ਆਉਂਦੇ ਹੀ ਲੋਕਾਂ ਦੇ ਦਿਲਾਂ ’ਤੇ ਛਾਈ ਟਾਟਾ ਦੀ ਨਵੀਂ ਇਲੈਕਟ੍ਰਿਕ ਐੱਸ.ਯੂ.ਵੀ. Tata Curvv

04/06/2022 5:43:35 PM

ਆਟੋ ਡੈਸਕ– ਟਾਟਾ ਮੋਟਰਸ ਨੇ ਭਵਿੱਖ ’ਚ ਇਲੈਕਟ੍ਰਿਕ ਵ੍ਹੀਕਲ ਦੇ ਸਫਰ ਨੂੰ ਸ਼ਾਨਦਾਰ ਬਣਾਉਣ ਦੀ ਤਿਆਰੀ ਕਰ ਲਈ ਹੈ। ਕੰਪਨੀ ਨੇ ਆਪਣੀ ਇਲੈਕਟਰਿਕ ਕੰਸੈਪਟ ਐੱਸ.ਯੂ.ਵੀ. Tata Curvv ਦੀ ਪਹਿਲੀ ਝਲਕ ਤੋਂ ਦੁਨੀਆ ਨੂੰ ਰੂ-ਬ-ਰੂ ਕਰਵਾ ਦਿੱਤਾ ਹੈ। 

ਅਗਲੇ 2 ਸਾਲਾਂ ’ਚ ਸੜਕਾਂ ’ਤੇ ਦੌੜੇਗੀ
ਟਾਟਾ ਮੋਟਰਸ ਦਾ ਕਹਿਣਾ ਹੈ ਕਿ Tata Curvv ਭਵਿੱਖ ਦੀ ਐੱਸ.ਯੂ.ਵੀ. ਹੋਵੇਗੀ। ਇਸਦਾ ਡਿਜ਼ਾਇਨ ਇਸਨੂੰ ਬਹੁਤ ਖਾਸ ਬਣਾਉਂਦਾ ਹੈ। ਇਸ ਵਿਚ ਇਕ ਸੇਡਾਨ ਦੀ ਤਰ੍ਹਾਂ ਕਈ ਲਗਜ਼ਰੀ ਅਤੇ ਕੰਫਰਟ ਫੀਚਰ ਹੋਣਗੇ। ਉਥੇ ਹੀ ਇਹ ਇਕ ਐੱਸ.ਯੂ.ਵੀ. ਦੀ ਤਰ੍ਹਾਂ ਸੜਕ ’ਤੇ ਦੌੜਨ ਵਾਲੀ ਪਾਵਰਫੁਲ ਗੱਡੀ ਵੀ ਹੋਵੇਗੀ। ਕੰਪਨੀ ਦੀ ਇਹ ਗੱਡੀ ਅਗਲੇ 2 ਸਾਲਾਂ ’ਚ ਸੜਕਾਂ ’ਤੇ ਦੌੜਦੀ ਵਿਖਾਈ ਦੇ ਸਕਦੀ ਹੈ। 

PunjabKesari

ਲਗਜ਼ਰੀ ਕੂਪੇ ਵਰਗਾ ਡਿਜ਼ਾਇਨ
Tata Curvv ਦਾ ਡਿਜ਼ਾਇਨ ਕਾਫੀ ਅਲੱਗ ਹੈ। ਇਸਦਾ ਬਾਡੀ ਟਾਈਪ ਸਪੋਰਟੀ ਕੂਪੇ ਸਟਾਈਲ ਹੈ। ਇਸ ਤਰ੍ਹਾਂ ਦਾ ਡਿਜ਼ਾਇਨ ਅਜੇ ਸਿਰਫ਼ ਲਗਜ਼ਰੀ ਸੈਗਮੈਂਟ ’ਚ ਹੀ ਵੇਖਣ ਨੂੰ ਮਿਲਦਾ ਹੈ। Tata Curvv ਇਕ ਪ੍ਰੋਡਕਸ਼ਨ ਰੈਡੀ ਡਿਜ਼ਾਇਨ ਹੈ। ਇਹ ਟਾਟਾ ਦੀ ਪਹਿਲੀ ਅਜਿਹੀ ਗੱਡੀ ਹੋਵੇਗੀ ਜੋ ਸਿੱਧਾ ਇਲੈਕਟ੍ਰਿਕ ਵ੍ਹੀਕਲ ਦੇ ਤੌਰ ’ਤੇ ਬਾਜ਼ਾਰ ’ਚ ਲਾਂਚ ਹੋਵੇਗੀ, ਬਾਅਦ ’ਚ ਇਸਦਾ ਪੈਟਰੋਲ-ਡੀਜ਼ਲ ਆਪਸ਼ਨ ਆਉਣ ਦੀ ਵੀ ਉਮੀਦ ਹੈ। 

PunjabKesari

ਟਾਟਾ ਮੋਟਰਸ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਟਾਟਾ ਦੀਆਂ ਇਲੈਕਟ੍ਰਿਕ ਗੱਡੀਆਂ ਦੀ ਸੇਲ ਸਾਲਾਨਾ ਆਧਾਰ ’ਤੇ 353 ਫ਼ੀਸਦੀ ਵਧੀ ਹੈ। Tata Curvv ’ਚ ਟਾਟਾ ਦੇ ਬ੍ਰਾਂਡ ਨੇਮ ਦੇ ਭਰੋਸੇ, ਨਵੇਂ ਵਿਚਾਰ ਅਤੇ ਨਵੇਂ ਡਿਜ਼ਾਇਨ ਦਾ ਅਦਭੁਦ ਸੰਗਮ ਵੇਖਣ ਨੂੰ ਮਿਲੇਗਾ। Tata Curvv ਕੰਸੈਪਟ ਦੇ ਨਾਲ ਹੀ ਕੰਪਨੀ ਇਲੈਕਟ੍ਰਿਕ ਵ੍ਹੀਕਲ ਦੀ ਦੂਜੀ ਪੀੜ੍ਹੀ ’ਚ ਐਂਟਰੀ ਕਰ ਰਹੀ ਹੈ। ਇਹ ਦੇਸ਼ ’ਚ ਇਲੈਕਟ੍ਰਿਕ ਵ੍ਹੀਕਲ ਅਪਣਾਉਣ ’ਚ ਆ ਰਹੀਆਂ ਮੌਜੂਦਾ ਰਕਾਵਟਾਂ ਤੋਂ ਅੱਗ ਵਧਕੇ ਲੋਕਾਂ ਨੂੰ ਇਨ੍ਹਾਂ ਨੂੰ ਅਪਣਾਉਣ ’ਚ ਮਦਦ ਕਰੇਗੀ। 

PunjabKesari

ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ Tata Curvv ਦੀ ਕੀਮਤ ਕਿੰਨੀ ਹੋਵੇਗੀ। ਅਜੇ ਕੰਪਨੀ ਨੇ ਇਸਦਾ ਸਿਰਫ ਕੰਸੈਪਟ ਲਾਂਚ ਕੀਤਾ ਹੈ। ਇਸ ਦੀ ਲਾਂਚਿੰਗ ਤੋਂ ਬਾਅਦ ਹੀ ਇਸਦੀ ਸਹੀ ਕੀਮਤ ਸਾਹਮਣੇ ਆ ਸਕੇਗੀ। 


Rakesh

Content Editor

Related News