ਤੁਹਾਡੇ ਐਂਡਰਾਇਡ ਸਮਾਰਟਫੋਨ ਨੂੰ ਵਾਇਰਸ ਤੋਂ ਬਚਾਉਣ ''ਚ ਮਦਦ ਕਰਨਗੇ ਇਹ ਫ੍ਰੀ AntiVirus Apps
Wednesday, Mar 01, 2017 - 11:46 AM (IST)

ਜਲੰਧਰ- ਘੱਟ ਕੀਮਤ ਅਤੇ ਸ਼ਾਨਦਾਰ ਫੀਚਰਜ਼ ਕਾਰਨ ਅੱਜ-ਕੱਲ ਜ਼ਿਆਦਾਤਰ ਲੋਕ ਐਂਡਰਾਇਡ ਸਮਾਰਟਫੋਨ ਖਰੀਦਣਾ ਪਸੰਦ ਕਰਨ ਲੱਗੇ ਹਨ। ਇਹ ਸਮਾਰਟਫੋਨਜ਼ ਸਸਤੇ ਹੋਣ ਦੇ ਨਾਲ-ਨਾਲ ਇਸਤੇਮਾਲ ਕਰਨ ''ਚ ਵੀ ਆਸਾਨ ਹੁੰਦੇ ਹਨ ਪਰ ਜ਼ਿਆਦਾ ਇਸਤੇਮਾਲ ਕਰਨ ''ਤੇ ਇਸ ਵਿਚ ਵਾਇਰਸ ਆਉਣ ਦਾ ਖਤਰਾ ਵੀ ਵਧ ਜਾਂਦਾ ਹੈ, ਜਿਸ ਨਾਲ ਤੁਹਾਡੇ ਫੋਨ ਦੇ ਡਾਟਾ ਨੂੰ ਨੁਕਸਾਨ ਹੋ ਸਕਦਾ ਹੈ। ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਤੁਹਾਨੂੰ ਕੁਝ ਅਜਿਹੇ ਐਂਟੀਵਾਇਰਸ ਐਪਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਫ੍ਰੀ ''ਚ ਡਾਊਨਲੋਡ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਫ੍ਰੀ ਐਂਟੀਵਾਇਰਸ ਐਪਸ ਬਾਰੇ-
Avast Free Antivirus app
ਇਹ ਸ਼ਾਨਦਾਰ ਐਂਟੀ ਵਾਇਰਸ ਐਪ ਤੁਹਾਡੇ ਐਂਡਰਾਇਡ ਸਮਾਰਟਫੋਨ ਨੂੰ ਰੀਅਲਟਾਈਮ ਪ੍ਰੋਟੈਕਸ਼ਨ ਦਿੰਦਾ ਹੈ। ਇਹ ਐਪ ਤੁਹਾਡੇ ਡਿਵਾਈਸ ਅਤੇ ਡਾਟਾ ਨੂੰ ਬਿਹਤਰ ਸਕਿਓਰਿਟੀ ਪ੍ਰੋਵਾਈਡ ਕਰਾਉਂਦਾ ਹੈ। ਆਪਣੀ ਬਿਹਤਰੀਨ ਪਰਫਾਰਮੈਂਸ ਕਾਰਨ ਇਸ ਨੂੰ ਗੂਗਲ ਪਲੇਅ ਸਟੋਰ ''ਤੇ ਹਾਈ ਰੇਟਿੰਗ ਦਿੱਤੀ ਗਈ ਹੈ।
Comodo Security and Antivirus app
ਕੋਮੋਡੋ ਸਕਿਓਰਿਟੀ ਐਂਡ ਐਂਟੀਵਾਇਰਸ ਐਂਡਰਾਇਡ ਸਮਾਰਟਫੋਨਜ਼ ਲਈ ਸਭ ਤੋਂ ਬਿਹਤਰ ਐਂਟੀਵਾਇਰਸ ਐਪ ਹੈ। ਗੂਗਲ ਪਲੇਅ ਸਟੋਰ ''ਤੇ ਉਪਲੱਬਧ ਇਸ ਐਪ ਨੂੰ ਤੁਸੀਂ ਫ੍ਰੀ ''ਚ ਡਾਊਨਲੋਡ ਕਰ ਸਕਦੇ ਹੋ। ਐਂਟੀਵਾਇਰਸ ਤੋਂ ਇਲਾਵਾ ਇਹ ਐਪ ਲਾਕ, ਐਂਟੀ ਥੈੱਪਟ, ਪ੍ਰਾਈਵੇਟ ਕਾਲ ਅਤੇ ਐੱਸ. ਐੱਮ. ਐੱਸ., ਪ੍ਰਾਈਵੇਟ ਸਪੇਸ ਅਤੇ ਸਿਮ ਚੇਂਜ ਅਲਰਟ ਵਰਗੇ ਵਾਧੂ ਫੀਚਰਜ਼ ਦੇ ਨਾਲ ਆਉਂਦਾ ਹੈ।
