Tecno ਮੋਬਾਇਲ ਨੇ ਭਾਰਤ ''ਚ ਲਾਂਚ ਕੀਤੇ 5 ਨਵੇਂ ਸਮਰਾਟਫੋਨਜ਼

Tuesday, Apr 18, 2017 - 05:04 PM (IST)

Tecno ਮੋਬਾਇਲ ਨੇ ਭਾਰਤ ''ਚ ਲਾਂਚ ਕੀਤੇ 5 ਨਵੇਂ ਸਮਰਾਟਫੋਨਜ਼
ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ Tecno ਮੋਬਾਇਲ ਨੇ 5 ਨਵਾਂ ਹੈਂਡਸੈੱਟ ਭਾਰਤ ''ਚ ਪੇਸ਼ ਕੀਤੇ ਹਨ। Tecno i3 ਦੀ ਕੀਮਤ 7,990 ਰੁਪਏ, i3 Pro ਦੀ ਕੀਮਤ 9,990 ਰੁਪਏ, i5 ਦੀ ਕੀਮਤ 11,490 ਰੁਪਏ, i5 Pro ਦੀ ਕੀਮਤ 12,990 ਰੁਪਏ ਅਤੇ i7 ਦੀ ਕੀਮਤ 14,990 ਰੁਪਏ ਹੈ। Tecno i7 ਭਾਰਤ ''ਚ ਮਈ ਤੋਂ ਉਪਲੱਬਧ ਕਰਾਇਆ ਜਾਵੇਗਾ। ਉਥੇ ਹੀ ਬਾਕੀ ਚਾਰੋ ਫੋਨਜ਼ ਬੁੱਧਵਾਰ ਤੋਂ ਪੰਜਾਬ, ਸ਼ੁੱਕਰਵਾਰ ਤੋਂ ਰਾਜਸਥਾਨ ਅਤੇ ਸ਼ਨੀਵਾਰ ਤੋਂ ਗੁਜਰਾਤ ''ਚ ਉਪਲੱਬਧ ਕਰਾਏ ਜਾਣਗੇ। ਇਹ ਸਾਰੇ ਫੋਨਜ਼ ਸ਼ੈਂਪੇਨ ਗੋਲਡ, ਸਕਾਈ ਬਲੈਕ ਅਤੇ ਸਪੇਸ ਗ੍ਰੇ ਕਲਰ ਵੇਰੀਅੰਟ ''ਚ ਆਫਲਾਈਨ ਸਟੋਰਜ਼ ''ਤੇ ਉਪਲੱਬਧ ਹੋਣਗੇ। 
 
ਸਮਾਰਟਫੋਨਜ਼ ਦੀ ਖਾਸੀਅਤ-
ਕੰਪਨੀ ਨੇ PIXELEX ਇੰਜਨ ਤਕਨੀਕ ਬਾਰੇ ਵੀ ਦੱਸਿਆ ਹੈ ਜੋ ਰਾਤ ਦੇ ਸਮੇਂ ਲਈਆਂ ਗਈਆਂ ਤਸਵੀਰਾਂ ਅਤੇ ਵੀਡੀਓ ਦੀ ਕੁਆਲਿਟੀ ਨੂੰ ਬਿਹਤਰ ਬਣਾਏਗੀ। Tecno i7 ''ਚ ਕਵਾਡ-ਐੱਲ.ਈ.ਡੀ. ਫਲੈਸ਼ ਦੇ ਨਾਲ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਫਰੰਟ ਕੈਮਰੇ ''ਚ ਸਕਰੀਨ ਮਡਿਊਲਰ ਦੇ ਨਾਲ ਐੱਲ.ਈ.ਡੀ. ਮਡਿਊਲਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਨੂੰ ਅਨਲਾਕ ਕਰਨ ਲਈ ਐਂਟੀ-ਆਇਲ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਕੰਪਨੀ ਨੇ ਇਨ੍ਹਾਂ ਫੋਨਜ਼ ਦੇ ਨਾਲ ਲਿਮਟਿਡ ਸਮੇਂ ਲਈ 100 ਦਿਨਾਂ ''ਚ ਰਿਪਲੇਸਮੈਂਟ ਗਰੰਟੀ, 50 ਫੀਸਦੀ ਬਾਇਬੈਕ ਅਤੇ 1 ਸਾਲ ''ਚ 1 ਵਾਰ ਸਕਰੀਨ ਰਿਪਲੇਸਮੈਂਟ ਦਿੱਤੀ ਜਾਵੇਗੀ।
 
Tecno i7 ਦੇ ਫੀਚਰਜ਼-
ਇਸ ਫੋਨ ''ਚ 16 ਮੈਗਾਪਿਕਸਲ ਦਾ ਨਾਈਟ ਸੈਲਪੀ ਫਰੰਟ ਕੈਮਰਾ ਦਿੱਤਾ ਗਿਆ ਹੈ। ਨਾਲ ਹੀ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਵਿਚ 5.5-ਇੰਚ ਦੀ ਫੁੱਲ-ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ 7.0 ਨੂਗਾ ''ਤੇ ਕੰਮ ਕਰਦੀ ਹੈ, ਜਿਸ ''ਤੇ HiOS ਦੀ ਸਕਿਨ ਦਿੱਤੀ ਗਈ ਹੈ। ਇਹ ਫੋਨ 1.5 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਅਤੇ 4ਜੀ.ਬੀ. ਰੈਮ ਨਾਲ ਲੈਸ ਹੈ। ਇਸ ਵਿਚ 32ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਪੋਨ ਨੂੰ ਪਾਵਰ ਦੇਣ ਲਈ ਇਸ ਵਿਚ ਰਾਕੇਟ ਚਾਰਜਿੰਗ ਦੇ ਨਾਲ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ 4ਜੀ VoLTE ਨੂੰ ਸਪੋਰਟ ਕਰਦਾ ਹੈ। 
 
Tecno i3 ਫੀਚਰਜ਼-
ਇਸ ਵਿਚ 5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ। ਇਸ ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਇੰਟਰਨਲ ਮੈਮਰੀ, 4ਜੀ VoLTE ਅਤੇ ViLTE ਸਪੋਰਟ ਦੇ ਨਾਲ 3050 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

 


Related News