ. ਬੀ. ਟਾਈਪ ਏ ਪੋਰਟ ਅਤੇ ਐੱਸ. ਡੀ. ਕਾਰਡ ਸਲਾਟ ਦੀ ਸਹੂਲਤ ਦਿੱਤੀ ਗਈ ਹੈ।
ਏਸਰ ਪ੍ਰੀਡੇਟਰ 21 ਐੱਕਸ ਗੇਮਿੰਗ ਲੈਪਟਾਪ -
ਤਾਈਵਾਨ ਦੀ ਨਲਟੀਨੈਸ਼ਨਲ ਕੰਪਨੀ ਏਸਰ ਨੇ ਆਪਣੇ ਪ੍ਰੀਡੇਟਰ 21 ਐੱਕਸ ਲੈਪਟਾਪ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਲੈਪਟਾਪ ਦੀ ਕੀਮਤ 6,99,999 ਰੁਪਏ ਰੱਖੀ ਗਈ ਹੈ। ਜਾਣਕਾਰੀ ਲਈ ਦੱਸ ਦੱਈਏ ਕਿ ਪ੍ਰੀਡੇਟਰ 21 ਐੱਕਸ ਦੁਨੀਆ ਦਾ ਪਹਿਲਾ ਨੋਟਬੁੱਕ ਹੈ, ਜਿਸ 'ਚ ਕਵਡ-ਸਕਰੀਨ ਡਿਜ਼ਾਈਨ ਨਾਲ ਆਈ-ਟ੍ਰੈਨਿੰਗ ਤਕਨੀਕ ਦਿੱਤੀ ਗਈ ਹੈ, ਤਾਂ ਕਿ ਯੂਜ਼ਰਸ ਨੂੰ ਬਿਹਤਰੀਨ ਅਨੁਭਵ ਪ੍ਰਾਪਤ ਹੋਵੇ। ਇਹ ਲੈਪਟਾਪ ਵਿੰਡੋਜ਼ 10 'ਤੇ ਅਧਾਰਿਤ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 21 ਇੰਚ ਦੀ ਡਿਸਪੇਲਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸਨ 2560x1080 ਪਿਕਸਲ ਹੈ। ਇਸ ਲੈਪਟਾਪ 'ਚ ਡਿਊਲ ਐੱਨ. ਵੀਡੀਆ ਜੀਫੋਰਸ ਜੀ. ਟੀ. ਐੱਸ. 100 ਗ੍ਰਾਫਿਕ ਕਾਰਡ ਨਾਲ 7ਵੀਂ ਪੀੜੀ ਦਾ ਇੰਟੇਲ ਦਾ ਕੋਰ i7-7820 ਐੱਚ. ਕੇ ਪ੍ਰੋਸੈਸਰ, 64 ਜੀ. ਬੀ. ਡੀ. ਡੀ. ਆਰ 4- 2400 ਮੈਮਰੀ ਅਤੇ ਚਾਰ 512 ਜੀ. ਬੀ. ਦੇ ਸਾਲਿਡ ਸਟੇਟ ਡ੍ਰਾਈਵਸ ਦਿੱਤੇ ਗਏ ਹਨ।
ਲੇਨੋਵੋ ਥਿੰਕਪੈਡ ਐਨੀਵਰਸਰੀ ਐਡੀਸ਼ਨ 25 ਲੈਪਟਾਪ -
ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲੇਨੋਵੋ ਨੇ ਥਿੰਕਪੈਡ ਸੀਰੀਜ਼ ਦੇ 25 ਸਾਲ ਪੂਰੇ ਹੋਣ ਦੇ ਅਵਸਰ 'ਤੇ ਇਸ ਦਾ ਇਕ ਨਵਾਂ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ, ਜੋ ਕਿ ਥਿੰਕਪੈਡ ਐਨੀਵਰਸਰੀ ਐਡੀਸ਼ਨ 25 ਦੇ ਨਾਂ ਤੋਂ ਹੈ। ਕੰਪਨੀ ਨੇ ਥਿੰਕਪੈਡ ਐਨੀਵਰਸਰੀ ਐਡੀਸ਼ਨ 25 ਦੀ ਕੀਮਤ 1,23,928 ਰੁਪਏ ਰੱਖੀ ਹੈ।
ਲੈਪਟਾਪ 'ਚ 14 ਇੰਚ ਦੀ ਫੁੱਲ ਐੱਚ. ਡੀ. ਟੱਚਸਕਰੀਨ ਡਿਸਪੇਲਅ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲਸ ਹੈ। ਐਡੀਸ਼ਨ 25 'ਚ ਲੇਟੈਸਟ ਇੰਟੇਲ ਕੋਰ i7-7500U ਪ੍ਰੋਸੈਸਰ ਹੈ, ਜਿਸ ਨਾਲ NVIDIA GeForce 940MX ਗ੍ਰਾਫਿਕਸ ਕਾਰਡ ਦਿੱਤਾ ਗਿਆ ਹੈ। ਸਟੋਰੇਜ ਲਈ ਇਸ 'ਚ 16 ਜੀ. ਬੀ. ਰੈਮ ਅਤੇ 512 ਜੀ. ਬੀ. ਦੀ PCIe SSD ਸਟੋਰੇਜ ਸਹੂਲਤ ਹੈ।
ਥਿੰਕਪੈਡ ਐਨੀਵਰਸਰੀ 25 ਲੈਪਟਾਪ 48WHr ਬੈਟਰੀ ਨਾਲ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ 'ਚ 13.9 ਘੰਟੇ ਦੀ ਬੈਟਰੀ ਲਾਈਫ ਹੈ। ਕੈਨਕਟੀਵਿਟੀ ਆਪਸ਼ਨ ਦੀ ਗੱਲ ਕਰੀਏ ਤਾਂ ਇਸ 'ਚ ਵਾਈ-ਫਾਈ, ਬਲੂਟੁੱਥ 4.2, ਇਕ ਥੰਡਰਬੋਲਟ 3 ਪੋਰਟ, 3 USB 3.0 ਪੋਰਟਸ, ਇਕ HDMI ਪੋਰਟ, ਇਕ RJ45 ਪੋਰਟ, ਇਕ 3.5 ਮਿਮੀ ਕੰਬੋ ਆਡਿਓ ਜੈਕ, ਸਟੀਰਿਓ ਸਪੀਕਰਸ, ਡਿਊਲ ਮਾਈਕਸ ਅਤੇ 4-n-1 ਕਾਰਡ ਰੀਡਰ ਹੈ।