Bit Defender Antivirus Free
ਬਿਟਡਿਫੈਂਡਰ ਕੰਪਨੀ ਦਾ ਇਹ ਐਂਟੀਵਾਇਰਸ ਐਪ ਮੋਬਾਇਲ ਫੋਨ ''ਚ 24 ਘੰਟੇ ਵਾਇਰਸ ਲੱਭਦਾ ਰਹਿੰਦਾ ਹੈ ਅਤੇ ਮਿਲਣ ''ਤੇ ਉਸ ਨੂੰ ਨਸ਼ਟ ਕਰ ਦਿੰਦਾ ਹੈ। ਇਸ ਦੇ ਨਾਲ ਹੀ ਇਹ ਐਪ ਐਂਡਰਾਇਡ ਸਮਾਰਟਫੋਨ ''ਚ ਇੰਸਟਾਲ ਹੋਣ ਵਾਲੀ ਐਪਸ ਨੂੰ ਆਟੋਮੈਟੀਕਲੀ ਸਕੈਨ ਕਰਦਾ ਰਹਿੰਦਾ ਹੈ।
Malware Bytes Anti-Malware
ਮਾਲਵੇਅਰ ਬਾਈਟਸ ਕੰਪਨੀ ਦਾ ਇਹ ਵੀ ਇਕ ਸ਼ਾਨਦਾਰ ਐਂਡਰਾਇਡ ਮੋਬਾਇਲ ਫੋਨ ਐਂਟੀਵਾਇਰਸ ਐਪ ਹੈ ਜੋ ਫੋਨ ''ਚ ਮੌਜੂਦ ਡਾਟਾ ਅਤੇ ਐਪਸ ਨੂੰ ਸਕੈਨ ''ਤੇ ਆਉਣ ਵਾਲੇ ਵਾਇਰਸ ਨੂੰ ਲੱਭ ਕੇ ਖਤਮ ਕਰ ਦਿੰਦਾ ਹੈ।
360 Security-Antivirus Boost
360 ਸਕਿਓਰਿਟੀ ਲਿਮਟਿਡ ਫਰਮ ਦੁਆਰਾ ਬਣਾਇਆ ਗਿਆ ਐਪ ਐਂਟੀਵਾਇਰਸ ਤੋਂ ਇਲਾਵਾ ਤੁਹਾਨੂੰ ਐਪਸ ਨੂੰ ਤੁਹਾਡੇ ਫੋਨ ''ਚ ਮੌਜੂਦ ਐੱਸ. ਡੀ. ਕਾਰਡ ''ਚ ਮੂਵ ਕਰਨ ਦੀ ਸੁਵਿਧਾ ਵੀ ਦੇਵੇਗਾ। ਨਾਲ ਹੀ ਇਸ ਐਂਟੀਵਾਇਰਸ ਐਪ ''ਚ ਫਾਈਂਡ ਮਾਈ ਫੋਨ ਦਾ ਆਪਸ਼ਨ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਦੇ ਗੁੰਮ ਹੋ ਜਾਣ ''ਤੇ ਉਸ ਦੀ ਲੋਕੇਸ਼ਨ ਦਾ ਪਤਾ ਲਗਾ ਸਕਦੇ ਹੋ। ਇਸ ਨਾਲ ਤੁਹਾਡਾ ਜ਼ਰੂਰੀ ਡਾਟਾ ਦੁਰਵਰਤੋਂ ਹੋਣ ਤੋਂ ਬਚ ਸਕਦਾ ਹੈ। ਇਸ ਐਂਟੀ ਵਾਇਰਸ ਐਪ ਨੂੰ ਗੂਗਲ ਪਲੇਅ ਸਟੋਰ ''ਤੇ ਸਭ ਤੋਂ ਜ਼ਿਆਦਾ ਹਾਈ ਰੇਟਿੰਗ ਦਿੱਤੀ ਗਈ ਹੈ।
CMS Security Antivirus App Lock
ਇਹ ਬਹੁਤ ਹੀ ਸ਼ਾਨਦਾਰ ਐਂਡਰਾਇਡ ਮੋਬਾਇਲ ਫੋਨ ਐਂਟੀਵਾਇਰਸ ਐਪ ਹੈ। ਇਸ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਫ੍ਰੀ ''ਚ ਡਾਊਨਲੋਡ ਕਰ ਸਕਦੇ ਹੋ। ਇਸ ਵਿਚ ਐਪਸ ਲਈ ਇਨਵਿਜ਼ੀਬਲ ਪੈਟਰਨ ਅਤੇ ਰੈਂਡਮ ਨਿਊਮੈਰਿਕ ਕੀ-ਪੈਡ ਲਾਕ ਆਦਿ ਦਿੱਤੇ ਗਏ ਹਨ।