MWC 2023: ਟੈਕਨੋ ਦਾ ਪਹਿਲਾ ਫੋਲਡੇਬਲ ਸਮਾਰਟਫੋਨ Phantom V Fold ਹੋਇਆ ਲਾਂਚ
Wednesday, Mar 01, 2023 - 06:30 PM (IST)
ਗੈਜੇਟ ਡੈਸਕ- ਬਾਰਸੀਲੋਨਾ 'ਚ ਚੱਲ ਰਹੇ ਮੋਬਾਇਲ ਵਰਲਡ ਕਾਂਗਰਸ 2023 'ਚ ਟੈਕਨੋ ਨੇ ਨਵੇਂ ਫੋਨ Phantom V Fold ਨੂੰ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ ਪਹਿਲਾ ਫੋਲਡੇਬਲ ਫੋਨ ਹੈ। Tecno Phantom V Fold ਨੂੰ ਲੈ ਕੇ ਦਾਅਵਾ ਹੈ ਕਿ ਇਹ ਖੱਬੇ ਤੋਂ ਸੱਜੇ ਪਾਸੇ ਫੋਲਡ ਹੋਣ ਵਾਲਾ ਦੁਨੀਆ ਦਾ ਪਹਿਲਾ ਫੋਲਡੇਬਲ ਸਮਾਰਟਫੋਨ ਹੈ।
Tecno Phantom V Fold 'ਚ ਮੀਡੀਆਟੈੱਕ ਡਾਈਮੈਂਸਿਟੀ 9000+ ਪ੍ਰੋਸੈਸਰ ਦਿੱਤਾ ਗਿਆ ਹੈ ਜਿਸਦਾ AnTuTu ਸਕੋਰ 1.08 ਮਿਲੀਅਨ ਹੈ। ਫੋਨ 'ਚ ਡਿਊਲ ਸਿਮ ਸਪੋਰਟ ਹੈ ਅਤੇ ਇਸ ਵਿਚ ਡਿਊਲ 5ਜੀ ਪ੍ਰੋਸੈਸਰ ਵੀ ਹੈ। ਫੋਨ ਦੇ ਨਾਲ ਅਲਟਰਾ ਕਲੀਨ 5 ਲੈੱਨਜ਼ ਕੈਮਰਾ ਸਿਸਟਮ ਵੀ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ।
Tecno Phantom V Fold 'ਚ ਦੋ ਫਰੰਟ ਕੈਮਰੇ ਹਨ। ਫਿਲਹਾਲ ਕੰਪਨੀ ਵੱਲੋਂ ਫੋਨ ਦੇ ਸਾਰੇ ਫੀਚਰਜ਼ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਕੰਪਨੀ ਨੇ Phantom V Fold ਤੋਂ ਇਲਾਵਾ MWC 2023 'ਚ Tecno Spark 10 Pro ਨੂੰ ਵੀ ਪੇਸ਼ ਕੀਤਾ ਹੈ ਅਤੇ MegaBook S1 ਲੈਪਟਾਪ ਨੂੰ ਵੀ ਲਾਂਚ ਕੀਤਾ ਗਿਆ ਹੈ।
Tecno Spark 10 Pro ਇਕ ਸੈਲਫੀ ਫੋਕਸ ਫੋਨ ਹੈ ਜਿਸ ਵਿਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਆ ਹੈ। ਫੋਨ 'ਚ ਮੀਡੀਆਟੈੱਕ Helio G88 ਪ੍ਰੋਸੈਸਰ ਹੈ। ਫੋਨ 'ਚ ਡਿਊਲ ਫਲੈਸ਼ ਲਾਈਟ ਵੀ ਦਿੱਤੀ ਗਈ ਹੈ। ਫੋਨ ਦੇ ਬੈਕ ਪੈਨਲ 'ਤੇ ਸਟੇਰੀ ਗਲਾਸ ਅਤੇ ਗਲਾਸੀ ਫਿਨੀਸ਼ ਹੈ।