Tata Motors ਜਲਦ ਲਾਂਚ ਕਰੇਗੀ ਸਭ ਤੋਂ ਸਸਤੀ EV ਟਾਟਾ ਟਿਗੋਰ
Wednesday, Mar 30, 2022 - 11:54 AM (IST)
ਆਟੋ ਡੈਸਕ– ਟਾਟਾ ਮੋਟਰਸ ਦੀ ਬਾਜ਼ਾਰ ’ਚ ਮੰਗ ਕਾਫੀ ਵੱਧ ਗਈ ਹੈ। ਕੰਪਨੀ ਲਗਾਤਾਰ ਬਾਜ਼ਾਰ ’ਚ ਆਪਣੇ ਨਵੇਂ ਮਾਡਲ ਉਤਾਰ ਰਹੀ ਹੈ। ਹੁਣ ਟਾਟਾ ਮੋਟਰਸ ਆਪਣੀ ਈ.ਵੀ. ਟਾਟਾ ਟਿਗੋਰ ਦਾ ਨਵਾਂ ਮਾਡਲ ਭਾਰਤ ’ਚ ਲਾਂਚ ਕਰਨ ਜਾ ਰਹੀ ਹੈ। ਹਾਲ ਹੀ ’ਚ ਟਾਟਾ ਟਿਗੋਰ ਈ.ਵੀ. ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ।
ਟਾਟਾ ਮੋਟਰਸ, ਟਾਟਾ ਟਿਗੋਰ ਈ.ਵੀ. ਨੂੰ ਜ਼ਿਆਦਾ ਰੇਂਜ ਦੇ ਨਾਲ ਲਾਂਚ ਕਰੇਗੀ। ਮੌਜੂਦਾ ਸਮੇਂ ’ਚ ਟਿਗੋਰ ਈ.ਵੀ. ਦੀ ਰੇਂਜ 306 ਕਿਲੋਮੀਟਰ ਦੀ ਹੈ ਜਿਸਨੂੰ ਕੰਪਨੀ ਵਧਾ ਕੇ 375-400 ਕਿਲੋਮੀਟਰ ਤਕ ਲੈ ਜਾਵੇਗੀ। ਲੰਬੀ ਰੇਂਜ ਦੇ ਨਾਲ ਇਹ ਕਾਰ ਇਸ ਸੈਗਮੈਂਟ ’ਚ ਕਾਫੀ ਕੰਪੀਟੀਸ਼ਨ ਕ੍ਰਿਏਟ ਕਰਨ ਵਾਲੀ ਹੈ।
ਭਾਰਤ ਦੀ ਸਭ ਤੋਂ ਸਸਤੀ ਈ.ਵੀ.
ਟਾਟਾ ਟਿਗੋਰ ਇਲੈਕਟ੍ਰਿਕ ਕਾਰ ਦੀ ਕੀਮਤ 12.24 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਟਾਪ ਮਾਡਲ ਦੀ ਕੀਮਤ 13.24 ਲੱਖ ਰੁਪਏ ਤਕ ਜਾਂਦੀ ਹੈ। ਇਹ ਕਾਰ ਭਾਰਤ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਹੈ। ਹਾਲ ਹੀ ’ਚ ਕੰਪਨੀ ਨੇ ਇਸ ਕਾਰ ਦੀ ਕੀਮਤ ਵਧਾਈ ਸੀ ਜਿਸਤੋਂ ਬਾਅਦ ਟਿਗੋਰ ਈ.ਵੀ. ਐਕਸ.ਈ. ਦੀ ਕੀਮਤ 11.99 ਲੱਖ ਰੁਪਏਤੋਂ ਵੱਧ ਕੇ 12.24 ਲੱਖ ਰੁਪਏ ਹੋ ਗਈ ਹੈ। ਉੱਥੇ ਹੀ ਟਿਗੋਰ ਈ.ਵੀ. ਐਕਸ.ਐੱਮ. ਮਾਡਲ ਦੀ ਕੀਮਤ 12.49 ਲੱਖ ਰੁਪਏ ਤੋਂ ਵੱਧਕੇ 12.74 ਲੱਖ ਰੁਪਏ ਹੋ ਗਈ ਹੈ। ਟਿਗੋਰ ਈ.ਵੀ. ਦੇ ਟਾਪ ਮਾਡਲ ਟਿਗੋਰ ਈ.ਵੀ. ਐਕਸ.ਜ਼ੈੱਡ ਪਲੱਸ ਦੀ ਕੀਮਤ 12.99 ਲੱਖ ਰੁਪਏ ਤੋਂ ਵੱਧ ਕੇ 13.24 ਲੱਖ ਰੁਪਏ ਹੋ ਗਈ ਹੈ।