ਟਾਟਾ ਮੋਟਰਜ਼ ਨੇ ਮਿਲਾਇਆ ਮਾਈਕ੍ਰੋਸਾਫਟ ਨਾਲ ਹੱਥ

Friday, Feb 17, 2017 - 11:38 AM (IST)

ਟਾਟਾ ਮੋਟਰਜ਼ ਨੇ ਮਿਲਾਇਆ ਮਾਈਕ੍ਰੋਸਾਫਟ ਨਾਲ ਹੱਥ

ਜਲੰਧਰ- ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟਾਟਾ ਮੋਟਰਜ਼ ਅਤੇ ਮਾਈਕ੍ਰੋਸਾਫਟ ਇੰਡੀਆ ਨੇ ਭਾਰਤੀ ਗਾਹਕਾਂ ਲਈ ਕੁਨੈਕਟਿਡ ਅਤੇ ਨਿੱਜੀ ਡਰਾਈਵਿੰਗ ਤਜਰਬੇ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰਨ ਲਈ ਅੱਜ ਰਣਨੀਤਿਕ ਸਾਂਝੇਦਾਰੀ ਕਰਦਿਆਂ ਹੱਥ ਮਿਲਾ ਲਿਆ ਹੈ।  ਇਸ ਸਾਂਝੇਦਾਰੀ ਤਹਿਤ ਟਾਟਾ ਮੋਟਰਜ਼ ਨੂੰ ਮਾਈਕ੍ਰੋਸਾਫਟ ਦੀ ਕੁਨੈਕਟਿਡ ਵ੍ਹੀਕਲਜ਼ ਟੈਕਨਾਲੋਜੀ ਦਾ ਫਾਇਦਾ ਮਿਲੇਗਾ ਜੋ ਕੌਮਾਂਤਰੀ ਪੱਧਰ ''ਤੇ ਏਜਯੂਰ ਕਲਾਊਡ ''ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਐਡਵਾਂਸਡ ਮਸ਼ੀਨ ਲਰਨਿੰਗ, ਇੰਟਰਨੈੱਟ ਆਫ ਥਿੰਗਸ (ਆਈ. ਓ. ਟੀ.) ਅਤੇ ਕਾਰਨਟਾਨਾ ਇੰਟੈਲੀਜੈਂਸ ਸੂਟ ਨੂੰ ਇਕ ਪਲੇਟਫਾਰਮ ''ਤੇ ਲਿਆਵੇਗਾ ਅਤੇ ਡਿਜੀਟਲ ਅਤੇ ਵਿਹਾਰਕ ਦੁਨੀਆ ''ਚ ਬਦਲਾਅ ਲਿਆ ਕੇ ਵਾਹਨ ਮਾਲਕ ਦੀ ਡਿਜੀਟਲ ਲਾਈਫ ਲਈ ਜ਼ਿਆਦਾ ਨਿੱਜੀ, ਸਮਾਰਟ ਅਤੇ ਸੁਰੱਖਿਅਤ ਡਰਾਈਵਿੰਗ ਤਜਰਬਾ ਪ੍ਰਦਾਨ ਕਰੇਗਾ।


Related News