1 ਲਿਟਰ ਪੈਟਰੋਲ ''ਚ 100 Km ਤੱਕ ਚੱਲੇਗੀ ਟਾਟਾ ਦੀ ਇਹ ਕਾਰ

Wednesday, Nov 02, 2016 - 12:20 PM (IST)

1 ਲਿਟਰ ਪੈਟਰੋਲ ''ਚ 100 Km ਤੱਕ ਚੱਲੇਗੀ ਟਾਟਾ ਦੀ ਇਹ ਕਾਰ
ਜਲੰਧਰ : ਦੇਸ਼ ਨੂੰ ਸਭ ਤੋਂ ਸਸਤੀ ਕਾਰ ਦੇਣ ਵਾਲੀ ਟਾਟਾ (TATA) ਮੋਟਰਸ ਛੇਤੀ ਹੀ ਭਾਰਤ ਨੂੰ ਸਭ ਤੋਂ ਕਿਫਾਇਤੀ ਕਾਰ ਵੀ ਦੇਣ ਵਾਲੀ ਹੈ। ਟਾਟਾ ਮੋਟਰਸ ਪੇਟਰੋ ਉਤ‍ਪਾਦ ਦੇ ਦਿਨੋਂ ਦਿਨ ਵੱਧ ਰਹੀਆਂ ਕੀਮਤਾਂ ਨੂੰ ਧਿਆਨ‍''ਚ ਰੱਖ ਕੇ ਭਾਰਤੀਆਂ ਲਈ ਇਕ ਨਵੀਂ ਪ੍ਰਕਾਰ ਦੀ ਕਾਰ ਪੇਸ਼ ਕਰਨ ਦੀ ਤਿਆਰੀ ''ਚ ਹਨ। ਇਹ ਟਾਟਾ ਨੈਨੋਂ ਦਾ ਹੀ ਅਪਗ੍ਰੇਡੇਸ਼ਨ ਹੈ ਜੋ ਕਿ ਕਈ ਯੂਨੀਕ ਕਾਂਬਿਨੇਸ਼ਨ ਦੇ ਚੱਲਦੇ ਤੁਹਾਨੂੰ 1 ਲਿਟਰ ''ਚ 100 ਕਿਲੋਮੀਟਰ ਤੱਕ ਦਾ ਸਫ਼ਰ ਕਰਵਾ ਸਕੇਗੀ।
 
 
ਮੀਡੀਆ ਰਿਪੋਰਟਸ ਦੇ ਮੁਤਾਬਕ ਟਾਟਾ ਦੀ 1 ਲਿਟਰ ਪੈਟਰੋਲ ''ਚ 100 ਕਿਲੋਮੀਟਰ ਚੱਲਣ ਵਾਲੀ ਇਸ ਕਾਰ ਦਾ ਨਾਮ ਟਾਟਾ ਮੈਗਾਪਿਕਸਲ ਹੈ। ਇਸ ਕਾਰ ਨੂੰ 2012 ''ਚ ਆਏਜਿਜ 82ਵੇਂ ਜਿਨੇਵਾ ਮੋਟਰ ਸ਼ੋ ''ਚ ਪੇਸ਼ ਕੀਤਾ ਗਿਆ ਸੀ। ਤੱਦ ਇਹ ਇਕ ਕਾਂਸੈਪਟ ਵ੍ਹੀਕੱਲ ਦੇ ਰੂਪ ''ਚ ਉਤਾਰਿਆ ਗਿਆ ਸੀ। ਟਾਟਾ ਨੈਨੋਂ ਦੀ ਹੀ ਤਰ੍ਹਾਂ ਇਹ ਕਾਰ ਵੀ ਮੱਧ ਵਰਗ ਨੂੰ ਧਿਆਨ ''ਚ ਰੱਖ ਕੇ ਤਿਆਰ ਕੀਤੀ ਗਈ ਹੈ।
 
