TCL ਨੇ ਭਾਰਤ ’ਚ ਲਾਂਚ ਕੀਤੇ 2 ਸਮਾਰਟ ਟੀਵੀ, ਜਾਣੋ ਕੀਮਤ ਤੇ ਫੀਚਰਜ਼

01/11/2020 11:26:36 AM

ਗੈਜੇਟ ਡੈਸਕ– ਟੀ.ਸੀ.ਐੱਲ. ਨੇ ਭਾਰਤੀ ਬਾਜ਼ਾਰ ’ਚ ਆਪਣੇ ਦੋ ਨਵੇਂ ਟੀਵੀ ਲਾਂਚ ਕਰ ਦਿੱਤੇ ਹਨ। ਇਹ ਟੀਵੀ ਕਈ ਖਾਸ ਫੀਚਰਜ਼ ਨਾਲ ਲੈਸ ਹਨ ਅਤੇ ਯੂਜ਼ਰਜ਼ ਨੂੰ ਸ਼ਾਨਦਾਰ ਵਿਊਇੰਗ ਅਨੁਭਵ ਪ੍ਰਦਾਨ ਕਰਨਗੇ। ਇਨ੍ਹਾਂ ਟੀ.ਵੀਜ਼ ’ਚ ਹੈਂਡਸ ਫ੍ਰੀ ਵਾਇਸ ਕੰਟਰੋਲ ਫੀਚਰ ਦਿੱਤਾ ਗਿਆ ਹੈ, ਇਸ ਦੀ ਮਦਦ ਨਾਲ ਤੁਸੀਂ ਟੀਵੀ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦੇ ਹੋ। ਇਸ ਦੀ ਕੀਮਤ ’ਤੇ ਨਜ਼ਰ ਮਾਰੀਏ ਤਾਂ TCL C8 smart TV ਦੇ 55 ਇੰਚ ਮਾਡਲ ਦੀ ਕੀਮਤ 49,990 ਰੁਪਏ ਹੈ। ਜਦਕਿ 65 ਇੰਚ ਵਾਲੇ ਮਾਡਲ ਨੂੰ ਭਾਰਤ ’ਚ 69,990 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ। ਹਾਲਾਂਕਿ, ਕੰਪਨੀ ਨੇ ਇਸ ਟੀਵੀ ਸੀਰੀਜ਼ ਦੀ ਉਪਲੱਬਧਤਾ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ। 

TCL C8 smart TVs ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਦੋਵੇਂ ਟੀਵੀ ਵਾਇਸ ਰਿਕੋਗਨੀਸ਼ਨ ਫੀਚਰ ਦੇ ਨਾਲ ਆਉਂਦੇ ਹਨ ਅਤੇ ਯੂਜ਼ਰਜ਼ ਆਪਣੀ ਵਾਇਸ ਰਾਹੀਂ ਟੀਵੀ ਨੂੰ ਆਸਾਨ ਨਾਲ ਕੰਟਰੋਲ ਕਰ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਯੂਜ਼ਰਜ਼ ਆਪਣੀ ਵਾਇਸ ਨਾਲ ਟੀਵੀ ਦੇ ਚੈਨਲ ਨੂੰ ਬਦਲਣ ਦੇ ਨਾਲ ਹੀ ਉਸ ਨੂੰ ਆਫ ਜਾਂ ਆਨ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਸਮਾਰਟ ਹੋਮ ਡਿਵਾਈਸ ਜਿਵੇਂ ਕਿ ਸਵੀਪਿੰਗ ਰੋਬੋਟ ਅਤੇ ਲਾਈਟਸ ਆਦਿ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। 

TCL C8 smart TV ਸੀਰੀਜ਼ ਐਂਡਰਾਇਡ 9 ਪਾਈ ਓ.ਐੱਸ. ’ਤੇ ਆਧਾਰਿਤ ਹੈ ਅਤੇ ਇਸ ਨੂੰ ਐਂਡਰਾਇਡ ਟੀਵੀ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿਚ ਤੁਹਾਨੂੰ ਗੂਗਲ ਪਲੇਅ, ਯੂਟਿਊਬ ਅਤੇ ਕਈ ਹੋ ਐਪਸ ਪ੍ਰੀਲੋਡਿਡ ਮਿਲਣਗੇ। ਇਸ ਵਿਚ ਡਾਲਬੀ ਐੱਚ.ਡੀ.ਆਰ. ਵਿਜ਼ਨ ਦਿੱਤਾ ਗਿਆ ਹੈ ਜੋ ਕਿ ਯੂਜ਼ਰਜ਼ ਨੂੰ ਸ਼ਾਨਦਾਰ ਕਲਰ ਕੁਆਲਿਟੀ ਦੇ ਨਾਲ ਵਿਊਇੰਗ ਅਨੁਭਵ ਪ੍ਰਦਾਨ ਕਰਦਾ ਹੈ। 

ਕੰਪਨੀ ਦਾ ਦਾਅਵਾ ਹੈ ਕਿ TCL C8 smart TV ਸੀਰੀਜ਼ HDR10 ਸੁਪੋਰਟ ਨਾਲ ਆਉਂਦਾ ਹੈ ਅਤੇ ਇਸ ਵਿਚ ਡਿਊਲ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ 3.5mm ਹੈੱਡਫੋਨ ਜੈੱਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਫੀਚਰਜ਼ ਦੇ ਤੌਰ ’ਤੇ ਤੁਹਾਨੂੰ ਕੁਨੈਕਟੀਵਿਟੀ ਲਈ ਵਾਈ-ਫਾਈ ਸੁਪੋਰਟ, ਐੱਚ.ਡੀ.ਐੱਮ.ਆਈ. ਅਤੇ ਯੂ.ਐੱਸ.ਬੀ. ਪੋਰਟ ਦੀ ਸੁਵਿਧਾ ਮਿਲੇਗੀ। ਨਾਲ ਹੀ ਇਹ ਦੋਵੇਂ ਟੀਵੀ 4K UHD ਰੈਜ਼ੋਲਿਊਸ਼ਨ ਦੇ ਨਾਲ ਆਉਂਦੇ ਹਨ। 


Related News