Tecno ਨੇ ਭਾਰਤ ’ਚ ਲਾਂਚ ਕੀਤਾ ਨਵਾਂ ਫੋਨ, ਮਿਲੇਗੀ 6000mAh ਦੀ ਬੈਟਰੀ

12/04/2020 4:13:48 PM

ਗੈਜੇਟ ਡੈਸਕ– ਟੈਕਨੋ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Tecno Pova ਲਾਂਚ ਕਰ ਦਿੱਤਾ ਹੈ। ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਹੈ। ਫੋਨ ਦੀ ਸੇਲ 11 ਦਸੰਬਰ ਦੁਪਹਿਰ 12 ਵਜੇ ਤੋਂ ਫਲਿਪਕਾਰਟ ਤੇ ਸ਼ੁਰੂ ਹੋਵੇਗੀ। ਬਜਟ ਸੈਗਮੈਂਟ ਦਾ ਸਮਾਰਟਫੋਨ ਹੋਣ ਦੇ ਬਾਵਜੂਦ ਕੰਪਨੀ ਨੇ ਇਸ ਵਿਚ ਕਈ ਸ਼ਾਨਦਾਰ ਫੀਚਰ ਦਿੱਤੇ ਗਏ ਹਨ। 

Tecno Pova ਦੇ ਫੀਚਰਜ਼
ਫੋਨ ’ਚ 720x1640 ਪਿਕਸਲ ਰੈਜ਼ੋਲਿਊਸ਼ਨ ਨਾਲ 6.8 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਡਿਊਲ ਨੈਨੋ ਸਿਮ ਅਤੇ 90.4 ਫੀਸਦੀ ਦੇ ਆਸਪੈਕਟ ਰੇਸ਼ੀਓ ਨਾਲ ਆਉਣ ਵਾਲੇ ਇਸ ਫੋਨ ’ਚ ਐਂਡਰਾਇਡ 10 ’ਤੇ ਬੇਸਡ HiOS 7.0 ਦਿੱਤਾ ਗਿਆ ਹੈ। 

ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਫੋਨ ’ਚ ਤੁਹਾਨੂੰ ਆਕਟਾ-ਕੋਰ ਮੀਡੀਆਟੈੱਕ ਹੇਲੀਓ G80 SoC ਪ੍ਰੋਸੈਸਰ ਮਿਲੇਗਾ। ਫੋਟੋਗ੍ਰਾਫੀ ਲਈ ਫੋਨ ’ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਵਿਚ 16 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ ਇਕ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਇਕ ਦੋ ਮੈਗਾਪਿਕਸਲ ਦਾ ਪੋਟਰੇਟ ਲੈੱਨਜ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਥੇ ਇਕ ਏ.ਆਈ. ਲੈੱਨਜ਼ ਵੀ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ। ਇਹ ਕੈਮਰਾ ਏ.ਆਈ ਸੈਲਫੀ ਕੈਮਰਾ, ਏ.ਆਈ. ਬਿਊਟੀ, ਨਾਈਟ ਪੋਟਰੇਟ, ਏ.ਆਈ. ਐੱਚ.ਡੀ.ਆਰ., ਵਾਈਡ ਸੈਲਫੀ ਵਰਗੇ ਕਈ ਹੋਰ ਸ਼ਾਨਦਾਰ ਫੀਚਰਜ਼ ਨਾਲ ਆਉਂਦਾ ਹੈ। 

PunjabKesari

128 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਵਾਲੇ ਇਸ ਫੋਨ ’ਚ ਤੁਹਾਨੂੰ ਮੈਮਰੀ ਕਾਰਡ ਸੁਪੋਰਟ ਵੀ ਮਿਲੇਗੀ। ਇਸ ਵਿਚ 256 ਜੀ.ਬੀ. ਤਕ ਦਾ ਕਾਰਡ ਲਗਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 6000mAh ਦੀ ਬੈਟਰੀ ਲੱਗੀ ਹੈ ਜੋ 18 ਵਾਟ ਦੇ ਡਿਊਲ ਆਈ.ਸੀ. ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G VoLTE, ਵਾਈ-ਫਾਈ 802.11 ਏਸੀ, ਬਲੂਟੂਥ ਵਰਜ਼ਨ 5.0, ਜੀ.ਪੀ.ਐੱਸ./ਏ.ਜੀ.ਪੀ.ਐੱਸ. ਅਤੇ 3.5mm ਹੈੱਡਫੋਨ ਜੈੱਕ ਵਰਗੇ ਫੀਚਰਜ਼ ਦਿੱਤੇ ਗਏ ਹਨ। 


Rakesh

Content Editor

Related News