 
ਟਾਟਾ ਮੈਗਾਪਿਕਸਲ ਕਾਰ ''ਚ 325 ਸੀ. ਸੀ ਦੇ ਸਿੰਗਲ ਸਿਲੈਂਡਰ ਇੰਜਣ ਦਾ ਇਸਤੇਮਾਲ ਕੀਤਾ ਜਾਵੇਗਾ। ਮੀਡੀਆ ਰਿਪੋਰਟਸ ''ਚ ਦੱਸਿਆ ਗਿਆ ਹੈ ਕਿ ਇਸ ਕਾਰ ''ਚ ਇਕ ਲਿਥੀਅਮ ਆਇਨ ਫਾਸਫੇਟ ਬੈਟਰੀ ਅਤੇ ਚੱਲਦੀ ਕਾਰ ''ਚ ਬੈਟਰੀ ਰਿਚਾਰਜ ਲਈ ਇਕ ਪੈਟਰੋਲ ਇੰਜਣ ਜਨਰੇਟਰ ਲਗਾ ਹੈ। ਇਕ ਵਾਰ ਜੇਕਰ ਤੁਸੀਂ ਪੈਟਰੋਲ ਟੈਂਕੀ ਫੁੱਲ ਕਰਵਾ ਲੈਂਦੇ ਹੋ ਤਾਂ ਇਹ ਕਾਰ 900 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਕਾਰ ''ਚ ਪ੍ਰਤੀ ਕਿਲੋਮੀਟਰ ਸਿਰਫ਼ 22 ਗਰਾਮ ਕਾਰਬਨ ਡਾਈਆਕਸਾਇਡ ਦਾ ਉਤਸਰਜਨ ਹੋਵੇਗਾ। ਇਸ ਕਾਰ ਦੀ ਅਧਿਕਤਮ ਸਪੀਡ 110 ਕਿਲੋਮੀਟਰ ਪ੍ਰਤੀ ਘੰਟਾ ਹੋਵੋਗੀ।
 
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਟਾਟਾ ਮੈਗਾਪਿਕਸਲ ''ਚ ਸ਼ਾਨਦਾਰ ਐਕਸਟਾਇਰ ਅਤੇ ਇੰਟੀਰਿਅਰ ਹੋਵੇਗਾ। ਨਾਲ ਹੀ ਇਸ ''ਚ ਪਨਾਰੋਮਿਸ ਰੂਫ, ਚਾਰ ਲੋਕਾਂ ਦੇ ਬੈਠਣ ਦੀ ਜਗ੍ਹਾ ਅਤੇ ਟੱਚ ਸਕ੍ਰੀਨ ਆਲ ਇਨ ਵਨ ਕਮਾਂਡ ਸੈਂਟਰ ਹੋਵੇਗਾ। ਇਸ ਟੱਚ-ਸਕ੍ਰੀਨ ''ਚ ਏ. ਸੀ, ਵੈਂਟੀਲੇਸ਼ਨ, ਡਰਾਈਵਿੰਗ ਮੋਡ, ਪਰਫਾਰਮੇਂਸ ਅਤੇ ਟੈਂਪ੍ਰੇਚਰ ਨੂੰ ਕੰਟਰੋਲ ਕਰਨ ਲਈ ਫੀਚਰਸ ਮੌਜੂਦ ਹੋਣਗੇ। ਨਾਲ ਹੀ ਤੁਸੀਂ ਆਪਣੇ ਮੋਬਾਇਲ ਨੂੰ ਵੀ ਟੱਚ ਸਕ੍ਰੀਨ ਨਾਲ ਕੁਨੈੱਕਟ ਕਰ ਹੈਂਡਸ ਫ੍ਰੀ ਮੋਡ ''ਤੇ ਯੂਜ਼ ਕਰ ਸਕੋਗੇ। ਕਾਰ ਨੂੰ ਆਸਾਨੀ ਨਾਲ ਪਾਰਕ ਕਰਨ ਲਈ ਪਾਰਕ ਅੱਸਿਟ ਸਿਸਟਮ ਵੀ ਹੋਵੇਗਾ। ਟਾਟਾ ਮੈਗਾਪਿਕਸਲ ਦੇ ਦਰਵਾਜੇ ਠੀਕ ਉਸੇ ਤਰਾਂ ਦੇ ਹੀ ਹੋਣਗੇ ਜਿਵੇਂ ਅੱਜਕੱਲ੍ਹ ਲਿਫਟ ''ਚ ਹੁੰਦੇ ਹਨ। ਮਤਲਬ ਕਿ ਇਸ ਦਰਵਾਜੇ ਤੋਂ ਅੱਗੇ ਵਾਲੀ ਦੀ ਸੀਟ ਅਤੇ ਪਿੱਛੇ ਦੀ ਸੀਟ ''ਤੇ ਪੈਸੇਂਜਰ ਇਕਠੇ ਅੰਦਰ-ਬਾਹਰ ਆ ਜਾ ਸਕਦੇ ਹੋ।  
 
ਜਾਣਕਾਰੀ ਦੇ ਮੁਤਾਬਕ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਟਾਟਾ ਮੈਗਾਪਿਕਸਲ ਕਾਰ ਦੀ ਕੀਮਤ ਕਰੀਬ 5 ਲੱਖ ਰੁਪਏ ਦੇ ਕਰੀਬ ਕਰੀਬ ਰਹੇਗੀ।

Related News