TATA ਕੰਪਨੀ ਬਣਾਉਣ ਜਾ ਰਹੀ ਹੈ ਆਪਣੇ ਵਿਅਰੇਬਲ ਪ੍ਰੋਡਕਟਸ
Tuesday, May 03, 2016 - 02:08 PM (IST)
ਜਲੰਧਰ- ਟਾਟਾ ਕੰਪਨੀ ਟੈਲੀਕਾਮ ਮਾਰਕੀਟ ''ਚ ਵੱਧ ਰਹੇ ਕੰਪੀਟੀਸ਼ਨ ਨੂੰ ਦੇਖਦੇ ਹੋਏ ਅੱਗੇ ਵਧਣ ਲਈ ਕਈ ਹੋਰ ਪ੍ਰੋਡਕਟਸ ਨੂੰ ਮਾਰਕੀਟ ''ਚ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਕ ਰਿਪੋਰਟ ਅਨੁਸਾਰ ਟਾਟਾ ਕੰਪਨੀ ਵੱਡੇ ਪੈਮਾਨੇ ''ਤੇ ਵਿਅਰੇਬਲ ਟੈਕਨਾਲੋਜੀ ਪ੍ਰੋਡਕਟਸ ਬਣਾਉਣ ''ਤੇ ਕੰਮ ਕਰ ਰਹੀ ਹੈ। ਇਨ੍ਹਾਂ ''ਚੋਂ ਇਕ ਵਿਅਰੇਬਲ ਡਿਵਾਈਸ ਇਸ ਦੀ ਸਮਾਰਟਵਾਚ ਹੈ ਜੋ ਕਿ ਸਿਰਫ ਯੋਗਾ ਕਰਨ ਲਈ ਉਤਸ਼ਾਹਿਤ ਕਰਦੀ ਹੈ। ਇਹ ਵਿਅਰੇਬਲ ਸਾਹਾਂ ਦੀ ਗਿਣਤੀ, ਸਚੇਤ ਰਹਿਣ ਅਤੇ ਹੋਰਨਾਂ ਯੋਗਾ ਦੀਆਂ ਗਤੀਵਿਧੀਆਂ ਨੂੰ ਮਾਪਣ ਦਾ ਕੰਮ ਕਰਦੀ ਹੈ। ਇਸ ਨੂੰ ਇਕ ਹੈਲਥ ਪ੍ਰੋਡਕਟ ਵਜੋਂ ਵੀ ਵਰਤਿਆ ਜਾ ਸਕਦਾ ਹੈ ਜਿਸ ''ਚ ਇਹ ਦਿਲ ਦੀਆਂ ਬਿਮਾਰੀਆਂ, ਸ਼ੂਗਰ, ਕੋਲੋਨ ਕੈਂਸਰ, ਹਾਈਪਰਟੈਂਸ਼ਨ ਅਤੇ ਹੋਰਨਾਂ ਬਿਮਾਰੀਆਂ ਨੂੰ ਡਿਟੈਕਟ ਕਰਦੀ ਹੈ।
ਇਸ ਕੰਪਨੀ ਦੇ ਇਕ ਹੋਰ ਵਿਅਰੇਬਲ ਨੂੰ ਕਰੇਨ ਵਰਕਰ ਦੁਆਰਾ ਟਾਟਾ ਸਟੀਲ ''ਚ ਟੈਸਟ ਕੀਤਾ ਜਾ ਰਿਹਾ ਹੈ ਜਿਸ ਨੂੰ ਫੈਕਟਰੀ ਦੇ ਫਰਸ਼ ''ਤੇ ਕਿਸੇ ਦੁਰਘਟਨਾ ਜਾਂ ਕਿਸੇ ਡਿੱਗਣ ਵਾਲੀ ਚੀਜ ਨੂੰ ਡਿਟੈਕਟ ਅਤੇ ਟਰੈਕ ਕਰਨ ਲਈ ਵਰਤਿਆ ਜਾ ਸਕਦਾ ਹੈ। ਕੰਪਨੀ ਮੇਡ ਇਨ ਇੰਡੀਆ ਵਿਅਰੇਬਲਜ਼ ਨੂੰ ਮਾਰਕੀਟ ''ਚ ਲਿਆਉਣਾ ਚਾਹੁੰਦੀ ਹੈ। ਇਨ੍ਹਾਂ ਹੀ ਨਹੀਂ ਟਾਟਾ ਕੰਪਨੀ ਅਜਿਹੇ ਗ੍ਰਾਫਿਨ ਮੈਨਿਊਫੈਕਚਰਿੰਗ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਕਿ ਪਤਲੇ, ਮਜ਼ਬੂਤ ਅਤੇ ਹਲਕੇ ਮਟੀਰੀਅਲ ''ਚ ਹੋਵੇਗਾ ਅਤੇ ਇਸ ''ਚ ਕਈ ਐਪਲੀਕੇਸ਼ਨਜ਼ ਵੀ ਦਿੱਤੀਆਂ ਜਾਣਗੀਆਂ। ਇਸ ਗ੍ਰਾਫਿਨ ਦੀ ਵਰਤੋਂ ਸਿਸਟਮ ,ਬੈਟਰੀਜ਼ ਅਤੇ ਸਮਾਰਟਫੋਨ ਦੀ ਫਿਲਟ੍ਰੇਸ਼ਨ ਲਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੰਪਨੀ ਡ੍ਰੋਨ ਅਤੇ ਹਾਈਡ੍ਰੋਜਨ ਫਿਊਲ ਸੈੱਲ ''ਤੇ ਵੀ ਕੰਮ ਕਰ ਰਹੀ ਹੈ।
