ਟਾਟਾ ਦੀ ਇਸ ਕਾਰ ਨੇ ਮਚਾਈ ਧੁੰਮ, ਸਭ ਨੂੰ ਪਿੱਛੇ ਛੱਡ ਬਣੀ ਭਾਰਤ ਦੀ ਨੰਬਰ 1

Sunday, May 23, 2021 - 01:43 PM (IST)

ਟਾਟਾ ਦੀ ਇਸ ਕਾਰ ਨੇ ਮਚਾਈ ਧੁੰਮ, ਸਭ ਨੂੰ ਪਿੱਛੇ ਛੱਡ ਬਣੀ ਭਾਰਤ ਦੀ ਨੰਬਰ 1

ਨਵੀਂ ਦਿੱਲੀ- ਟਾਟਾ ਮੋਟਰਜ਼ ਨੇ ਪਿਛਲੇ ਸਾਲ ਟਾਟਾ ਨੈਕਸਨ ਈ. ਵੀ. ਲਾਂਚ ਕੀਤੀ ਸੀ। ਸ਼ੁਰੂ ਵਿਚ ਇਸ ਇਲੈਕਟ੍ਰਿਕ ਕਾਰ ਨੂੰ ਕੁਝ ਖ਼ਾਸ ਰਿਸਪਾਂਸ ਨਹੀਂ ਮਿਲਆ ਪਰ ਕੁਝ ਸਮੇਂ ਪਿੱਛੋਂ ਇਸ ਕਾਰ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਣ ਲੱਗਾ ਹੈ, ਜਿਸ ਨਾਲ ਇਸ ਦੀ ਵਿਕਰੀ ਵਿਚ ਵਾਧਾ ਦੇਖਿਆ ਗਿਆ।

ਹੁਣ ਇਸ ਕਾਰ ਦੀ ਵਿਕਰੀ ਨੂੰ ਲੈ ਕੇ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਵਿਚ ਇਹ ਸਭ ਤੋਂ ਮੋਹਰੇ ਨਿਕਲ ਗਈ ਹੈ। ਰਿਪੋਰਟ ਮੁਤਾਬਕ, ਨੈਕਸਨ ਈ. ਵੀ. ਕਾਰਾਂ ਦੀ ਵਿਕਰੀ ਅਪ੍ਰੈਲ ਵਿਚ 525 ਰਹੀ। ਉੱਥੇ ਹੀ, ਦੂਜੇ ਨੰਬਰ 'ਤੇ ਐੱਮ. ਜੀ. ਜੈੱਡ ਐੱਸ ਈ. ਵੀ. ਰਹੀ, ਜਿਸ ਦੇ ਸਿਰਫ 156 ਯੂਨਿਟ ਵਿਕੇ। ਤੀਜੇ ਨੰਬਰ 'ਤੇ 56 ਯੂਨਿਟਸ ਨਾਲ ਟਾਟਾ ਟਿਗੋਰ ਈ. ਵੀ. ਰਹੀ। 

ਇਸ ਇਲੈਕਟ੍ਰਿਕ ਕਾਰ ਦੀ ਲੋਕਪ੍ਰਿਯਤਾ ਦਾ ਇਕ ਵੱਡਾ ਕਾਰਨ ਇਸ ਦੀ ਕੀਮਤ ਹੈ। ਨੈਕਸਨ ਈ. ਵੀ. ਦੇਸ਼ ਦੀ ਹੁਣ ਤੱਕ ਸਭ ਤੋਂ ਸਸਤੀ ਇਲੈਕਟ੍ਰਿਕ ਐੱਸ. ਯੂ. ਵੀ. ਹੈ। ਭਾਰਤੀ ਬਾਜ਼ਾਰ ਵਿਚ ਇਸ ਦੀ ਸ਼ੁਰੂਆਤੀ ਕੀਮਤ 13.99 ਲੱਖ ਰੁਪਏ ਹੈ, ਜੋ 15.99 ਲੱਖ ਰੁਪਏ ਤੱਕ ਜਾਂਦੀ ਹੈ। ਇਸ ਰੇਂਜ ਵਿਚ ਕਿਸੇ ਦੂਜੀ ਇਲੈਕਟ੍ਰਿਕ ਕਾਰ ਦਾ ਨਾ ਹੋਣਾ ਕੰਪਨੀ ਲਈ ਵੱਡਾ ਫਾਇਦਾ ਹੈ, ਜਿਸ ਕਾਰਨ ਇਸ ਦੀ ਵਿਕਰੀ ਦਮਦਾਰ ਦਿਖਾਈ ਦੇ ਰਹੀ ਹੈ। Tata Nexon EV ਵਿਚ ਪਾਵਰ ਲਿਥੀਅਮ ਬੈਟਰੀ ਦਿੱਤੀ ਗਈ ਹੈ, ਜੋ ਲਿਕੁਇਡ ਕੂਲਡ ਤੇ IP67 ਸਰਟੀਫਾਈਡ ਹੈ, ਯਾਨੀ ਇਸ ਦੀ ਬੈਟਰੀ 'ਤੇ ਪਾਣੀ ਤੇ ਧੂੜ ਦੋਹਾਂ ਦਾ ਅਸਰ ਨਹੀਂ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਇਲੈਕਟ੍ਰਿਕ ਕਾਰਨ ਸਿੰਗਲ ਚਾਰਜ 'ਤੇ 312 ਕਿਲੋਮੀਟਰ ਦੀ ਰੇਂਜ ਦਿੰਦੀ ਹੈ, ਯਾਨੀ ਇਕ ਵਾਰ ਫੁਲ ਚਾਰਜ ਕਰਨ 'ਤੇ ਇਹ ਬਿਨਾਂ ਰੁਕੇ 312 ਕਿਲੋਮੀਟਰ ਤੱਕ ਦਾ ਸਫਰ ਕਰ ਸਕਦੀ ਹੈ।


author

Sanjeev

Content Editor

Related News