ਟੈਕਨੋ ਦਾ ਬਜਟ ਸਮਾਰਟਫੋਨ ਭਾਰਤ ’ਚ ਲਾਂਚ, 64GB ਸਟੋਰੇਜ ਨਾਲ ਮਿਲੇਗੀ ਦਮਦਾਰ ਬੈਟਰੀ

Tuesday, Sep 14, 2021 - 11:08 AM (IST)

ਟੈਕਨੋ ਦਾ ਬਜਟ ਸਮਾਰਟਫੋਨ ਭਾਰਤ ’ਚ ਲਾਂਚ, 64GB ਸਟੋਰੇਜ ਨਾਲ ਮਿਲੇਗੀ ਦਮਦਾਰ ਬੈਟਰੀ

ਗੈਜੇਟ ਡੈਸਕ– ਟੈਕਨੋ ਨੇ ਆਪਣੇ ਨਵੇਂ ਅਤੇ ਬਜਟ ਸਮਾਰਟਫੋਨ Tecno Spark 8 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਫੋਨ ਨੂੰ ਭਾਰਤੀ ਬਾਜ਼ਾਰ ’ਚ 16 ਮੈਗਾਪਿਕਸਲ ਦੇ ਰੀਅਰ ਕੈਮਰੇ ਅਤੇ 64 ਜੀ.ਬੀ. ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ। Tecno Spark 8 ’ਚ 5000mAh ਦੀ ਦਮਦਾਰ ਬੈਟਰੀ ਵੀ ਦਿੱਤੀ ਗਈ ਹੈ। ਟੈਕਨੋ ਦੇ ਇਸ ਫੋਨ ਦਾ ਮੁਕਾਬਲਾ ਰੀਅਲਮੀ ਸੀ ਸੀਰੀਜ਼ ਦੇ ਸਮਾਰਟਫੋਨ ਅਤੇ ਰੈੱਡਮੀ 9ਏ ਵਰਗੇ ਸਮਾਰਟਫੋਨਾਂ ਨਾਲ ਹੋਵੇਗਾ। 

Tecno Spark 8 ਦੀ ਕੀਮਤ
ਫੋਨ ਦੀ ਕੀਮਤ 7,999 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ 15 ਸਤੰਬਰ ਤੋਂ ਰਿਟੇਲ ਸਟੋਰ ’ਤੇ ਹੋਵੇਗੀ। Tecno Spark 8 ਨੂੰ ਅਟਲਾਂਟਿਕ ਬਲਿਊ, ਫਿਰੋਜਾ ਕਲੈਨ ਅਤੇ ਆਈਰਿਸ ਪਰਪਲ ਰੰਗ ’ਚ ਖਰੀਦਿਆ ਜਾ ਸਕੇਗਾ। 

Tecno Spark 8 ਦੇ ਫੀਚਰਜ਼
ਫੋਨ ’ਚ 6.52 ਇੰਚ ਦੀ ਐੱਚ.ਡੀ. ਪਲੱਸ ਡਾਟ ਨੌਚ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੈ ਅਤੇ ਬ੍ਰਾਈਟਨੈੱਸ 480 ਨਿਟਸ ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਏ25 ਪ੍ਰੋਸੈਸਰ ਹੈ ਜਿਸ ਦਾ ਕਲਾਕ ਸਪੀਡ 1.8GHz ਹੈ। ਫੋਨ ’ਚ ਐਂਡਰਾਇਡ 11 (ਗੋ) ਆਧਾਰਿਤ HiOS v7.6 ਹੈ। ਇਸ ਵਿਚ 2 ਜੀ.ਬੀ. LPDDR4x ਰੈਮ ਨਾਲ 64 ਜੀ.ਬੀ. ਦੀ eMMC5.1 ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 256 ਜੀ.ਬੀ. ਤਕ ਵਧਾਇਆ ਜਾ ਸਕੇਗਾ। 

Tecno Spark 8 ਦਾ ਕੈਮਰਾ
ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 16 ਮੈਗਾਪਿਕਸਲ ਦਾ ਹੈ ਅਤੇ ਦੂਜਾ ਲੈੱਨਜ਼ ਏ.ਆਈ. ਹੈ। ਸੈਲਫੀ ਲਈ ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ਨਾਲ ਪੋਟਰੇਟ, ਐੱਚ.ਡੀ.ਆਰ., ਏ.ਆਰ. ਸਟਿਕਰ ਸਮੇਤ ਕਈ ਫੀਚਰਜ਼ ਮਿਲਣਗੇ। 

ਫੋਨ ’ਚ 5000mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ 47 ਘੰਟਿਆਂ ਦੇ ਸਟੈਂਡਬਾਈ ਦਾ ਦਾਅਵਾ ਕੀਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ ’ਚ ਡਿਊਲ 4ਜੀ VoLTE, ਡਿਊਲ ਬੈਂਡ ਵਾਈ-ਫਾਈ, ਜੀ.ਪੀ.ਐੱਸ., ਬਲੂਟੁੱਥ ਅਤੇ 3.5mm ਦੇ ਹੈੱਡਫੋਨ ਜੈੱਕ ਦਾ ਸਪੋਰਟ ਹੈ। 


author

Rakesh

Content Editor

Related News