5,000 ਰੁਪਏ ’ਚ ਘਰ ਲੈ ਜਾਓ ਟਾਟਾ ਦੀ ਹੈਚਬੈਕ ਕਾਰ, ਮਿਲ ਰਹੀ ਸ਼ਾਨਦਾਰ ਪੇਸ਼ਕਸ਼

06/20/2020 4:03:48 PM

ਆਟੋ ਡੈਸਕ– ਜੇਕਰ ਤੁਸੀਂ ਵੀ ਇਨ੍ਹੀਂ ਦਿਨੀਂ ਟਾਟਾ ਮੋਟਰਸ ਦੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦੇਸ਼ ਦੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਸ ਆਪਣੀਆਂ ਕਾਰਾਂ ਦੀ ਵਿਕਰੀ ਵਧਾਉਣ ਲਈ ਨਵੀਆਂ-ਨਵੀਆਂ ਪੇਸ਼ਕਸ਼ਾਂ ਪੇਸ਼ ਕਰ ਰਹੀ ਹੈ। ਇਸ ਸਮੇਂ ਜੇਕਰ ਤੁਸੀਂ ਟਾਟਾ ਟਿਆਗੋ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਇਸ ਨੂੰ ਤੁਸੀਂ ਸਿਰਫ਼ 5,000 ਰੁਪਏ ਖ਼ਰਚ ਕਰਕੇ ਘਰ ਲਿਆ ਸਕਦੇ ਹੋ। ਇਸ ਯੋਜਨਾ ਨੂੰ ਇਕ ਪੈਕੇਜ ਦੇ ਹਿੱਸੇ ਦੇ ਰੂਪ ’ਚ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ‘Keys to Safety’ ਨਾਂ ਦਿੱਤਾ ਗਿਆ ਹੈ। ਇਸ ਯੋਜਨਾ ’ਚ ਕੰਪਨੀ 5,000 ਰੁਪਏ ਦੀ ਸ਼ੁਰੂਆਤੀ EMI ਦੀ ਪੇਸ਼ਕਸ਼ ਦੇ ਰਹੀ ਹੈ। ਹਾਲਾਂਕਿ, ਇਹ ਪੇਸ਼ਕਸ਼ ਸਿਰਫ਼ ਕਾਰ ਖਰੀਦਣ ਦੇ ਸ਼ੁਰੂਆਤੀ 6 ਮਹੀਨਿਆਂ ਲਈ ਲਾਗੂ ਹੁੰਦੀ ਹੈ। ਇਸ ਤੋਂ ਬਾਅਦ ਈ.ਐੱਮ.ਆਈ. ਰਾਸ਼ੀ ਹੌਲੀ-ਹੌਲੀ 5 ਸਾਲਾਂ ਤਕ ਵਧਦੀ ਜਾਵੇਗੀ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਪੇਸ਼ਕਸ਼ ਸਿਰਫ਼ ਟਿਆਗੋ ਹੈਚਬੈਕ ਲਈ ਹੀ ਹੈ। 

ਕਿਉਂ ਖ਼ਾਸ ਹੈ ਟਾਟਾ ਟਿਆਗੋ
ਟਾਟਾ ਟਿਆਗੋ ਇਸ ਸੈਗਮੈਂਟ ਦੀ ਸਭ ਤੋਂ ਸੁਰੱਖਿਅਤ ਕਾਰ ਹੈ। ਇਸ ਹੈਚਬੈਕ ਕਾਰ ’ਚ ਡਿਊਲ ਏਅਰਬੈਗਸ, ਏ.ਬੀ.ਐੱਸ. ਅਤੇ ਈ.ਬੀ.ਡੀ. ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਸਾਲ ਦੀ ਸ਼ੁਰੂਆਤ ’ਚ ਟਾਟਾ ਮੋਟਰਸ ਨੇ ਬੀ.ਐੱਸ.-6 ਅਨੁਰੂਪ ਇੰਜਣ ਨਾਲ ਇਸ ਹੈਚਬੈਕ ਦਾ ਅਪਡੇਟਿਡ ਮਾਡਲ ਵੀ ਲਾਂਚ ਕੀਤਾ ਸੀ। ਟਿਆਗੋ ’ਚ 1.2 ਲੀਟਰ ਦਾ ਪੈਟਰੋਲ ਇੰਜਣ ਮਿਲਦਾ ਹੈ ਜੋ 84 ਬੀ.ਐੱਚ.ਪੀ. ਦੀ ਪਾਵਰ ਅਤੇ 115 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 

ਹੋਰ ਕਾਰਾਂ ’ਤੇ ਮਿਲ ਰਹੀ 100 ਫ਼ੀਸਦੀ ਲੋਨ ਦੀ ਸੁਵਿਧਾ
ਟਾਟਾ ਆਪਣੀ ਪ੍ਰੀਮੀਅਮ ਹੈਚਬੈਕ ਅਲਟਰੋਜ਼ ਨੂੰ ਛੱਡ ਕੇ ਕੰਪਨੀ ਦੀਆਂ ਹੋਰ ਕਾਰਾਂ ’ਤੇ 100 ਫ਼ੀਸਦੀ ਲੋਨ ਦੀ ਸੁਵਿਧਾ ਵੀ ਦੇ ਰਹੀ ਹੈ। ਇਸ ਤੋਂ ਇਲਾਵਾ ਡਾਕਟਰਾਂ, ਸਿਹਤ ਕਾਮਿਆਂ, ਪੁਲਸ ਆਦਿ ਲਈ 45,000 ਰੁਪਏ ਦੀ ਵਾਧੂ ਛੋਟ ਵੀ ਦਿੱਤੀ ਜਾ ਰਹੀ ਹੈ। 


Rakesh

Content Editor

Related News