Tata Motors ਨੇ Harrier ’ਚ ਪੇਸ਼ ਕੀਤਾ ਨਵਾਂ XZS ਵੇਰੀਐਂਟ, ਜਾਣੋ ਕੀਮਤ ਤੇ ਫੀਚਰਜ਼

05/18/2022 5:02:23 PM

ਆਟੋ ਡੈਸਕ– ਟਾਟਾ ਮੋਟਰਸ ਨੇ ਹੈਰੀਅਰ ਮਾਡਲ ’ਚ ਨਵੇਂ XZS ਵੇਰੀਐਂਟ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ, ਜੋ ਗਾਹਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਕੰਪਨੀ ਨੇ XZS ਵੇਰੀਐਂਟ ਨੂੰ XZ ਅਤੇ XZ+ ਦੇ ਵਿਚ ਦੀ ਦੂਰੀ ਨੂੰ ਘੱਟ ਕਰਨ ਲਈ ਸ਼ਾਮਿਲ ਕੀਤਾ ਹੈ। ਇਸ ਵਿਚ ਕਈ ਬਿਹਤਰੀਨ ਫੀਚਰਜ਼ ਦਿੱਤੇ ਗਏ ਹਨ। ਆਓ ਜਾਣਦੇ ਹਾਂ ਹੈਰੀਅਰ ਦੇ ਨਵੇਂ ਵੇਰੀਐਂਟ ਬਾਰੇ ਵਿਸਤਾਰ ਨਾਲ...

ਫੀਚਰਜ਼
ਨਵੇਂ XZS ਵੇਰੀਐਂਟ ’ਚ ਪੈਨੋਰਮਿਕ ਸਨਰੂਫ, 6-ਵੇ ਐਡਜਸਟੇਬਲ ਡਰਾਈਵਰ ਸੀਟਾਂ, ਐਡਜਸਟੇਬਲ ਲੰਬਰ ਸਪੋਰਟ, ਆਟੋ-ਡਿਮਿੰਗ IRVM ਅਤੇ 17-ਇੰਚ ਡਿਊਲ ਟੋਨ ਅਲੌਏ ਦਿੱਤੇ ਗਏ ਹਨ। ਇਸਤੋਂ ਇਲਾਵਾ ਇਸ ਵਿਚ ਕਸੀਨਨ HID ਪ੍ਰਾਜੈਕਟਰ ਹੈੱਡਲੈਂਪ, 8.8 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇਅ, 9-ਸਪੀਕਰ ਜੇ.ਬੀ.ਐੱਲ. ਸਾਊਂਡ ਸਿਸਟਮ, ਆਟੋਮੈਟਿਕ ਏਸੀ, ਵਾਈਪਰ ਅਤੇ ਹੈੱਡਲੈਂਪ, 6-ਏਅਰਬੈਗ ਅਤੇ ਇਕ ਰੀਅਰ ਪਾਰਕਿੰਗ ਕੈਮਰਾ ਵਰਗੇ ਫੀਚਰਜ਼ ਸ਼ਾਮਿਲ ਕੀਤੇ ਗਏ ਹਨ। ਹਾਲਾਂਕਿ, ਇਸ ਵਿਚ ਵੈਂਟੀਲੇਟਿਡ ਫਰੰਟ ਸੀਟਾਂ ਅਤੇ iRA ਕੁਨੈਕਟਿਡ ਕਾਰ ਤਕਨਾਲੋਜੀ ਦੀ ਕਮੀ ਹੈ। 

ਇੰਜਣ
ਹੈਰੀਅਰ ਦੇ ਨਵੇਂ ਵੇਰੀਐਂਟ ’ਚ ਕੰਪੈਕਟ ਐੱਸ.ਯੂ.ਵੀ. ’ਚ 2.0 ਲੀਟਰ ਦਾ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ ਕਿ 170PS ਦੀ ਪਾਵਰ ਅਤੇ 350NM ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਕੰਪੈਕਟ ਐੱਸ.ਯੂ.ਵੀ. ਦਾ ਇੰਜਣ 6-ਸਪੀਡ ਮੈਨੁਅਲ ਅਤੇ ਆਟੋਮੈਟਿਕ ਦੋਵਾਂ ਟ੍ਰਾਂਸਮਿਸ਼ਨ ਨਾਲ ਲੈਸ ਹੈ। ਉੱਥੇ ਹੀ ਇਸਦੇ ਬੇਸ ਵੇਰੀਐਂਟ ’ਚ 1956cc ਦਾ BS6 ਇੰਜਣ ਹੈ, ਜੋ ਕਿ 3750rpm ’ਤੇ 167.62hp ਦੀ ਪਾਵਰ ਅਤੇ 1750-2500rpm ’ਤੇ 350Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਕੰਪੈਕਟ ਐੱਸ.ਯੂ.ਵੀ. ਦਾ ਇੰਜਣ 6-ਸਪੀਡ ਮੈਨੁਅਲ ਟ੍ਰਾਂਸਮਿਸ਼ਨ ’ਚ ਹੈ।

ਕੀਮਤ
XZS ਵੇਰੀਐਂਟ ਦੀ ਕੀਮਤ 20 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। XZS ਵੇਰੀਐਂਟ ਦੀ ਕੀਮਤ XZ ਤੋਂ 1.25 ਲੱਖ ਰੁਪਏ ਜ਼ਿਆਦਾ ਹੈ ਜਦਕਿ XZ+ ਟ੍ਰਿਮ ਦੀ ਤੁਲਨਾ ’ਚ ਇਸਦੀ ਕੀਮਤ 35,000 ਰੁਪਏ ਘੱਟ ਹੈ। ਦੱਸ ਦੇਈਏ ਕਿ ਹੈਰੀਅਰ ਦੀ ਸ਼ੁਰੂਆਤੀ ਕੀਮਤ 18.75 ਲੱਖ ਰੁਪਏ ਹੈ ਜੋ ਕਿ ਟਾਪ ਡਾਰਕ ਐਡੀਸ਼ਨ ਲਈ 21.60 ਲੱਖ ਰੁਪਏ ਤਕ ਜਾਂਦੀ ਹੈ।


Rakesh

Content Editor

Related News