ਟਾਟਾ ਨੇ ਬਣਾਈ ਨਵੀਂ SUV, ਟੈਸਟਿੰਗ ਲਈ ਭੇਜੀ ਅਮਰੀਕਾ

Friday, Jul 29, 2016 - 12:27 PM (IST)

ਟਾਟਾ ਨੇ ਬਣਾਈ ਨਵੀਂ SUV, ਟੈਸਟਿੰਗ ਲਈ ਭੇਜੀ ਅਮਰੀਕਾ

ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੇ ਨਵੇਂ ਪ੍ਰਾਡਕਟ ਦੇ ਨਿਰਮਾਣ ''ਤੇ ਕਾਫ਼ੀ ਜ਼ੋਰ ਦੇ ਦਿੱਤਾ ਹੈ । ਜੈਗੂਆਰ ਅਤੇ ਲੈਂਡਰੋਵਰ ਦੀ ਮਾਲਕਾਨਾ ਕੰਪਨੀ ਟਾਟਾ ਨੇ ਹੁਣ ਨਵੀਂ ਐੱਸ. ਊ. ਵੀ ਲਿਆਉਣ ਜਾ ਰਹੀ ਹੈ। ਇਹ ਕਿਊ501 ਐੱਸ. ਯੂ. ਵੀ ਲੈਂਡਰੋਵਰ ਦੀ ਡਿਸਕਵਰੀ ਸਪੋਰਟ ''ਤੇ ਆਧਾਰਿਤ ਹੈ ਅਤੇ ਇਸ ਨੂੰ ਅਮਰੀਕਾ ''ਚ ਟੈਸਟਿੰਗ ਲਈ ਭੇਜਿਆ ਗਿਆ ਹੈ। ਇਸ ਨਵੀਂ ਐੱਸ. ਯੂ. ਵੀ ਨੂੰ ਟਾਟਾ ਮੋਟਰਸ 2018 ''ਚ ਲਾਂਚ ਕਰ ਸਕਦੀ ਹੈ। ਟਾਟਾ ਕਿਊ501 ਕਾਫ਼ੀ ਹੱਦ ਤੱਕ ਡਿਸਕਵਰੀ ਸਪੋਰਟ ਨਾਲ ਮਿਲਦੀ-ਜੁਲਦੀ ਹੋਵੇਗੀ।

ਟਾਟਾ Q501 ''ਚ ਫਿਏਟ ਦੁਆਰਾ ਨਿਰਮਿਤ 2 ਲਿਟਰ ਮਲਟੀਜੈੱਟ 99 ਡੀਜ਼ਲ ਇੰਜਣ ਲਗਾ ਹੈ ਜੋ 170 ਬੀ. ਐੱਚ. ਪੀ ਦੀ ਪਾਵਰ ਜਨਰੇਟ ਕਰਦਾ ਹੈ। ਇਸ ਕਾਰ ਦਾ ਗਿਅਰਬਾਕਸ ਆਟੋਮੈਟਿਕ ਅਤੇ ਮੈਨੁਅਲ ਮੋਡ ''ਚ ਆਵੇਗਾ। ਇਸਦੇ ਬੇਸ ਵੈਰਿਅੰਟ ''ਚ 2 ਵ੍ਹੀਲ ਡਰਾਇਵ ਸਿਸਟਮ ਲਗਾ ਹੋਵੇਗਾ ਅਤੇ ਟਾਪ ਵੈਰਿਅੰਟ ਆਲ ਵ੍ਹੀਲ ਡਰਾਇਵ ਸਿਸਟਮ ਨਾਲ ਲੈਸ ਹੋਵੇਗਾ। ਟਾਟਾ ਕਿਊ 501 ਦੀ ਕੀਮਤ 30 ਲੱਖ ਤੋਂ 35 ਲੱਖ  ਦੇ ਵਿਚਕਾਰ ਹੋ ਸਕਦੀ ਹੈ। ਕੰਪਨੀ ਆਪਣੀ ਇਸ ਕਾਰ ਨਾਲ ਟੋਇਟਾ Fortuner ਅਤੇ ਫੋਰਡ ਅਨਡੈਵਰ ਨੂੰ ਟੱਕਰ ਦਵੇਗੀ।


Related News