ਸਾਹਮਣੇ ਆਈਆਂ Tata Sierra ਇਲੈਕਟ੍ਰਿਕ ਕਾਰ ਦੀਆਂ ਤਸਵੀਰਾਂ, ਦੇਖਣ ’ਚ ਬੇਹੱਦ ਸ਼ਾਨਦਾਰ ਹੈ SUV

01/21/2023 6:41:44 PM

ਆਟੋ ਡੈਸਕ– ਟਾਟਾ ਮੋਟਰਸ ਨੇ ਆਟੋ ਐਕਸਪੋ 2023 ’ਚ ਆਪਣੀ Sierra ਦੇ ਇਲੈਕਟ੍ਰਿਕ ਮਾਡਲ ਤੋਂ ਪਰਦਾ ਚੁੱਕਿਆ ਸੀ। ਇਸ ਐੱਸ.ਯੂ.ਵੀ. ਨੂੰ ਕੰਪਨੀ ਸਾਲ 2025 ਤਕ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਵਿਚਕਾਰ ਟਾਟਾ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੀ ਵੈੱਬਸਾਈਟ ’ਤੇ ਸਾਂਝੀਆਂ ਕੀਤੀਆਂ ਹਨ। 

PunjabKesari

ਲੁੱਕ ਅਤੇ ਡਿਜ਼ਾਈਨ

Sierra EV ਦਾ ਡਿਜ਼ਾਈਨ ਬਾਕਸੀ ਹੈ। ਇਹ ਚਾਰੇ ਪਾਸੋਂ ਹਲਕਾ ਜਿਹਾ ਘੁਮਾਓਦਾਰ ਹੈ, ਜੋ ਇਸਨੂੰ ਇਕ ਖਾਸ ਰੂਮ ਦਿੰਦਾ ਹੈ। ਇਸ ਇਲੈਕਟ੍ਰਿਕ ਕਾਰ ਦੇ ਫਰੰਟ ’ਚ ਸਿੰਗਲ ਸਲੀਕ ਐੱਲ.ਈ.ਡੀ. ਲਾਈਟ ਬਾਰ ਹੈ, ਜਿਸ ਵਿਚ ਐੱਲ.ਈ.ਡੀ. ਟਰਨ ਇੰਡੀਕੇਟਰਸ ਵੀ ਲੱਗੇ ਹਨ। ਇਸ ਤੋਂ ਇਲਾਵਾ ਫਰੰਟ ਬੰਪਰ ’ਤੇ ਸਿਲਵਰ ਗਾਰਨਿਸ਼ ਹੈ। 

PunjabKesari

ਪਾਵਰਟ੍ਰੇਨ

Sierra EV ’ਚ 40.5 ਕਿਲੋਵਾਟ ਦੇ ਬੈਟਰੀ ਪੈਕ ਦੇ ਨਾਲ ARAI ਸਰਟੀਫਾਈਡ 437 ਕਿਲੋਮੀਟਰ ਦੀ ਰੇਂਜ ਦੇਵੇਗਾ। ਇਸਦੀ ਇਲੈਕਟ੍ਰਿਕ ਮੋਟਰ 143 ਬੀ.ਐੱਚ.ਪੀ. ਦੀ ਪਵਾਰ ਅਤੇ 250 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗੀ। ਕੰਪਨੀ ਇਸਦੇ ਪੈਟਰੋਲ ਵਰਜ਼ਨ ’ਚ ਇਕ ਟਰਬੋਚਾਰਜ਼ ਗੈਸੋਲੀਮ ਇੰਜਣ ਦੇ ਸਕਦੀ ਹੈ। 


Rakesh

Content Editor

Related News