Tata Sky ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਅੱਧੀ ਹੋਈ ਇਨ੍ਹਾਂ 6 ਸੇਵਾਵਾਂ ਦੀ ਕੀਮਤ

Wednesday, Jul 29, 2020 - 12:09 PM (IST)

Tata Sky ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਅੱਧੀ ਹੋਈ ਇਨ੍ਹਾਂ 6 ਸੇਵਾਵਾਂ ਦੀ ਕੀਮਤ

ਗੈਜੇਟ ਡੈਸਕ– ਟਾਟਾ ਸਕਾਈ ਦੇ ਗਾਹਕਾਂ ਲਈ ਖ਼ੁਸ਼ਖ਼ਬਰੀ ਹੈ। ਕੰਪਨੀ ਨੇ ਆਪਣੇ ਗਾਹਕਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਆਪਣੀਆਂ 6 ਸੇਵਾਵਾਂ ਦੀ ਕੀਮਤ ’ਚ 50 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਡਬਲ ਧਮਾਕਾ ਆਫਰ ਤਹਿਤ ਟਾਟਾ ਸਕਾਈ ਸਮਾਰਟ ਗੇਮ ਅਤੇ ਡਾਂਸ ਸਟੂਡੀਓ ਦੀਆਂ ਕੀਮਤਾਂ 50 ਫੀਸਦੀ ਘੱਟ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਆਫਰ ’ਚ ਗਾਹਕਾਂ ਨੂੰ ਡਬਲ ਜੀਤੋਸ (Zeetos) ਕਮਾਉਣ ਦਾ ਮੌਕੀ ਵੀ ਮਿਲੇਗਾ। ਦੱਸ ਦੇਈਏ ਕਿ Tata Sky Zeetos ਇਕ ਲੋਇਲਟੀ ਪ੍ਰੋਗਰਾਮ ਹੈ। 

 

ਟਾਟਾ ਸਕਾਈ ਦਾ ਇਹ ਨਵਾਂ ਆਫਰ Tata Sky Smart Games, Fun Learn, Dance Studio, English, Vedic Maths ਅਤੇ Fitness ’ਤੇ ਲਾਗੂ ਹੋਵੇਗਾ। ਇਹ 6 ਸੇਵਾਵਾਂ 6 ਅਗਸਤ ਤਕ 30 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਉਪਲੱਬਧ ਕੀਤੀਆਂ ਗਈਆਂ ਹਨ। ਪਹਿਲਾਂ ਇਨ੍ਹਾਂ ਲਈ ਕੰਪਨੀ 60 ਰੁਪਏ ਪ੍ਰਤੀ ਮਹੀਨਾ ਲੈ ਰਹੀ ਸੀ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਾਟਾ ਸਕਾਈ ਨੇ ਆਪਣੇ ਬ੍ਰਾਡਬੈਂਡ ਗਾਹਕਾਂ ਨੂੰ ਫੇਅਰ ਯੂਸੇਜ਼ ਪਾਲਿਸੀ (FUP) ਖ਼ਤਮ ਹੋਣ ਤੋਂ ਬਾਅਦ ਵੀ 3 Mbps ਦੀ ਸਪੀਡ ਨਾਲ ਇੰਟਰਨੈੱਟ ਇਸਤੇਮਾਲ ਕਰਨ ਦੀ ਸੁਵਿਧਾ ਦਿੱਤੀ ਹੈ। 


author

Rakesh

Content Editor

Related News